ਕਰਤਾਰਪੁਰ (ਸਾਹਨੀ)— ਪੰਜਾਬ ਦੀ ਕੈਪਟਨ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਦੁਖੀ ਲੋਕ ਬਾਦਲ ਸਰਕਾਰ ਨੂੰ ਯਾਦ ਕਰਨ ਲੱਗੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੀਤੇ ਦਿਨ ਕਰਤਾਰਪੁਰ ਦੀ ਦਾਣਾ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਲਾਕੇ ਦੇ ਪੰਚਾਂ-ਸਰਪੰਚਾਂ ਨਾਲ ਕਮਰਾਨੁਮਾਂ ਬੰਦ ਟੈਂਟ 'ਚ ਆਪਸੀ ਗਿਲੇ-ਸ਼ਿਕਵੇ, ਵਿਚਾਰਾਂ ਅਤੇ ਉਨ੍ਹਾਂ ਦੀ ਸੋਚ ਤੋਂ ਜਾਣੂ ਹੋਣ ਤੋਂ ਬਾਆਦ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਅਕਾਲੀ ਸਰਕਾਰ ਦੇ 10 ਸਾਲ ਦੇ 'ਰਾਜ ਨਹੀਂ ਸੇਵਾ' ਦੇ ਕਾਰਜਕਾਲ ਤੋਂ ਬਾਅਦ ਦੋ ਸਾਲ ਪਹਿਲਾਂ ਆਈ ਕਾਂਗਰਸ ਦੀ ਕੈਪਟਨ ਸਰਕਾਰ ਆਪਣੇ ਹੀ ਭਾਰ ਨਾਲ ਡਿੱਗਦੀ ਨਜ਼ਰ ਆ ਰਹੀ ਹੈ, ਪੰਜਾਬ ਦੀ ਆਮ ਜਨਤਾ ਅਤੇ ਲੋਕਾਂ ਨਾਲ ਨਿੱਜੀ ਤੌਰ 'ਤੇ ਮਿਲ ਕੇ ਉਨ੍ਹਾਂ 'ਚ ਰਹਿ ਕੇ ਜਿੱਥੇ ਆਪਣੇਪਨ ਦਾ ਅਹਿਸਾਸ ਹੋ ਰਿਹਾ ਹੈ, ਉਥੇ ਸੂਬੇ 'ਚ ਨਾਂਹ ਦੇ ਬਰਾਬਰ ਹੋ ਰਹੇ ਵਿਕਾਸ ਕਾਰਜ ਅਤੇ ਅਕਾਲੀ ਪੰਚਾਂ-ਸਰਪੰਚਾਂ ਅਤੇ ਪਾਰਟੀ ਵਰਕਰਾਂ ਨਾਲ ਕਾਂਗਰਸੀਆਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਨਾਲ ਮਨ ਵੀ ਦੁਖੀ ਹੋ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਆਪ ਤਾਂ ਕਾਂਗਰਸ ਨੇ ਦੋ ਸਾਲਾਂ 'ਚ ਵਿਕਾਸ ਦੇ ਨਾਂ 'ਤੇ ਕੁਝ ਨਹੀਂ ਕੀਤਾ ਸਗੋਂ ਬਾਦਲ ਸਰਕਾਰ ਸਮੇਂ ਸੰਗਤ ਦਰਸ਼ਨ ਦੌਰਾਨ ਵੰਡੀਆਂ ਗਈਆਂ ਗਰਾਂਟਾਂ ਵੀ ਵਾਪਸ ਮੰਗਵਾ ਲਈਆਂ ਹਨ। ਨਾਜਾਇਜ਼ ਪਰਚੇ ਕੀਤੇ ਜਾ ਰਹੇ ਹਨ ਅਤੇ ਹਰ ਵਿਭਾਗ 'ਚ ਭ੍ਰਿਸ਼ਟਾਚਾਰ ਦਾ ਬਾਲਬਾਲਾ ਹੈ। ਸ. ਬਾਦਲ ਨੇ ਕਿਹਾ ਕਿ ਸੂਬੇ 'ਚ ਵੱਡੀ ਪੱਧਰ 'ਤੇ ਅਕਾਲੀ ਪੰਚਾਇਤਾਂ ਜਿੱਤੀਆਂ ਹਨ, ਜਿਨ੍ਹਾਂ ਨੂੰ ਡਰਾਇਆ-ਧਮਕਾਇਆ ਵੀ ਜਾ ਰਿਹਾ ਹੈ। ਪਾਰਟੀ 'ਚ ਧਾਰਮਿਕ ਮੁੱਦਿਆਂ ਰਾਹੀਂ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਲੋਕ ਕਾਂਗਰਸ ਦੀ ਫੁੱਟ ਪਾਊ ਅਤੇ ਰਾਜਨੀਤੀ ਕਰੋ ਦੀ ਨੀਤੀ ਨੂੰ ਸਮਝ ਚੁੱਕੇ ਹਨ।
