ਜਲੰਧਰ/ਖੰਨਾ(ਮ੍ਰਿਦੁਲ)- ਮਸ਼ਹੂਰ ਗੈਂਗਸਟਰ ਸੁੱਖਾ ਕਾਹਲਵਾਂ ਨੂੰ ਫਗਵਾੜਾ ’ਚ ਅਤੇ ਹਿਮਾਲਚ ਪ੍ਰਦੇਸ਼ ’ਚ ਰੌਕੀ ਫਾਜ਼ਿਲਕਾ ਦੀ ਹੱਤਿਆ ਕਰਨ ਵਾਲੇ ਗੈਂਗਸਟਰ ਤੀਰਥ ਸਿੰਘ ਨੂੰ ਖੰਨਾ ਦੀ ਪੁਲਸ ਨੇ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਦੋਸ਼ੀ ਦੀ ਪਛਾਣ ਢਿੱਲਵਾਂ ਦੇ ਰਹਿਣ ਵਾਲੇ ਤੀਰਥ ਸਿੰਘ ਦੇ ਰੂਪ ’ਚ ਹੋਈ ਹੈ। ਇਸ ਗੈਂਗਸਟਰ ਨੂੰ ਖੰਨਾ ਦੀ ਪੁਲਸ ਵੱਲੋਂ ਕਾਬੂ ਕੀਤਾ ਗਿਆ ਹੈ ਅਤੇ ਇਸ ’ਤੇ ਕਰੀਬ 2 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ।

ਗੈਂਗਸਟਰ ਤੀਰਥ ਸਿੰਘ ਪੰਜਾਬ ’ਚ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ ਅਤੇ ਵਿੱਕੀ ਗੌਂਡਰ ਸਮੇਤ ਪ੍ਰੇਮਾ ਲਾਹੌਰੀਆ ਦਾ ਸਾਥੀ ਰਹਿ ਚੁੱਕਾ ਹੈ। ਇਸ ਬਾਰੇ ਜਲੰਧਰ ’ਚ ਆਈ. ਜੀ. ਜੋਨਲ ਅਰਪਿਤ ਸ਼ੁਕਲਾ ਨੇ ਪ੍ਰੈ¤ਸ ਕਾਨਫਰੰਸ ਜ਼ਰੀਏ ਖੁਲਾਸਾ ਕੀਤਾ। ਅਰਪਿਤ ਸ਼ੁਕਲਾ ਮੁਤਾਬਕ ਤੀਰਥ ਨੇ ਵਿੱਕੀ ਗੌਂਡਰ, ਰੰਮੀ ਮਸ਼ਾਨਾ, ਪ੍ਰੇਮਾ ਲਾਹੌਰੀਆ, ਨੀਟਾ ਦਿਓਲ ਅਤੇ ਗੁਰਪ੍ਰੀਤ ਸੇਖੋਂ ਦੇ ਨਾਲ ਮਿਲ ਕੇ ਸੁੱਖਾ ਕਾਹਲਵਾਂ ਦਾ ਕਤਲ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਜੈਪਾਲ ਨਾਲ ਮਿਲ ਕੇ ਰੌਕੀ ਦੀ ਹੱਤਿਆ ਕੀਤੀ।

ਇੰਝ ਚੜ੍ਹਿਆ ਗੈਂਗਸਟਰ ਤੀਰਥ ਸਿੰਘ ਪੁਲਸ ਦੇ ਹੱਥੇ
ਆਈ. ਜੀ. ਅਰਪਿਤ ਸ਼ੁਕਲਾ ਨੇ ਦੱਸਿਆ ਕਿ ਲੁਧਿਆਣਾ ਰੇਂਜ ਦੇ ਡੀ. ਆਈ. ਜੀ. ਗੁਰਸ਼ਰਨ ਸਿੰਘ ਸੰਧੂ ਅਤੇ ਖੰਨਾ ਦੇ ਐ¤ਸ. ਐ¤ਸ. ਪੀ. ਨਵਜੋਤ ਸਿੰਘ ਮਾਹਲ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪ੍ਰਸਿੱਧ ਗੈਂਗਸਟਰ ਤੀਰਥ ਸਿੰਘ ਖੰਨਾ ਵੱਲ ਆ ਰਿਹਾ ਹੈ। ਇਸ ਤੋਂ ਬਾਅਦ ਇੰਸਪੈਕਟਰ ਬਲਜਿੰਦਰ ਸਿੰਘ ਨੇ ਚੰਡੀਗੜ੍ਹ-ਖੰਨਾ ਹਾਈਵੇਅ ’ਤੇ ਨਾਕਾਬੰਦੀ ਕੀਤੀ। ਇਸ ਦੌਰਾਨ ਸ਼ੱਕ ਦੇ ਆਧਾਰ ’ਤੇ ਇਕ ਇੰਡਿਕਾ ਗੱਡੀ ਨੂੰ ਰੋਕਿਆ ਤਾਂ ਉਸ ’ਚੋਂ ਇਕ ਵਿਅਕਤੀ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕੀਤਾ ਤਾਂ ਉਸ ਦੀ ਪਛਾਣ ਗੈਂਗਸਟਰਾ ਤੀਰਥ ਸਿੰਘ ਦੇ ਰੂਪ ’ਚ ਹੋਈ। ਜ਼ਿਕਰਯੋਗ ਹੈ ਕਿ ਤੀਰਥ ਸਿੰਘ ਦੇ ਖਿਲਾਫ ਹੱਤਿਆ, ਹੱਤਿਆ ਦੀ ਕੋਸ਼ਿਸ਼ ਸਮੇਤ ਨਾਭਾ ਜੇਲ ਬ੍ਰੇਕ ਕਾਂਡ ਦੇ ਦੋਸ਼ੀ ਪਿੰਦਾ ਨੂੰ ਪੁਲਸ ਕਸਟਡੀ ’ਚੋਂ ਛੁੜਵਾਉਣ ਦਾ ਵੀ ਮਾਮਲਾ ਦਰਜ ਹੈ। ਪੁਲਸ ਤੀਰਥ ਸਿੰਘ ਦੇ ਖੰਨਾ ’ਚ ਆਉਣ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਤੀਰਥ ਸਿੰਘ ਦੇ ਕੋਲੋਂ ਪੁਲਸ ਨੂੰ ਇਕ ਪਿਸਤੌਲ ਅਤੇ 6 ਕਾਰਤੂਸ ਬਰਾਮਦ ਹੋਏ ਹਨ।
ਬਸਪਾ ਨੇ ਪਾਰਟੀ ਸੰਸਥਾਪਕ ਕਾਂਸ਼ੀ ਰਾਮ ਦੇ ਜਨਮਦਿਨ ਦੀਆਂ ਤਿਆਰੀਆਂ ਕੀਤੀਆਂ ਸ਼ੁਰੂ
NEXT STORY