ਤਰਨਤਾਰਨ- ਤਰਨ ਤਾਰਨ 'ਚ ਹੋਈ ਜ਼ਿਮਨੀ ਚੋਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਪੁਲਸ ਅਤੇ ਸਰਕਾਰ ਖ਼ਿਲਾਫ਼ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਐਕਸ 'ਤੇ ਸਾਂਝੀ ਕੀਤੀ ਇਕ ਪੋਸਟ 'ਚ ਇਲਜ਼ਾਮ ਲਾਇਆ ਹੈ ਕਿ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਹੁਕਮਾਂ 'ਤੇ ਪੰਜਾਬ ਪੁਲਸ ਨੇ ਤਰਨ ਤਾਰਨ ਜ਼ਿਮਨੀ ਚੋਣ 'ਚ 'ਆਮ ਆਦਮੀ ਪਾਰਟੀ' ਦੀ ਜਿੱਤ ਲਈ ਕਾਨੂੰਨ ਨਾਲ ਖਿਲਵਾੜ ਕੀਤਾ ਹੈ ਅਤੇ ਹੁਣ ਉਹ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ 'ਤੇ ਝੂਠੇ ਕੇਸ ਦਰਜ ਕਰਵਾ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ ਦਾ ਹੋਇਆ ਬਚਾਅ, ਪੁਲਸ ਨੇ 9 ਪਿਸਤੌਲਾਂ ਸਣੇ...
ਸੁਖਬੀਰ ਬਾਦਲ ਨੇ ਕਿਹਾ, 'ਮੈਂ ਮੁੱਖ ਮੰਤਰੀ ਅਤੇ ਪੁਲਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਨੂੰ ਪੁੱਛਦਾ ਹਾਂ ਕਿ ਕੀ ਪੰਜਾਬ ਨੂੰ ਇਕ ਪੁਲਸ ਰਾਜ ਐਲਾਨਿਆ ਗਿਆ ਹੈ, ਜਿੱਥੇ ਸਾਰੇ ਕਾਨੂੰਨ ਅਤੇ ਨਾਗਰਿਕ ਅਧਿਕਾਰ ਬੇਮਤਲਬੇ ਹਨ ?''
ਇਹ ਵੀ ਪੜ੍ਹੋ- ਆਖਿਰਕਾਰ ਮਾਸੂਮ ਨੂੰ ਮਿਲ ਗਿਆ ਇਨਸਾਫ਼, ਦਰਿੰਦੇ ਨੂੰ ਹੋਈ ਉਮਰਕੈਦ, ਸਰਕਾਰੀ ਵਕੀਲ ਨੇ ਨਿਭਾਈ ਵੱਡੀ ਭੂਮਿਕਾ
ਉਨ੍ਹਾਂ ਅੱਗੇ ਕਿਹਾ, ''ਅਸੀਂ ਆਪਣੇ ਵਰਕਰਾਂ ਖ਼ਿਲਾਫ਼ ਇਸ ਸਰਕਾਰੀ ਜਬਰ ਦਾ ਮੁਕਾਬਲਾ ਆਪਣੀ ਪੂਰੀ ਤਾਕਤ ਨਾਲ ਕਰਾਂਗੇ।'' ਇਸ ਦੇ ਨਾਲ ਹੀ ਉਨ੍ਹਾਂ ਨੇ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਗੈਰਕਾਨੂੰਨੀ ਹੁਕਮਾਂ ਦੀ ਪਾਲਣਾ ਕਰਨ ਵਾਲੇ ਕਾਨੂੰਨ ਤੋਂ ਬਚ ਨਹੀਂ ਸਕਦੇ ਤੇ ਉਨ੍ਹਾਂ ਨੂੰ ਛੇਤੀ ਹੀ ਫੜ ਲਿਆ ਜਾਵੇਗਾ।

ਇਹ ਵੀ ਪੜ੍ਹੋ- ਗੋਲੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ, ਗੈਂਗਸਟਰ ਵੱਲੋਂ ਤਾਬੜਤੋੜ ਫਾਇਰਿੰਗ
18, 19 ਅਤੇ 20 ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ, ਪੰਜਾਬ ਯੂਨੀਵਰਸਿਟੀ ਨੇ ਲਿਆ ਅਹਿਮ ਫ਼ੈਸਲਾ
NEXT STORY