ਡੇਰਾਬੱਸੀ— ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਵੱਲੋਂ ਅੱਜ ਵਿਧਾਨ ਸਭਾ ਚੋਣਾਂ ਲਈ ਇਕ ਹੋਰ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਡੇਰਾਬੱਸੀ ਤੋਂ ਐੱਨ. ਕੇ. ਸ਼ਰਮਾ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਉਤਾਰਿਆ ਹੈ। ਇਥੇ ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਣ ਤੱਕ ਵਿਧਾਨ ਸਭਾ ਚੋਣਾਂ ਲਈ ਕੁੱਲ 5 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ।
ਇਹ ਵੀ ਪੜ੍ਹੋ : 12 ਸਾਲ ਪਹਿਲਾਂ ਸਾਊਦੀ ਅਰਬ ਗਿਆ ਕਰਨੈਲ ਸਿੰਘ ਲਾਸ਼ ਬਣ ਪਰਤਿਆ ਘਰ, ਭੁੱਬਾਂ ਮਾਰ ਰੋਇਆ ਪਰਿਵਾਰ
ਅੱਜ ਡੇਰਾ ਬੱਸੀ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ‘ਪੰਜਾਬ ਮੰਗਦਾ ਜਵਾਬ’ ਦੀ ਲੜੀ ਤਹਿਤ 5ਵੀਂ ਰੈਲੀ ’ਚ ਆਯੋਜਨ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਨੇ ਆਪਣੀ ਪਾਰਟੀ ਦੇ 5ਵੇਂ ਉਮੀਦਵਾਰ ਦਾ ਐਲਾਨ ਵਿਧਾਨ ਸਭਾ ਚੋਣਾਂ ਲਈ ਕੀਤਾ। ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਐੱਨ. ਕੇ. ਸ਼ਰਮਾ ਦੇ ਜਿੱਤਣ ’ਤੇ ਉਨ੍ਹਾਂ ਨੂੰ ਮੰਤਰੀ ਬਣਾਉਣ ਦੀ ਵੀ ਗੱਲ ਕਹੀ। ਸ਼ਰਮਾ ਦੇ ਨਾਂ ਦਾ ਐਲਾਨ ਕਰਦੇ ਹੋਏ ਉਨ੍ਹਾਂ ਨੇ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਐੱਨ. ਕੇ. ਸ਼ਰਮਾ ਨੂੰ ਵਿਧਾਨ ਸਭਾ ਚੋਣਾਂ ’ਚ ਜਿੱਤ ਦਿਵਾ ਕੇ ਵਿਧਾਇਕ ਬਣਾ ਦਿਓ ਅਤੇ ਜ਼ੀਰਕਪੁਰ ਦੇ ਸਾਰੇ ਵਿਕਾਸ ਦੇ ਕੰਮ ਕੀਤੇ ਜਾਣਗੇ। ਇਸ ਮੌਕੇ ’ਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਸਣੇ ਅਕਾਲੀ ਦਲ ਦੀ ਸਮੁਚੀ ਲੀਡਰਸ਼ਿਪ ਮੌਜੂਦ ਰਹੀ।
ਇਹ ਵੀ ਪੜ੍ਹੋ : ਗੈਂਗਸਟਰ ਦਿਲਪ੍ਰੀਤ ਬਾਬਾ ਦੀ ਸੁਰੱਖਿਆ ਨੂੰ ਲੈ ਕੇ ਮਾਂ ਨੇ ਜੇਲ੍ਹ ਪ੍ਰਸ਼ਾਸਨ ’ਤੇ ਲਾਏ ਹੈਰਾਨ ਕਰਦੇ ਦੋਸ਼
ਕੈਪਟਨ ਸਾਬ੍ਹ ਹੁਣ ਤਿਆਰ ਹੋ ਜਾਓ, ਹੁਣ ਤੁਹਾਨੂੰ ਕੁਰਸੀ ਛੱਡ ਕੇ ਜਾਣਾ ਹੀ ਪੈਣਾ
ਜਨਤਾ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਦੀ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਕੈਪਟਨ ਸਾਬ੍ਹ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ’ਚ ਕੋਈ ਵੀ ਵਿਕਾਸ ਕਾਰਜ ਦਾ ਕੰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਾਬ੍ਹ ਤੁਹਾਨੂੰ ਮੁੱਖ ਮੰਤਰੀ ਬਣਾਉਣ ਵਾਲੀ ਵੀ ਜਨਤਾ ਹੀ ਸੀ ਅਤੇ ਲਾਉਣ ਵਾਲੀ ਵੀ ਜਨਤਾ ਹੀ ਹੈ। ਇਸ ਕਰਕੇ ਕੈਪਟਨ ਸਾਬ੍ਹ ਹੁਣ ਤਿਆਰ ਹੋ ਜਾਓ, ਹੁਣ ਤੁਹਾਨੂੰ ਆਪਣੀ ਕੁਰਸੀ ਛੱਡ ਕੇ ਜਾਣਾ ਹੀ ਪੈਣਾ ਹੈ। ਉਨ੍ਹਾਂ ਕਿਹਾ ਕਿ ਮੈਂ ਅੱਜ ਇੰਨਾ ਮਾੜਾ ਮੁੱਖ ਮੰਤਰੀ ਕਦੇ ਨਹੀਂ ਵੇਖਿਆ। ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਉਹ ਮੁੱਖ ਮੰਤਰੀ ਨਹੀਂ ਚਾਹੁੰਦੇ, ਜੋ ਮੁੱਖ ਮੰਤਰੀ ਹੀ ਬਣ ਕੇ ਹੀ ਭੁੱਲ ਜਾਵੇ। ਉਨ੍ਹਾਂ ਕਿਹਾ ਕਿ ਮੈਂ ਕੈਪਟਨ ਸਾਬ੍ਹ ਅਤੇ ਸਾਰੇ ਕਾਂਗਰਸੀਆਂ ਨੂੰ ਪੁੱਛਣਾ ਚਾਹੰਦਾ ਹਾਂ ਕਿ 5 ਸਾਲਾਂ ’ਚ ਕੈਪਟਨ ਸਾਬ੍ਹ ਇਕ ਸਕੂਲ, ਇਕ ਹਸਪਤਾਲ ਜਾਂ ਇੰਡਸਟਰੀ ਦੱਸ ਦੇਣ, ਜੋ ਉਹ ਪੰਜਾਬ ਲਈ ਲੈ ਕੇ ਆਏ ਹੋਣ, ਕੋਈ ਵੀ ਨਹੀਂ ਦੱਸ ਸਕਣਗੇ।
ਇਹ ਵੀ ਪੜ੍ਹੋ : ਹੁਸ਼ਿਆਰਪੁਰ 'ਚ 15 ਸਾਲਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਸੱਚਾਈ ਜਾਣ ਮਾਪਿਆਂ ਦੇ ਵੀ ਉੱਡੇ ਹੋਸ਼
