ਜਲੰਧਰ (ਵੈਬ ਡੈਸਕ)— ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਚ 'ਸਿੱਟ' ਸਾਹਮਣੇ ਪੇਸ਼ ਹੋਣ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਿੱਟ ਦੀ ਸਮੁੱਚੀ ਇਨਵੈਸਟੀਗੇਸ਼ਨ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। ਸੁਖਬੀਰ ਬਾਦਲ ਨੇ ਕਿਹਾ ਸਿੱਟ ਵੱਲੋਂ ਉਨ੍ਹਾਂ ਨੂੰ 5 ਦੇ ਕਰੀਬ ਸਵਾਲ ਪੁੱਛੇ ਗਏ, ਜੋ ਕਿ ਕਿਸੇ ਤਰ੍ਹਾਂ ਵੀ ਇਸ ਮਾਮਲੇ ਨਾਲ ਸਬੰਧਤ ਨਹੀਂ ਸਨ।
ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਸਿੱਟ ਨੂੰ ਮੈਂ ਸਵਾਲ ਕੀਤਾ ਅਤੇ ਪੁੱਛਿਆ ਕਿ ਤੁਸੀਂ ਮੈਨੂੰ ਕਿਸ ਮਾਮਲੇ 'ਚ ਇਥੇ ਬੁਲਾਇਆ ਹੈ? ਇਸ 'ਤੇ ਸਿੱਟ ਨੇ ਕਿਹਾ ਕਿ ਉਨ੍ਹਾਂ ਨੇ ਸੁਖਬੀਰ ਨੂੰ 14-08-2018 ਨੂੰ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਬੁਲਾਇਆ ਸੀ। ਸੁਖਬੀਰ ਬਾਦਲ ਅਨੁਸਾਰ ਇਸ ਤੋਂ ਬਾਅਦ ਉਸ ਨੇ ਸਿੱਟ ਨੂੰ ਪੁੱਛਿਆ ਕਿ ਕਿਸ ਕਾਨੂੰਨ ਤਹਿਤ ਤੁਸੀਂ ਘਟਨਾ ਤੋਂ ਤਿੰਨ ਸਾਲ ਬਾਅਦ ਐੱਫ. ਆਈ. ਆਰ ਦਰਜ ਕੀਤੀ, ਜਿਸ ਦਾ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ। ਸੁਖਬੀਰ ਨੇ ਇਹ ਵੀ ਕਿਹਾ ਕਿ ਜਦੋਂ ਉਸ ਨੇ ਸਿੱਟ ਕੋਲੋਂ ਐੱਫ. ਆਈ. ਆਰ. ਦੀ ਕਾਪੀ ਮੰਗੀ ਤਾਂ ਉਨ੍ਹਾਂ ਕੋਲ ਇਸ ਦੀ ਕਾਪੀ ਵੀ ਨਹੀਂ ਸੀ।
ਇਸ ਐੱਫ. ਆਈ. ਆਰ. ਦੀ ਸੱਚਾਈ ਬਾਰੇ ਦੱਸਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਪਹਿਲਾ ਮਾਮਲਾ ਸੀ, ਜਦੋਂ ਕਿਸੇ ਜਾਂਚ ਕਰਨ ਵਾਲੀ ਟੀਮ ਨੇ ਸ਼ਿਕਾਇਤ ਕਰਤਾ ਨੂੰ ਆਪ ਟੈਲੀਫੋਨ ਕਰਕੇ ਸੱਦਿਆ ਸੀ ਅਤੇ ਤਿੰਨ ਸਾਲ ਬਾਅਦ ਰਿਪੋਰਟ ਦਰਜ ਕੀਤੀ ਸੀ।
ਸੁਖਬੀਰ ਬਾਦਲ ਅਨੁਸਾਰ ਇਸ ਤੋਂ ਬਾਅਦ ਸਿੱਟ ਨੇ ਉਨ੍ਹਾਂ ਨੂੰ 12 ਤਰੀਕ ਨੂੰ ਹੋਈ ਬੇਅਦਬੀ ਮੌਕੇ ਉਨ੍ਹਾਂ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਸਵਾਲ ਕੀਤੇ, ਜਿਸ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦਿਨਾਂ ਦੌਰਾਨ ਸੂਬੇ ਤੋਂ ਬਾਹਰ ਸਨ। ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਇਹ ਜਾਣ ਕੇ ਹੈਰਾਨੀ ਹੋਈ ਕਿ ਜਿਹੜੀ ਸਿੱਟ ਉਸ ਮਾਮਲੇ ਦੀ ਜਾਂਚ ਕਰ ਰਹੀ ਸੀ ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਮੈਂ ਉਨ੍ਹਾਂ ਦਿਨਾਂ ਦੌਰਾਨ ਸੂਬੇ ਵਿਚੋਂ ਬਾਹਰ ਸੀ। ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਗੋਲੀ ਚਲਾਉਣ ਦੇ ਹੁਕਮ ਦੇਣ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਦਾ ਫਿਰ ਉਹੀ ਜਵਾਬ ਸੀ ਕਿ ਇਸ ਦੌਰਾਨ ਉਹ ਸੂਬੇ ਵਿਚ ਮੌਜੂਦ ਹੀ ਨਹੀਂ ਸਨ।
ਸੁਖਬੀਰ ਬਾਦਲ ਨੇ ਕਿਹਾ ਕਿ ਸਿੱਟ ਵੱਲੋਂ ਪੁੱਛੇ ਗਏ ਸਵਾਲਾਂ ਦਾ ਉਨ੍ਹਾਂ ਨਾਲ ਕੋਈ ਤਾਲੁਕ ਨਹੀਂ ਸੀ। ਉਨ੍ਹਾਂ ਮੁਤਾਬਕ ਸਿੱਟ ਦਾ ਆਖਰੀ ਸਵਾਲ ਅਕਸ਼ੇ ਕੁਮਾਰ ਦੀ ਉਨ੍ਹਾਂ ਨਾਲ ਮੁੰਬਈ 'ਚ ਹੋਈ ਮੀਟਿੰਗ ਨੂੰ ਲੈ ਕੇ ਸੀ, ਜਿਸ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਉਹ ਪੂਰੀ ਜ਼ਿੰਦਗੀ ਵਿਚ ਅਕਸ਼ੇ ਕੁਮਾਰ ਨੂੰ ਕਦੇ ਪੰਜਾਬ ਤੋਂ ਬਾਹਰ ਜਾ ਕੇ ਨਹੀਂ ਮਿਲੇ।
ਅੱਤਵਾਦੀ ਵਿਰੋਧੀ ਫਰੰਟ ਵਲੋਂ ਰੋਸ ਪ੍ਰਦਰਸ਼ਨ
NEXT STORY