ਅੰਮ੍ਰਿਤਸਰ : ਪਾਕਿਸਤਾਨੀ ਫੌਜ ਮੁਖੀ ਨੂੰ ਜੱਫੀ ਪਾਉਣ ਦੇ ਵਿਵਾਦ ਤੋਂ ਬਚਣ ਲਈ ਨਵਜੋਤ ਸਿੰਘ ਸਿੱਧੂ ਨੇ ਗੁ. ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਛੁਰਲੀ ਛੱਡੀ ਹੈ, ਜਦਕਿ ਸਭ ਜਾਣਦੇ ਹਨ ਕਿ ਅਜਿਹੇ ਫੈਸਲੇ ਸਰਕਾਰ ਦੇ ਪੱਧਰ 'ਤੇ ਹੁੰਦੇ ਹਨ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੀ ਜੇਕਰ ਪਾਕਿਸਤਾਨ ਇੰਨੀ ਹੀ ਮੰਨਦਾ ਹੈ ਤਾਂ ਉਸ ਨੂੰ ਕਹੋ ਕਿ ਉਹ ਪਾਕਿ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰ ਕੇ ਜੰਮੂ-ਕਸ਼ਮੀਰ ਤੇ ਪੰਜਾਬ 'ਚ ਅੱਤਵਾਦੀ ਭੇਜਣੇ ਬੰਦ ਕਰਵਾਏ, ਜਿਨ੍ਹਾਂ ਕਰ ਕੇ ਹਜ਼ਾਰਾਂ ਭਾਰਤੀ ਸੈਨਿਕ ਸ਼ਹੀਦ ਹੁੰਦੇ ਹਨ। ਬਾਦਲ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ 'ਤੇ ਵਰ੍ਹਦਿਆਂ ਕਿਹਾ ਕਿ ਜਸਟਿਸ ਰਣਜੀਤ ਸਿੰਘ 'ਨਾ ਜਸਟਿਸ ਹੈ ਤੇ ਨਾ ਹੀ ਸਿੰਘ ਹੈ, ਇਸ ਦੀ ਡਿਗਰੀ ਵੀ ਚੈੱਕ ਹੋਣੀ ਚਾਹੀਦੀ ਹੈ, ਮੈਨੂੰ ਲੱਗਦਾ ਕਿ ਉਹ ਡਿਗਰੀ ਵੀ ਜਾਅਲੀ ਹੀ ਲਈ ਫਿਰਦਾ ਹੈ।
ਉਨ੍ਹਾਂ ਕਿਹਾ ਕਿ ਗਵਾਹ 'ਤੇ ਜਬਰੀ ਦਬਾਅ ਬਣਾ ਕੇ ਰਿਪੋਰਟ ਤਿਆਰ ਕਰਨ ਵਾਲੇ ਕਮਿਸ਼ਨ ਦੇ ਅਜਿਹੇ ਜੱਜ 'ਤੇ ਪਰਚਾ ਦਰਜ ਹੋਣਾ ਚਾਹੀਦਾ ਹੈ, ਜੇ ਹੁਣ ਨਾ ਹੋਇਆ ਤਾਂ ਸੂਬੇ 'ਚ ਸਾਡੀ ਅਕਾਲੀ ਸਰਕਾਰ ਆਉਣ 'ਤੇ ਜਸਟਿਸ ਰਣਜੀਤ ਸਿੰਘ 'ਤੇ 420 ਦਾ ਪਰਚਾ ਪੱਕਾ ਦਰਜ ਹੋਵੇਗਾ। ਉਨ੍ਹਾਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ, ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਜਸਟਿਸ ਰਣਜੀਤ ਸਿੰਘ ਦਾ ਇਕ ਟੋਲਾ ਹੈ, ਜਿਨ੍ਹਾਂ ਨਾਲ ਦਾਦੂਵਾਲ ਜਿਹੇ ਸਾਰੇ ਰਲੇ ਹੋਏ ਹਨ ਤੇ ਇਹ ਸਾਰੇ ਆਈ. ਐੱਸ. ਆਈ. ਦੇ ਏਜੰਟ ਹਨ ਤੇ ਉਸ ਦੇ ਹੁਕਮ ਨਾਲ ਹੀ ਚੱਲਦੇ ਹਨ, ਜਿਨ੍ਹਾਂ ਦਾ ਇਕ ਹੀ ਮਕਸਦ ਪੰਜਾਬ ਵਿਚਲੀ ਅਮਨ-ਸ਼ਾਂਤੀ ਨੂੰ ਭੰਗ ਕਰਨਾ ਹੈ।
ਬਾਦਲ ਨੇ ਕਿਹਾ ਕਿ ਬਰਗਾੜੀ 'ਚ ਮੋਰਚਾ ਲਾ ਕੇ ਬੈਠਿਆਂ ਨੂੰ ਵੀ ਆਈ. ਐੱਸ. ਆਈ. ਹੀ ਸਾਰਾ ਪੈਸਾ ਭੇਜ ਰਹੀ ਹੈ, ਜਿਸ ਨਾਲ ਉਨ੍ਹਾਂ ਦੀ ਦੁਕਾਨਦਾਰੀ ਚੱਲ ਰਹੀ ਹੈ, ਇਨ੍ਹਾਂ ਨੂੰ ਸਿੱਖੀ ਜਾਂ ਸਿੱਖ ਕੌਮ ਨਾਲ ਕੋਈ ਮੋਹ-ਪਿਆਰ ਨਹੀਂ ਹੈ। ਇਸ ਸਮੇਂ ਜ਼ਿਲਾ ਅਕਾਲੀ ਜਥਾ ਦਿਹਾਤੀ ਦੇ ਪ੍ਰਧਾਨ ਵੀਰ ਸਿੰਘ ਲੋਪੋਕੇ, ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਮੁੱਖ ਸਕੱਤਰ ਡਾ. ਰੂਪ ਸਿੰਘ ਤੇ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ।
ਸੁਖਪਾਲ ਖਹਿਰਾ ਨੂੰ ਝਟਕਾ, ਪੀ. ਏ. ਸੀ. ਦੇ ਮੈਂਬਰ ਨਰਿੰਦਰ ਚਾਹਲ ਨੇ ਰਾਜਨੀਤੀ ਨੂੰ ਕਿਹਾ ਅਲਵਿਦਾ (ਵੀਡੀਓ)
NEXT STORY