ਖੰਨਾ (ਬਿਪਨ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਖੰਨਾ ਰੈਲੀ ਦੌਰਾਨ ਪਾਰਟੀ ਦੀ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆਈ, ਜਿਸ ਦੌਰਾਨ ਸੁਖਬੀਰ ਬਾਦਲ ਦੇ ਪਸੀਨੇ ਛੁੱਟ ਗਏ ਅਤੇ ਉਹ ਰੈਲੀ ਦੌਰਾਨ ਇਹ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਏ। ਜਾਣਕਾਰੀ ਮੁਤਾਬਕ ਸੁਖਬੀਰ ਬਾਦਲ ਦੇ ਖੰਨਾ ਦੌਰੇ ਨੂੰ ਲੈ ਕੇ ਹਲਕਾ ਇੰਚਾਰਜ ਰਣਜੀਤ ਸਿੰਘ ਤਲਵੰਡੀ ਨੇ ਆਪਣੇ ਵਿਰੋਧੀ ਆਗੂ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਯਾਦਵਿੰਦਰ ਸਿੰਘ ਯਾਦੂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕੋਈ ਸੱਦਾ ਨਹੀਂ ਦਿੱਤਾ। ਤਲਵੰਡੀ ਧੜੇ ਨੇ ਪਹਿਲਾਂ ਹੀ ਸਟੇਜ 'ਤੇ ਸਾਰੀਆਂ ਸੀਟਾਂ ਮੱਲ ਲਈਆਂ। ਜਦੋਂ ਪਾਰਟੀ ਪ੍ਰਧਾਨ ਰੈਲੀ 'ਚ ਆਏ ਅਤੇ ਸਟੇਜ 'ਤੇ ਆਪਣੀ ਕੁਰਸੀ 'ਤੇ ਬੈਠੇ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦਾ ਆਪਣਾ ਨਜ਼ਦੀਕੀ ਆਗੂ ਯਾਦੂ ਅਤੇ ਹੋਰ ਸੀਨੀਅਰ ਮੈਂਬਰ ਸਟੇਜ 'ਤੇ ਥਾਂ ਨਾ ਮਿਲਣ ਕਾਰਨ ਭੁੰਜੇ ਹੀ ਬੈਠ ਗਏ ਹਨ ਤਾਂ ਉਹ ਹੈਰਾਨ ਰਹਿ ਗਏ ਪਰ ਮੀਡੀਆ ਦੇ ਮੌਜੂਦ ਹੋਣ ਕਾਰਨ ਸੁਖਬੀਰ ਬਾਦਲ ਕੁਝ ਨਹੀਂ ਬੋਲ ਸਕੇ ਅਤੇ ਸਭ ਕੁਝ ਦੇਖਦੇ ਰਹੇ। ਅਖੀਰ 'ਚ ਉਨ੍ਹਾਂ ਨੇ ਸਭ ਨੂੰ ਇਕੱਠੇ ਹੋਣ ਦਾ ਹੀ ਸੁਨੇਹਾ ਦਿੱਤਾ।
ਅਫੀਮ ਵੇਚਣ ਦਾ ਧੰਦਾ ਕਰਨ ਵਾਲੇ ਕੋਲੋਂ 10.50 ਲੱਖ ਦੀ ਨਕਦੀ ਬਰਾਮਦ
NEXT STORY