ਲੁਧਿਆਣਾ (ਹਿਤੇਸ਼) : ਲੋਕ ਸਭਾ ਚੋਣਾਂ ਲਈ ਅਕਾਲੀ ਦਲ ਦੇ ਉਮੀਦਵਾਰ ਨੂੰ ਲੈ ਕੇ ਪੈਦਾ ਹੋਈ ਦੁਚਿੱਤੀ ਦੇ ਹਾਲਾਤ ਖਤਮ ਹੋਣ ਦਾ ਨਾਂ ਨਹੀਂ ਲੈ ਰਹੇ ਹਨ, ਜਿਸ ਦੇ ਤਹਿਤ ਸ਼ਨੀਵਾਰ ਨੂੰ ਸੁਖਬੀਰ ਬਾਦਲ ਇਕ ਵਾਰ ਫਿਰ ਉਮੀਦਵਾਰ ਦਾ ਐਲਾਨ ਕੀਤੇ ਬਿਨਾਂ ਹੀ ਲੁਧਿਆਣਾ ਤੋਂ ਹੋ ਕੇ ਨਿਕਲ ਗਏ। ਹਾਲਾਂਕਿ ਇਸ ਦੇ ਲਈ ਉਨ੍ਹਾਂ ਨੇ ਅਜੇ ਇਕ-ਦੋ ਦਿਨ ਦੀ ਉਡੀਕ ਕਰਨ ਦੀ ਗੱਲ ਕਹੀ ਹੈ। ਇਹ ਦੱਸਣਾ ਉਚਿਤ ਹੋਵੇਗਾ ਕਿ ਲੋਕ ਸਭਾ ਚੋਣਾਂ ਲਈ ਕਾਂਗਰਸ ਵਲੋਂ ਲੁਧਿਆਣਾ ਤੋਂ ਆਪਣੇ ਮੌਜੂਦਾ ਐਮ. ਪੀ. ਰਵਨੀਤ ਬਿੱਟੂ ਨੂੰ ਇਕ ਵਾਰ ਫਿਰ ਟਿਕਟ ਦਿੱਤੀ ਗਈ ਹੈ। ਇਸੇ ਤਰ੍ਹਾਂ ਲੋਕ ਇਨਸਾਫ ਪਾਰਟੀ ਵਲੋਂ ਸਿਮਰਜੀਤ ਬੈਂਸ ਨੇ ਇਕ ਵਾਰ ਫਿਰ ਚੋਣ ਲੜਨ ਦਾ ਐਲਾਨ ਕੀਤਾ ਹੈ ਪਰ ਕਈ ਦਿਨ ਬੀਤਣ ਤੋਂ ਬਾਅਦ ਵੀ ਅਕਾਲੀ ਦਲ ਨੇ ਹੁਣ ਤੱਕ ਆਪਣੇ ਪੱਤੇ ਨਹੀਂ ਖੋਲ੍ਹੇ। ਉਧਰ, ਸੁਖਬੀਰ ਵਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੁਧਿਆਣਾ 'ਚ ਰੈਲੀਆਂ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਦੇ ਤਹਿਤ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਜਗਰਾਓਂ ਤੇ ਹਲਕਾ ਗਿੱਲ 'ਚ ਉਮੀਦਵਾਰ ਦੇ ਬਿਨਾਂ ਹੀ ਅਕਾਲੀ ਦਲ ਲਈ ਵੋਟਾਂ ਮੰਗੀਆਂ ਤੇ ਉਮੀਦਵਾਰ ਨੂੰ ਲੈ ਕੇ ਕੋਈ ਇਸ਼ਾਰਾ ਦੇਣ ਦੀ ਬਜਾਏ ਰਸਮੀ ਤੌਰ 'ਤੇ ਐਲਾਨ ਲਈ ਇਕ-ਦੋ ਦਿਨ ਤੱਕ ਉਡੀਕ ਕਰਨ ਦੀ ਗੱਲ ਕਹੀ।
ਜਲਿਆਂਵਾਲੇ ਖੂਨੀ ਸਾਕੇ ਸਮੇਂ ਦਾ ਅੰਮ੍ਰਿਤਸਰ
NEXT STORY