ਵਿਕਾਸ ਕਾਰਜਾਂ ਦੇ ਕੰਮ ਤਾਂ ਸਿਰਫ ਅਕਾਲੀ ਦਲ ਦੀ ਸਰਕਾਰ ਨੇ ਹੀ ਕੀਤੇ ਹਨ, ਕੈਪਟਨ ਨੇ ਨਹੀਂ। ਸਿਰਫ ਪੰਜਾਬ ਹੀ ਹੈ, ਜਿੱਥੇ ਦੋ ਇੰਟਰਨੈਸ਼ਨਲ ਏਅਰਪੋਰਟ ਹਨ। ਪੰਜਾਬ ’ਚ ਸਾਰੇ ਏਅਰਪੋਰਟ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਬਣੇ ਹਨ, ਇਕ ਵੀ ਨਿਸ਼ਾਨੀ ਕਾਂਗਰਸ ਦੀ ਨਹੀਂ ਹੈ। ਸਾਰੇ ਪੰਜਾਬ ਨੂੰ ਸ਼ਹਿਰਾਂ ਨਾਲ ਜੋੜਨ ਲਈ ਅਕਾਲੀ ਦਲ ਦੇ ਵੇਲੇ ਹੀ ਸੜਕਾਂ ਬਣਾਈਆਂ ਗਈਆਂ ਸਨ। ਕੈਪਟਨ ਵੱਲੋਂ ਗੁੱਟਕਾ ਸਾਹਿਬ ਦੀ ਝੂਠੀ ਸਹੁੰ ਖਾਉਣ ਦਾ ਪਾਪਾ ਕੀਤਾ ਗਿਆ ਹੈ। ਮੈਂ ਸਮਝਦਾ ਹਾਂ ਕਿ ਗੁੱਟਕਾ ਸਾਹਿਬ ਦੀ ਝੂਠੀ ਸਹੁੰ ਖਾਣ ਵਾਲਾ ਇਸ ਤੋਂ ਵੱਡਾ ਹੋਰ ਕੋਈ ਕੀ ਪਾਪ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਆਰ. ਟੀ. ਆਈ. ਤੋਂ ਕਢਵਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਖਿਰ ਕਿੰਨੇ ਵਾਰ ਦਫ਼ਤਰ ਗਿਆ ਹੈ ਤਾਂ ਪਤਾ ਲੱਗਾ ਕਿ ਸਿਰਫ 11 ਵਾਰ ਹੀ ਦਫ਼ਤਰ ’ਚ ਗਿਆ। ਇਕ ਵਾਰੀ ਇਥੇ ਜ਼ੀਰਕਪੁਰ ਨਹੀਂ ਆਇਆ ਜਦਕਿ ਇਹ ਹਲਕਾ ਉਸ ਦੀ ਪਤਨੀ ਦਾ ਹੈ। ਕੈਪਟਨ ਨੂੰ ਤਾਂ ਪਟਿਆਲਾ ਸ਼ਹਿਰ ਗਏ ਹੀ ਕਰੀਬ ਚਾਰ ਸਾਲ ਹੋ ਚੁੱਕੇ ਹਨ।
ਸਾਰੇ ਗੈਂਗਸਟਰ ਖੁੱਲ੍ਹੇਆਮ ਛੱਡੇ, ਜੋ ਨਸ਼ਿਆਂ ਦਾ ਸ਼ਰੇਆਮ ਕਰ ਰਹੇ ਨੇ ਕੰਮ
ਯੂ. ਪੀ. ਦੇ ਪ੍ਰਸਿੱਧ ਗੈਂਗਸਟਰ ਮੁੱਖਤਿਆਰ ਅੰਸਾਰੀ ਦੇ ਮੁੱਦੇ ’ਤੇ ਬੋਲਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਗੈਂਗਸਟਰ ਇਥੇ ਕੀ ਕਰ ਰਿਹਾ ਹੈ। ਪੰਜਾਬ ’ਚ ਸਾਰੇ ਗੈਂਗਸਟਰਾਂ ਨੂੰ ਖੁੱਲ੍ਹੇਆਮ ਛੱਡਿਆ ਹੋਇਆ ਹੈ, ਜੋਕਿ ਵਿਧਾਇਕਾਂ ਨਾਲ ਮਿਲ ਕੇ ਨਸ਼ਾ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਖਜਾਨਾ ਤਾਂ ਕੈਪਟਨ ਦੀ ਸਰਕਾਰ ਨੇ ਕੀਤਾ ਹੈ। ਸਾਡੀ ਸਰਕਾਰ ਆਉਣ ਵੇਲੇ ਰੇਤ ਮਾਫੀਆ ਦਾ ਕੰਮ ਕਰਨ ਵਾਲਿਆਂ ਨੂੰ ਅਸੀਂ ਸਭ ਤੋਂ ਪਹਿਲਾਂ ਚੁੱਕਾਂਗੇ।
