ਜਲੰਧਰ/ਲੰਬੀ (ਵੈੱਬ ਡੈਸਕ, ਕੁਲਦੀਪ ਰਿਣੀ)— ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਕੱਲ੍ਹ ਕਰ ਦਿੱਤਾ ਗਿਆ ਹੈ। ਇਨ੍ਹਾਂ ’ਚ ‘ਆਪ’ ਨੇ ਵੱਡੇ ਬਹੁਤ ਨਾਲ ਪੰਜਾਬ ’ਚ ਜਿੱਤ ਦਰਜ ਕਰਵਾਈ ਹੈ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ 4 ਸੀਟਾਂ ਅਤੇ ਕਾਂਗਰਸ ਨੂੰ 18 ਸੀਟਾਂ ਹਾਸਲ ਹੋਈਆਂ ਹਨ। ਵਿਧਾਨ ਸਭਾ ਦੀਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੀ ਕਰਾਰੀ ਹਾਰ ਦੀ ਸੁਖਬੀਰ ਸਿੰਘ ਸਿੰਘ ਬਾਦਲ ਨੇ ਜ਼ਿੰਮੇਵਾਰੀ ਲਈ ਹੈ। ਸੁਖਬੀਰ ਸਿੰਘ ਬਾਦਲ ਨੇ ਮੰਨਿਆ ਕਿ ਚੋਣਾਂ ਵਿਚ ਜੋ ਨਤੀਜੇ ਆਏ ਹਨ, ਅਜਿਹੇ ਨਤੀਜੇ ਦੀ ਕਿਸੇ ਨੂੰ ਉਮੀਦ ਨਹੀਂ ਸੀ। ਉਨ੍ਹਾਂ ਕਿਹਾ ਕਿ ਜਨਤਾ ਦੀ ਆਵਾਜ਼ ਰੱਬ ਦੀ ਆਵਾਜ਼ ਹੈ ਅਤੇ ਸਿਰ ਨੂੰ ਝੁਕਾ ਕੇ ਅਸੀਂ ਆਪਣੀ ਹਾਰ ਨੂੰ ਸਵੀਕਾਰ ਕਰਦੇ ਹਾਂ, ਜੋ ਕੱਲ ਨਤੀਜੇ ਆਏ ਹਨ, ਉਨ੍ਹਾਂ ਨਤੀਜਿਆਂ ਨੂੰ ਅਸੀਂ ਸਵੀਕਾਰ ਕਰਦੇ ਹਾਂ। ਉਥੇ ਹੀ ਉਨ੍ਹਾਂ ਕਿਹਾ ਕਿ ਜੰਗ ’ਚ ਹਰ ਪਾਰਟੀ ਨੇ ਆਪਣਾ ਪੂਰਾ ਜ਼ੋਰ ਲਗਾਇਆ ਹੈ।
ਅਕਾਲੀ ਦਲ ਦੀ ਫ਼ੌਜ ਦਾ ਨਹੀਂ ਕਰ ਸਕਦਾ ਕੋਈ ਮੁਕਾਬਲਾ
ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਦਿਨ-ਰਾਤ ਮਿਹਨਤ ਕੀਤੀ ਹੈ। ਹਾਰ ਦੇ ਕਾਰਨ ਲੋਕਾਂ ਨਾਲ ਵਿਚਾਰ-ਵਟਾਂਦਰਾ ਕਰਕੇ ਪਤਾ ਕੀਤੇ ਜਾਣਗੇ। ਅੱਗੇ ਬੋਲਦੇ ਹੋਏ ਸੁਖਬੀਰ ਨੇ ਕਿਹਾ ਕਿ ਸ਼ਾਇਦ ਸਾਡੇ ’ਚ ਕੋਈ ਕਮੀਆਂ ਹੋਣਗੀਆਂ, ਜਿਹੜੀਆਂ ਅਸੀਂ ਸਮਝ ਨਹੀਂ ਸਕੇ, ਹੁਣ ਅੱਗੇ ਉਨ੍ਹਾਂ ਨੂੰ ਦੂਰ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਪੰਜਾਬੀਆਂ ਦੀ ਜਥੇਬੰਦੀ ਹੈ। ਅਸੀਂ ਜਿਊਣਾ-ਮਰਨਾ ਪੰਜਾਬ ਲਈ ਹੈ। ਉਨ੍ਹਾਂ ਕਿਹਾ ਕਿ ਜੰਗ ਦੇ ਮੈਦਾਨ ’ਚ ਜਿੱਤ-ਹਾਰ ਤਾਂ ਹੁੰਦੀ ਰਹਿੰਦੀ ਹੈ। ਸਾਨੂੰ ਆਪਣੇ ਪਾਰਟੀ ਦੇ ਵਰਕਰਾਂ ’ਤੇ ਬੇਹੱਦ ਮਾਣ ਹੈ, ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਹੈ। ਮੈਂ ਖ਼ੁਦ 6 ਮਹੀਨੇ ਹਰ ਵਿਧਾਨ ਸਭਾ ਹਲਕੇ ’ਚ ਗਿਆ ਹਾਂ। ਜੰਗਾਂ ਜਿੱਤੀਆਂ ਵੀ ਜਾਂਦੀਆਂ ਹਨ ਅਤੇ ਹਾਰੀਆਂ ਵੀ ਜਾਂਦੀਆਂ ਹਨ ਪਰ ਫ਼ੌਜਾਂ ਕਾਇਮ ਰਹਿੰਦੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਸੋਮਵਾਰ ਨੂੰ ਕੋਰ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ, ਜਿੱਥੇ ਹਾਰ ’ਤੇ ਮੰਥਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ 2022: ਆਪਣਿਆਂ ਨੇ ਹੀ ਫੂਕ ਦਿੱਤੀ ਕਾਂਗਰਸ ਦੀ ਲੰਕਾ
ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਹਾਰ ’ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਵੱਡੇ ਬਾਦਲ ਸੈਲਫਲੈੱਸ ਲੀਡਰ ਹਨ। ਜੋ ਬਾਦਲ ਸਾਬ੍ਹ ਦੀ ਰਾਜਨੀਤੀ ਹੈ, ਉਹ ਜਿੱਤ-ਹਾਰ ’ਤੇ ਨਿਰਭਰ ਨਹੀਂ ਸੀ ਅਤੇ ਨਾ ਹੀ ਮੁੱਖ ਮੰਤਰੀ ਬਣਨਾ ਨਿਰਭਰ ਸੀ। ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜਿਹੜੇ ਮੁੱਖ ਮੰਤਰੀ 16 ਸਾਲ ਜੇਲ੍ਹ ਜਾ ਸਕਦੇ ਹਨ, ਉਨ੍ਹਾਂ ਕੋਲ ਉਸ ਸਮੇਂ ਅਜਿਹੀਆਂ ਆਪਸ਼ਨਸ ਵੀ ਸਨ ਕਿ ਉਹ ਉਹ ਚਾਹੁੰਦੇ ਤਾਂ ਮੁੱਖ ਮੰਤਰੀ ਵੀ ਰਹਿ ਸਕਦੇ ਸਨ। ਜਿੰਨੀ ਸੇਵਾ ਉਨ੍ਹਾਂ ਨੇ ਲੋਕਾਂ ਲਈ ਕੀਤੀ ਹੈ, ਮੈਨੂੰ ਲੱਗਦਾ ਹੈ ਕਿ ਅੱਜ ਦੀ ਜਨਰੇਸ਼ਨ ਵਿਚ ਤਾਂ ਕੀ ਪਿਛਲੀਆਂ ’ਚ ਵੀ ਅਜਿਹਾ ਕੋਈ ਆਗੂ ਨਹੀਂ ਹੋਵੇਗਾ, ਜਿੰਨੀ ਸੇਵਾ ਉਨ੍ਹਾਂ ਨੇ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਆਵਾਜ਼ ਹੈ, ਉਹ ਆਵਾਜ਼ ਹਮੇਸ਼ਾ ਰਹੇਗੀ। ਜਿੱਥੇ ਵੀ ਕਿਸੇ ਪੰਜਾਬੀ ਨੂੰ ਕੋਈ ਸਮੱਸਿਆ ਆਵੇਗੀ ਸ਼੍ਰੋਮਣੀ ਅਕਾਲੀ ਅੱਗੇ ਹੋ ਕੇ ਮਸਲਾ ਹੱਲ ਕਰਵਾਏਗੀ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ ਨੇ ਪੰਜਾਬ ’ਚ ਕਾਂਗਰਸ ਦੀ ਲਾਜ ਬਚਾਈ, ਦੋਆਬਾ ’ਚ ‘ਆਪ’ ਨੇ ਜਮਾਈਆਂ ਜੜ੍ਹਾਂ
ਭਗਵੰਤ ਮਾਨ ਦਿੱਤੀ ਵਧਾਈ, ਕਿਹਾ ਪੰਜਾਬ ਦੇ ਮਸਲੇ ’ਤੇ ‘ਆਪ’ ਦਾ ਕਰਾਂਗੇ ਸਮਰਥਨ
ਉਥੇ ਹੀ ਸੁਖਬੀਰ ਸਿੰਘ ਬਾਦਲ ਨੇ ‘ਆਪ’ ਦੇ ਮੁੱਖ ਮੰਤਰੀ ਦੇ ਉਮੀਦਵਾਰ ਅਤੇ ਪਾਰਟੀ ਨੂੰ ਵਧਾਈ ਦਿੰਦੇ ਕਿਹਾ ਕਿ ਬਹੁਤ ਵੱਡੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਨੂੰ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਸੁਖਬੀਰ ਬਾਦਲ ਕਿਹਾ ਕਿ ਉਹ ਪੰਜਾਬ ਦੇ ਹਰ ਮਸਲੇ ’ਤੇ ‘ਆਪ’ ਦਾ ਸਮਰਥਨ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਜਿੱਥੇ ਵੀ ਆਮ ਆਦਮੀ ਪਾਰਟੀ ਨੂੰ ਕੋਈ ਸਾਡੀ ਲੋੜ ਹੋਵੇਗੀ ਤਾਂ ਅਸੀਂ ਉਥੇ ਪਾਜ਼ੇਟਿਵ ਰੋਲ ਨਿਭਾਅਵਾਂਗਾ। ਪੰਜਾਬ ਇਕ ਸਰਹੱਦੀ ਸੂਬਾ ਹੈ। ਭਾਈਚਾਰਕ ਸਾਂਝ ਰੱਖਣੀ ਬੇਹੱਦ ਜ਼ਰੂਰੀ ਹੈ। ਸਾਡੀ ਆਮ ਆਦਮੀ ਪਾਰਟੀ ਨੂੰ ਪੂਰੀ ਸਪੋਰਟ ਰਹੇਗੀ।
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ: ਲੋਕਾਂ ਦੀਆਂ ਆਸਾਂ ’ਤੇ ਖਰਾ ਉੱਤਰਨਾ ‘ਆਪ’ ਲਈ ਵੱਡੀ ਚੁਣੌਤੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਲੁਧਿਆਣਾ ਤੋਂ ਵੱਡੀ ਖ਼ਬਰ : ASI ਤੋਂ ਦੁਖ਼ੀ ਨੌਜਵਾਨ ਨੇ ਵੀਡੀਓ ਬਣਾ ਗੱਡੀ 'ਚ ਖ਼ੁਦ ਨੂੰ ਮਾਰੀ ਗੋਲੀ
NEXT STORY