ਮਾਨਸਾ,(ਮਿੱਤਲ)- ਸ੍ਰੋਮਣੀ ਅਕਾਲੀ ਦਲ ਵਿਚ ਕੀਤੀਆਂ ਨਵੀਆਂ ਨਿਯੁਕਤੀਆਂ ਵਿਚ ਕਈ ਪੁਰਾਣਿਆਂ ਨੂੰ ਨਿਰਾਸ਼ਾ ਦਾ ਮੂੰਹ ਦੇਖਣਾ ਪਿਆ ਹੈ। ਹਾਲਾਂਕਿ ਪਿਛਲੇ ਦਿਨੀਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਇਸ ਦਾ ਰਸਮੀ ਐਲਾਨ ਕਰਦੇ ਕੁੱਝ ਪੁਰਾਣੇ ਤੇ ਕੁੱਝ ਹੋਰਨਾਂ ਪਾਰਟੀਆਂ ਵਿਚੋਂ ਆਏ ਨੇਤਾਵਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਵਧੀਆ ਅਹੁਦੇਦਾਰੀਆਂ ਦਿੱਤੀਆਂ ਗਈਆਂ ਹਨ, ਜਿਸ ਨੂੰ ਲੈ ਕੇ ਹਾਲਾਂਕਿ ਅਕਾਲੀ ਦਲ ਵਿਚ ਕਿਸੇ ਤਰਾਂ ਦੀ ਬਗਾਵਤ ਤਾਂ ਨਹੀਂ ਦੇਖਣ ਨੂੰ ਮਿਲ ਰਹੀ ਹੈ, ਪਰ ਪਾਰਟੀ ਅੰਦਰ ਅੰਦਰੂਨੀ ਤੌਰ ਤੇ ਘੁਸਰ-ਮੁਸਰ ਜ਼ਰੂਰ ਹੋ ਰਹੀ ਹੈ।ਪਾਰਟੀ ਦੇ ਕੁੱਝ ਨੇਤਾਵਾਂ ਵਿਚ ਅੰਦਰੂਨੀ ਨਰਾਜ਼ਗੀ ਵੀ ਦੇਖਣ ਨੁੰ ਮਿਲ ਰਹੀ ਹੈ। ਜਿਕਰਯੋਗ ਹੈ ਕਿ ਮਾਨਸਾ ਤੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਵਿਧਾਇਕ ਰਹਿਣ ਤੋਂ ਬਾਅਦ ਪ੍ਰੇਮ ਮਿੱਤਲ ਵੀ ਸੱਤਾਧਾਰੀ ਕਾਂਗਰਸ ਪਾਰਟੀ ਦੀ ਝੋਲੀ ਪੈ ਕੇ ਇਥੇ ਜ਼ਿਲਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੇਨ ਬਣ ਚੁੱਕੇ ਹਨ। ਨੌਜਵਾਨ ਅਕਾਲੀ ਨੇਤਾ ਗੁਰਪ੍ਰੀਤ ਸਿੰਘ ਬਣਾਂਵਾਲੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ 'ਚ ਸਵਾਰ ਹੋ ਚੁੱਕੇ ਹਨ।
ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਐਲਾਨ ਕੀਤੀ ਅਹੁਦੇਦਾਰਾਂ ਦੀ ਸੂਚੀ ਵਿਚ ਆਪਣੇ ਨਜ਼ਦੀਕੀ ਤੇ ਲੰਬਾ ਸਮੇਂ ਤੋਂ ਮਾਨਸਾ ਦੀ ਕਮਾਂਡ ਸੰਭਾਲੀ ਬੈਠੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨੱਕਈ ਨੂੰ ਕੋਈ ਵੀ ਜਗਾਂ ਨਹੀਂ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਗਦੀਪ ਸਿੰਘ ਨੱਕਈ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀਆਂ ਵਿਚੋਂ ਇੱਕ ਹਨ ਤੇ ਉਹ ਸ. ਬਾਦਲ ਦੇ ਕਿਸੇ ਵੇਲੇ ਜਮਾਤੀ ਵੀ ਰਹੇ ਹਨ। ਇਸ ਦੇ ਇਲਾਵਾ ਜਗਦੀਪ ਸਿੰਘ ਨੱਕਈ ਦਾ ਇਸ ਹਲਕੇ ਵਿਚ ਚੰਗਾ ਖਾਸਾ ਅਸਰ ਰਸੂਖ ਹੈ ਤੇ ਉਹ ਲੰਬਾ ਸਮਾਂ ਜੋਗਾ, ਰਾਮਪੁਰਾ ਫੂਲ ਤੇ ਮਾਨਸਾ ਤੋਂ ਵਿਧਾਨ ਸਭਾ ਦੀਆਂ ਚੋਣਾਂ ਵੀ ਲੜ ਚੁੱਕੇ ਹਨ। ਪਾਰਟੀ ਨੇਤਾਵਾਂ ਤੇ ਵਰਕਰਾਂ ਚ ਇਹ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਵਲੋਂ ਸ. ਨੱਕਈ ਨੂੰ ਪਾਰਟੀ ਦੀ ਕੋਰ ਕਮੇਟੀ ਵਿਚ ਲਾਜ਼ਮੀ ਤੌਰ ਤੇ ਸ਼ਾਮਿਲ ਕੀਤਾ ਜਾਵੇਗਾ। ਪਰ ਇਸ ਵਾਰ ਵੀ ਅਜਿਹਾ ਨਹੀਂ ਹੋ ਸਕਿਆ । ਨੱਕਈ ਪਾਰਟੀ ਦੀ ਕੋਰ ਕਮੇਟੀ ਵਿਚ ਨਹੀਂ ਲਏ ਗਏ ਹਨ। ਪਰ ਉਨਾਂ ਦੇ ਮਨ ਤੇ ਦਿਲ ਵਿਚ ਇਸ ਪ੍ਰਤੀ ਕੋਈ ਕਿਸੇ ਤਰਾਂ ਦੀ ਨਰਾਜ਼ਗੀ ਨਹੀਂ ਦੇਖੀ ਜਾ ਰਹੀ ਹੈ। ਕੁੱਝ ਪਾਰਟੀ ਵਰਕਰਾਂ ਦਾ ਕਹਿਣਾ ਹੈ ਕਿ ਪਾਰਟੀ ਨੂੰ ਇਸ ਦੇ ਮੁੜ ਗੰਭੀਰ ਵਿਚਾਰਾਂ ਕਰਨੀਆਂ ਚਾਹੀਦੀਆਂ ਹਨ। ਉਨਾਂ ਦਾ ਮੰਨਣਾ ਹੈ ਕਿ ਪਾਰਟੀ ਆਉਣ ਵਾਲੇ ਸਮੇਂ ਵਿਚ ਸ ਜਗਦੀਪ ਸਿੰਘ ਨੱਕਈ ਲਈ ਕੋਈ ਅਹੁਦੇਦਾਰੀ ਜਾਂ ਕੋਰ ਕਮੇਟੀ ਮੈਂਬਰੀ ਦੇਣ ਤੇ ਵਿਚਾਰ ਕਰ ਸਕਦੀ ਹੈ। ਇਸ ਪ੍ਰਤੀ ਖੁਦ ਜਗਦੀਪ ਸਿੰਘ ਨੱਕਈ ਦਾ ਮੰਨਣਾ ਤੇ ਕਹਿਣਾ ਹੈ ਕਿ ਉਹ ਪਾਰਟੀ ਲਈ ਨਿਰ ਸਵਾਰਥ ਹੋ ਕੇ ਕੰਮ ਕਰਦੇ ਹਨ ,ਉਨਾਂ ਨੇ ਕਦੇਂ ਵੀ ਪਾਰਟੀ ਵਿਚ ਕੋਈ ਅਹੁਦੇਦਾਰੀ ਦੀ ਝਾਕ ਨਹੀਂ ਰੱਖੀ ਤੇ ਨਾ ਹੀ ਕਦੇਂ ਰੱਖਣਗੇ। ਉਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੀ ਨੀਤੀਆਂ ਪੂਰੀ ਤਰਾਂ ਲੋਕ ਪੱਖੀ ਹਨ ਤੇ ਇੰਨਾਂ ਨੀਤੀਆਂ ਨੂੰ ਲੈ ਕੇ ਹੀ ਉਹ ਸਦਾ ਹੀ ਪਾਰਟੀ ਨਾਲ ਖੜੇ ਹਨ। ਉਨਾਂ ਕਿਹਾ ਕਿ ਉਹ ਪਾਰਟੀ ਵਰਕਰਾਂ ਦੀ ਭਾਵਨਾਵਾਂ ਦੀ ਕਦਰ ਕਰਦੇ ਹਨ ਤੇ ਕਰਦੇ ਰਹਿਣਗੇ।
ਲੁਧਿਆਣਾ 'ਚ ਵੱਧ ਰਿਹੈ ਕੋਰੋਨਾ ਦਾ ਕਹਿਰ, 23 ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ
NEXT STORY