ਚੰਡੀਗੜ੍ਹ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਭਗਵੰਤ ਮਾਨ 'ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਆਖ਼ਿਆ ਹੈ ਕਿ ਪੰਜਾਬ ਸ਼ਾਇਦ ਇਕਲੌਤਾ ਅਜਿਹਾ ਸੂਬਾ ਹੈ ਜਿੱਥੇ ਡੀ.ਜੀ.ਪੀ. ਪ੍ਰੈੱਸ ਕਾਨਫਰੰਸਾਂ ਕਰਦਾ ਹੈ ਕਿਉਂਕਿ ਮੁੱਖ ਮੰਤਰੀ - ਜੋ ਗ੍ਰਹਿ ਮੰਤਰੀ ਵਜੋਂ ਵੀ ਸੇਵਾ ਨਿਭਾਉਂਦੇ ਹਨ - ਕੋਲ ਲੋਕਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਹੈ।
ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਅੱਜ ਕਾਨੂੰਨ ਵਿਵਸਥਾ ਢਹਿ ਚੁੱਕੀ ਹੈ ਤੇ ਜਵਾਬਦੇਹੀ ਗਾਇਬ ਹੋ ਚੁੱਕੀ ਹੈ ਤੇ ਸ਼ਾਸਨ ਪੁਲਸ ਬ੍ਰੀਫਿੰਗ ਤਕ ਸੀਮਤ ਹੋ ਗਿਆ ਹੈ। ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਜਦੋਂ ਪੰਜਾਬ 'ਚ ਖ਼ੂਨ-ਖਰਾਬਾ ਹੋ ਰਿਹਾ ਹੈ, ਤਾਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੇ ਸ਼ਾਸਨ ਦਾ ਨਾਮਜ਼ਦ ਮੁੱਖ ਮੰਤਰੀ ਸਟੈਂਡ-ਅਪ ਕਾਮੇਡੀ ਨਾਲ ਮਨੋਰੰਜਨ ਕਰ ਰਹੇ ਹਨ। ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ 'ਤੇ ਭਗਵੰਤ ਮਾਨ ਦਾ ਇਕ ਕਾਰਟੂਨ ਵੀ ਸਾਂਝਾ ਕੀਤਾ ਹੈ।
'ਪੰਜਾਬ ਕੇਸਰੀ ਗਰੁੱਪ' ਦੇ ਹੱਕ 'ਚ ਆਏ ਫ਼ੈਸਲੇ ਦਾ ਸੁਖਪਾਲ ਖਹਿਰਾ ਵਲੋਂ ਸਵਾਗਤ
NEXT STORY