ਲੁਧਿਆਣਾ, (ਸਹਿਗਲ)-ਜਿਓਂ-ਜਿਓਂ ਕੋਰੋਨਾ ਵਾਇਰਸ ਦੇ ਮਰੀਜ਼ ਵਧਦੇ ਜਾ ਰਹੇ ਹਨ, ਸਿਹਤ ਵਿਭਾਗ 'ਤੇ ਦਬਾਅ ਵਧਦਾ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਲੋਕਾਂ ਦੇ ਸੈਂਪਲ ਲੈਣ ਦੀ ਗਿਣਤੀ ਵਧੀ ਪਰ ਰਿਪੋਰਟ ਆਉਣ ਵਿਚ ਗੈਰਜ਼ਰੂਰੀ ਦੇਰ ਹੋ ਰਹੀ ਹੈ। ਕਾਰਨ ਸਿਹਤ ਵਿਭਾਗ ਦੇ ਨਾਲ-ਨਾਲ ਲੈਬ 'ਤੇ ਵੀ ਕੰਮ ਦਾ ਬੋਝ ਵੱਧਦਾ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਅੱਜ ਜਾਂਚ ਲਈ 1155 ਸੈਂਪਲ ਭੇਜੇ ਗਏ ਪਰ ਰਿਪੋਰਟ ਸਿਰਫ 50 ਦੀ ਆਈ। ਉਹ ਵੀ ਜੀ.ਐੱਮ.ਸੀ. ਪਟਿਆਲਾ ਤੋਂ, ਜਿਸ 'ਚ 18 ਮਰੀਜ਼ ਪਾਜ਼ੇਟਿਵ ਆਏ। ਇਸ ਤੋਂ ਇਲਾਵਾ ਇਕ ਨਿਜੀ ਲੈਬ ਤੋਂ ਜਾਂਚ ਦੌਰਾਨ 5 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਨਾਲ ਸ਼ਹਿਰ ਵਿਚ ਹੁਣ ਤੱਕ ਕੁਲ 360 ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ, ਜਦਕਿ 11 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਸ਼ਹਿਰ ਦੇ ਦੋ ਪਰਿਵਾਰ ਅਜਿਹੇ ਵੀ ਸਾਹਮਣੇ ਆਏ, ਜਿਨ੍ਹਾਂ ਦੇ ਚਾਰ-ਚਾਰ ਮੈਂਬਰਾਂ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ 'ਚ ਨਿਊ ਮਾਡਲ ਟਾਊਨ ਵਿਚ ਸਾਹਮਣੇ ਆਏ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿਚ ਆਉਣ ਨਾਲ 4 ਮੈਂਬਰ ਪਾਜ਼ੇਟਿਵ ਆ ਗਏ, ਜਿਨ੍ਹਾਂ 'ਚ 45 ਸਾਲਾਂ ਔਰਤ ਤੋਂ ਇਲਾਵਾ 49, 32 ਅਤੇ 4 ਸਾਲਾਂ ਬੱਚੇ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਹਾਤਾ ਸ਼ੇਰਜੰਗ ਵਿਚ ਇਕ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿਚ ਆਉਣ ਨਾਲ 26 ਅਤੇ 57 ਸਾਲਾਂ ਪੁਰਸ਼ਾਂ ਤੋਂ ਇਲਾਵਾ 85 ਅਤੇ 25 ਸਾਲਾਂ ਔਰਤਾਂ ਵੀ ਕੋਰੋਨਾ ਸੰਕ੍ਰਮਿਤ ਹੋ ਗਈ ਹੈ। ਇਸ ਤੋਂ ਇਲਾਵਾ ਦਸਮੇਸ਼ ਨਗਰ ਤੋਂ 48 ਸਾਲਾਂ ਪੁਰਸ਼ ਅਮਰਪੁਰਾ ਤੋਂ 31 ਸਾਲਾਂ ਮਰੀਜ਼ ਜੋ ਮੁੰਬਈ ਤੋਂ ਇੱਥੇ ਆਇਆ ਹੈ। ਇਸੇ ਤਰ੍ਹਾਂ ਰੋਹਤਕ ਤੋਂ ਯਾਤਰਾ ਕਰਕੇ ਪਰਤੇ 10 ਸਾਲਾਂ ਲੜਕੇ ਅਤੇ ਉਸ ਦੇ 45 ਸਾਲਾਂ ਪਿਤਾ ਦੋਵੇਂ ਕੋਰੋਨਾ ਤੋਂ ਸੰਕ੍ਰਮਿਤ ਹੋ ਗਏ ਹਨ। ਭਾਈ ਰਣਧੀਰ ਸਿੰਘ ਨਗਰ ਵਿਚ ਦਿੱਲੀ ਤੋਂ ਪਰਤੇ 13 ਸਾਲਾਂ ਲੜਕੇ ਅਤੇ 34 ਸਾਲਾਂ ਪੁਰਸ਼ ਦੋਵੇਂ ਜਾਂਚ ਵਿਚ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸੇ ਤਰ੍ਹਾਂ ਸ਼ੇਰਪੁਰ ਦਾ ਰਹਿਣ ਵਾਲਾ 54 ਸਾਲਾਂ ਪੁਰਸ਼ ਕੋਰੋਨਾ ਪਾਜ਼ੇਟਿਵ ਆਇਆ ਹੈ। ਫੋਰਟਿਸ ਹਸਪਤਾਲ ਤੋਂ ਇਕ 42 ਸਾਲਾਂ ਪੁਰਸ਼ ਮਯੂਰ ਵਿਹਾਰ, ਹੰਬੜਾਂ ਰੋਡ ਦਾ ਰਹਿਣ ਵਾਲਾ ਹੈ। ਜਾਂਚ ਦੌਰਾਨ ਕੋਰੋਨਾ ਪਾਜ਼ੇਟਿਵ ਆਇਆ ਹੈ। ਇਸ ਤੋਂ ਇਲਾਵਾ ਐੱਸ.ਪੀ.ਐੱਸ. ਹਸਪਤਾਲ ਤੋਂ 3 ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿਚ 64 ਸਾਲਾਂ ਮਰੀਜ਼ 39 ਸੈਕਟਰ, ਚੰਡੀਗੜ੍ਹ ਰੋਡ ਦਾ ਰਹਿਣ ਵਾਲਾ ਹੈ, ਜਦੋਂਕਿ 64 ਸਾਲਾਂ ਔਰਤ ਮਰੀਜ਼ ਮੋਹਨ ਸਿੰਘ ਨਗਰ ਅਤੇ 85 ਸਾਲਾਂ ਨਰੇਸ਼ ਬਹਾਦਰਕੇ ਰੋਡ ਦਾ ਰਹਿਣ ਵਾਲਾ ਹੈ।
ਜਲੰਧਰ ਦੇ ਨਵੇਂ ਡਿਪਟੀ ਕਮਿਸ਼ਨਰ ਬਣੇ ਘਨਸ਼ਿਆਮ ਥੋਰੀ
NEXT STORY