ਇਸ ਤੋਂ ਪਹਿਲਾਂ ਕਰਤਾਰਪੁਰ ਪੁੱਜਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੇਠ ਸੱਤਪਾਲ ਮੱਲ, ਸਰਕਲ ਪ੍ਰਧਾਨ ਜਥੇ. ਗੁਰਜਿੰਦਰ ਸਿੰਘ ਭਤੀਜਾ, ਸਰਕਲ ਪ੍ਰਧਾਨ ਮਕਸੂਦਾਂ ਭਗੰਵਤ ਸਿੰਘ ਫਤਿਹ ਜਲਾਲ, ਨਰੇਸ਼ ਅਗਰਵਾਲ ਤੇ ਹੋਰਨਾਂ ਵੱਲੋਂ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਸ. ਬਾਦਲ ਨੇ ਕਿਹਾ ਕਿ ਕਰਤਾਰਪੁਰ ਨੂੰ ਗੁਰਜਿੰਦਰ ਸਿੰਘ ਭਤੀਜਾ ਵਰਗੇ ਨੌਜਵਾਨ ਸਰਕਲ ਜਥੇਦਾਰ ਵਜੋਂ ਪਾਰਟੀ ਨੂੰ ਨੁਮਾਇੰਦਗੀ ਦਿੱਤੀ ਅਤੇ ਮਿਲਣਸਾਰ ਆਗੂ ਸੇਠ ਸੱਤਪਾਲ ਮੱਲ ਵਰਗੇ ਹਲਕਾ ਇੰਚਾਰਜ ਹਨ, ਜੋ ਸੰਜੀਦਗੀ ਨਾਲ ਪਾਰਟੀ ਦੀ ਇਕਜੁੱਟਤਾ ਲਈ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ 'ਚ ਮੁੜ ਬਾਦਲ ਸਰਕਾਰ ਆਵੇਗੀ ਅਤੇ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨ ਵਾਲਿਆਂ ਨੂੰ ਹੀ ਨੁਮਾਇੰਦਗੀਆਂ ਦਿੱਤੀਆ ਜਾਣਗੀਆਂ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਰਣਜੀਤ ਸਿੰਘ ਕਾਹਲੋਂ, ਜ਼ਿਲਾ ਪ੍ਰਧਾਨ ਅਤੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਗੁਰਨੇਕ ਸਿੰਘ ਢਿੱਲੋਂ, ਗੁਰਦੇਵ ਸਿੰਘ ਮਾਹਲ, ਨਵਨੀਤ ਸਿੰਘ ਛੀਨਾ, ਸਰਦੂਲ ਸਿੰਘ ਬੂਟਾ, ਭਾਜਪਾ ਆਗੂ ਪਵਨ ਮਰਵਾਹਾ, ਸੌਦਾਗਰ ਸਿੰਘ ਟਿਵਾਣਾ, ਗੁਰਦੀਪ ਸਿੰਘ ਬਾਹੀਆ, ਕੌਂਸਲਰ ਸੇਵਾ ਸਿੰਘ, ਮਨਜੀਤ ਸਿੰਘ, ਪ੍ਰਦੀਪ ਅਗਰਵਾਲ, ਪ੍ਰਿਤਪਾਲ ਸਿੰਘ ਅੰਬਗੜ੍ਹ, ਪਲਵਿੰਦਰ ਸਿੰਘ ਆਲਮਪੁਰ ਬੱਕਾ, ਗੁਰਪ੍ਰੀਤ ਸਿੰਘ ਗੋਪੀ, ਅਮਰਜੀਤ ਸਿੰਘ ਜੰਡੇ ਸਰਾਏ, ਗਗਨਦੀਪ ਸਿੰਘ ਚਕਰਾਲਾ, ਬਲਦੇਵ ਸ਼ਿੰਘ ਸ਼ਿਵਦਾਸਪੁਰ, ਹਰਨੇਕ ਸਿੰਘ ਸਰਾਏਖਾਸ, ਸਰਬਜੀਤ ਸਿੰਘ ਸਾਹਬੀ, ਕੁਲਦੀਪ ਸਿੰਘ ਖੁਸਰੋਪੁਰ, ਮਹਿੰਦਰ ਸਿੰਘ ਬਸਰਾਮਪੁਰ, ਲਖਬੀਰ ਸਿੰਘ ਕਾਲਾਖੇੜਾ, ਗੁਰਮੇਜ ਸਿੰਘ ਬੜਾ ਪਿੰਡ, ਸੁਖਦੇਵ ਸਿੰਘ ਦੌਦੇ, ਗੁਰਨੇਕ ਸਿੰਘ, ਪਰਮਜੀਤ ਸਿੰਘ ਦਾਸੂਪੁਰ ਤੋਂ ਇਲਾਵਾ ਪੰਚ-ਸਰਪੰਚ ਅਤੇ ਪਾਰਟੀ ਵਰਕਰ ਸ਼ਾਮਲ ਹੋਏ।
ਬੀਬੀ ਭਾਨੀ ਕੰਪਲੈਕਸ ਦੇ ਅਧੂਰੇ ਕੰਮ ਇੰਪਰੂਵਮੈਂਟ ਟਰੱਸਟ ਨੂੰ ਪਏ ਮਹਿੰਗੇ
NEXT STORY