ਇਹ ਵੀ ਪੜ੍ਹੋ : ਕੋਰੋਨਾ ਟੀਕਾਕਰਨ ਸਬੰਧੀ ਜਲੰਧਰ ਪ੍ਰਸ਼ਾਸਨ ਦਾ ਅਹਿਮ ਫੈਸਲਾ, ਆਸ਼ਾ ਵਰਕਰਾਂ ਨੂੰ ਮਿਲੇਗਾ ਇਨਾਮ
4 ਲੱਖ ਗਰੀਬ ਬੱਚੇ ਪੜ੍ਹਾਈ ਤੋਂ ਕੀਤੇ ਵਾਂਝੇ
ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਅੱਗੇ ਵਰਦੇ ਹੋਏ ਕਿਹਾ ਕਿ ਜਿੰਨੀਆਂ ਵੀ ਸਕੀਮਾਂ ਬਾਦਲ ਸਰਕਾਰ ਦੇ ਵੇਲੇ ਬਣੀਆਂ ਸਨ, ਉਨ੍ਹਾਂ ਨੂੰ ਕੈਪਟਨ ਦੀ ਸਰਕਾਰ ਨੇ ਬੰਦ ਕਰ ਦਿੱਤਾ। ਬਾਦਲ ਦੀ ਸਰਕਾਰ ਉਸ ਵੇਲੇ ਐੱਸ.ਸੀ./ਐੱਸ.ਟੀ. ਬੱਚਿਆਂ ਲਈ ਸਕਾਲਰਸ਼ਿਪ ਸਕੀਮ ਲਿਆਂਦੀ ਸੀ, ਜੋਕਿ ਕੈਪਟਨ ਦੀ ਸਰਕਾਰ ਨੇ ਆਉਂਦੇ ਸਾਰ ਹੀ ਬੰਦ ਕਰ ਦਿੱਤੀ। ਕੈਪਟਨ ਨੇ ਆਪਣੇ ਕਾਰਜਕਾਲ ਦੌਰਾਨ ਹੁਣ ਤੱਕ ਗਰੀਬ ਬੱਚਿਆਂ ਨੂੰ ਕੋਈ ਵੀ ਵਜ਼ੀਫਾ ਨਹੀਂ ਦਿੱਤਾ ਜਦਕਿ ਗਰੀਬ ਬੱਚਿਆਂ ਦੇ ਕਰੋੜਾਂ ਰੁਪਏ ਕੈਪਟਨ ਸਰਕਾਰ ਨੇ ਲੁੱਟ ਲਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਦੀ ਸਰਕਾਰ ਨੇ ਹੁਣ ਤੱਕ 4 ਲੱਖ ਗਰੀਬ ਬੱਚੇ ਪੜ੍ਹਾਈ ਤੋਂ ਵਾਂਝੇ ਕਰ ਦਿੱਤੇ ਹਨ। ਸਾਡੀ ਸਰਕਾਰ ਆਉਣ ’ਤੇ ਬੱਚਿਆਂ ਨੂੰ ਫਿਰ ਤੋਂ ਸਕਾਲਰਸ਼ਿਪ ਦਿੱਤੀ ਜਾਵੇਗੀ ਅਤੇ ਮੁਫ਼ਤ ਪੜ੍ਹਾ ਕੇ ਵਧੀਆ ਸਿੱਖਿਆ ਦੇ ਕੇ ਉਨ੍ਹਾਂ ਨੂੰ ਕਾਬਲ ਬਣਾਵਾਂਗੇ। ਇਸ ਦੇ ਨਾਲ ਹੀ ਸਾਡੀ ਸਰਕਾਰ ਆਉਣ ’ਤੇ ਘਰਾਂ ਦੇ ਬਿਜਲੀ ਬਿੱਲ ਅੱਧੇ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜੋ ਮੈਂ ਕਹਿ ਰਿਹਾ ਹਾਂ ਸਿਆਸੀ ਲਾਭ ਲਈ ਨਹੀਂ ਕਹਿ ਰਿਹਾ। ਜੋ ਵੀ ਅਸੀਂ ਕਹਿ ਰਹੇ ਹਾਂ ਉਹ ਸਰਕਾਰ ਆਉਣ ’ਤੇ ਕਰਕੇ ਦਿਖਾਵਾਂਗੇ।
ਇਹ ਵੀ ਪੜ੍ਹੋ : ਸ਼ੱਕੀ ਹਾਲਾਤ ’ਚ 7ਵੀਂ ’ਚ ਪੜ੍ਹਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਬਟਾਲਾ ਸ਼ਹਿਰ ਦੀ ਵਿਰਾਸਤ ਸੰਭਾਲਣ ਲਈ ਪੰਜਾਬ ਸਰਕਾਰ ਕਰਨ ਜਾ ਰਹੀ ਇਹ ਵੱਡਾ ਕੰਮ
NEXT STORY