ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਿਰੋਧੀਆਂ ਵੱਲੋਂ ਝੂਠਾ ਪ੍ਰਚਾਰ ਫੈਲਾ ਦਿੱਤਾ ਸੀ ਕਿ ਅਕਾਲੀ ਦਲ ਖ਼ਤਮ ਹੋ ਗਿਆ ਹੈ ਪਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਤੋਂ ਬਾਅਦ ਵਿਰੋਧੀ ਅਕਾਲੀ ਦਲ ਤੋਂ ਡਰ ਰਹੇ ਹਨ। ਅਕਾਲੀ ਦਲ ਖ਼ਾਲਸਾ ਪੰਥ ਦੀ ਜੱਥੇਬੰਦੀ ਹੈ, ਭਲਾ ਇਸ ਨੂੰ ਕੌਣ ਖ਼ਤਮ ਕਰ ਸਕਦਾ ਹੈ। ਇਹ ਤਾਂ ਵਰਕਰ ਆਰਾਮ ਕਰ ਰਹੇ ਸਨ, ਹੁਣ ਵਰਕਰ ਆਰਾਮ ਤੋਂ ਜਾਗ ਚੁੱਕੇ ਹਨ। ਇਸ ਦੀ ਤਾਜ਼ਾ ਮਿਸਾਲ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣ ਨਤੀਜਿਆਂ ਤੋਂ ਮਿਲੀ ਹੈ।
ਸੁਖਬੀਰ ਬਾਦਲ ਨੇ ਇਹ ਗੱਲ ਮਲੋਟ ਰੋਡ ਸਥਿਤ ਨਾਰਾਇਣਗੜ੍ਹ ਪੈਲੇਸ ਵਿੱਚ ਮੇਲਾ ਮਾਘੀ ਕਾਨਫ਼ਰੰਸ ਨੂੰ ਲੈ ਕੇ ਹੋਈ ਮੀਟਿੰਗ ਦੌਰਾਨ ਕਹੀ। ਇਸ ਦੌਰਾਨ ਉਨ੍ਹਾਂ ਨੇ ਮੇਲਾ ਮਾਘੀ ਕਾਨਫ਼ਰੰਸ ਨੂੰ ਲੈ ਕੇ ਵਰਕਰਾਂ ਵਿੱਚ ਜੋਸ਼ ਭਰਿਆ। ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੋਂ ਬੁਰਾ ਵਿਅਕਤੀ ਪੰਜਾਬ ਨੂੰ ਕੋਈ ਨਹੀਂ ਮਿਲ ਸਕਦਾ। ਉਸ ਦੇ ਨਾਲ ਵੱਡਾ ਲੁਟੇਰਾ ਕੇਜਰੀਵਾਲ ਹੈ। ਇਨ੍ਹਾਂ ਨੇ ਪੰਜਾਬ ਨੂੰ ਖ਼ਤਮ ਕਰ ਦਿੱਤਾ ਹੈ। ਜਿਵੇਂ ਮੁਗਲ ਅਤੇ ਅੰਗਰੇਜ਼ ਲੋਕਾਂ ਨੂੰ ਲੁੱਟਣ ਆਏ ਸਨ, ਉਸੇ ਤਰ੍ਹਾਂ ਇਹ ਆਏ ਅਤੇ ਪੰਜਾਬੀਆਂ ਨੂੰ ਲੁੱਟ ਲਿਆ।
ਇਹ ਵੀ ਪੜ੍ਹੋ: ਪੰਜਾਬ 'ਚ 9 ਜਨਵਰੀ ਤੱਕ Alert ਜਾਰੀ! 5 ਦਿਨ ਅਹਿਮ, ਮੌਸਮ ਵਿਭਾਗ ਨੇ ਦਿੱਤੀ ਵੱਡੀ ਚਿਤਾਵਨੀ
ਉਨ੍ਹਾਂ ਕਿਹਾ ਕਿ ਕਾਂਗਰਸ ਦਾ ਤਾਂ ਬਿਲਕੁਲ ਬੁਰਾ ਹਾਲ ਹੈ। ਹਾਲ ਹੀ ਵਿੱਚ ਹੋਈਆਂ ਜ਼ਿਲ੍ਹੀ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਮੁੱਖ ਮੁਕਾਬਲਾ ਅਕਾਲੀ ਦਲ ਅਤੇ ਆਪ ਵਿਚਕਾਰ ਸੀ। ਕਾਂਗਰਸ ਕਿਤੇ ਵੀ ਨਜ਼ਰ ਹੀ ਨਹੀਂ ਆਈ। ਕਾਂਗਰਸ ਤੀਜੇ ਨੰਬਰ ‘ਤੇ ਰਹੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਰਕਰਾਂ ਨੇ ਕਾਫ਼ੀ ਆਰਾਮ ਕਰ ਲਿਆ ਹੈ। ਹੁਣ ਮੇਲਾ ਮਾਘੀ ਮੌਕੇ ਜੰਗ ਦਾ ਐਲਾਨ ਹੋਵੇਗਾ ਕਿਉਂਕਿ ਇਹ ਕਾਨਫ਼ਰੰਸ ਇਤਿਹਾਸਕ ਸਾਬਤ ਹੋਵੇਗੀ। 2027 ਦੀਆਂ ਚੋਣਾਂ ਦੇ ਚੱਲਦਿਆਂ ਮੇਲਾ ਮਾਘੀ ਮੌਕੇ ਚੋਣ ਜਾਬਤਾ ਲੱਗ ਜਾਣ ਕਾਰਨ ਉਹ ਕਾਨਫ਼ਰੰਸ ਨਹੀਂ ਕਰ ਸਕਣਗੇ, ਇਸ ਲਈ ਵੀ ਇਸ ਵਾਰ ਦੀ ਕਾਨਫਰੰਸ ਦਾ ਮਹੱਤਵ ਹੋਰ ਵੱਧ ਜਾਂਦਾ ਹੈ।
ਇਹ ਵੀ ਪੜ੍ਹੋ: ਪੰਜਾਬ ਵਿਚ ਇਕ ਹੋਰ ਵੱਡੀ ਵਾਰਦਾਤ! ਹੁਣ ਮੰਦਰ 'ਚ ਦਾਖਲ ਹੋ ਕੁੱਟ 'ਤਾ ਸਰਪੰਚ
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਪ ਨੇ ਤਬਾਹ ਕਰ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਵਿੱਚ ਕਿੰਨਾ ਵਿਕਾਸ ਹੁੰਦਾ ਸੀ, ਇਹ ਸਭ ਜਾਣਦੇ ਹਨ। ਪਰ ਹੁਣ ਤਾਂ ਬਿਹਾਰ ਅਤੇ ਯੂਪੀ ਵਰਗੇ ਸੂਬੇ ਵੀ ਸਾਡੇ ਤੋਂ ਅੱਗੇ ਨਿਕਲ ਗਏ ਹਨ। ਸੂਬੇ ਦੇ ਲੋਕਾਂ ਦੀ ਇੱਕ ਗਲਤੀ ਨੇ ਪੰਜਾਬ ਨੂੰ ਬਿਹਾਰ ਅਤੇ ਯੂਪੀ ਤੋਂ ਵੀ ਦਸ ਸਾਲ ਪਿੱਛੇ ਧੱਕ ਦਿੱਤਾ ਹੈ। ਪੰਜਾਬ ਵਿੱਚ ਗੁੰਡਾਗਰਦੀ ਵੱਧ ਗਈ ਹੈ। ਇਸ ਮੌਕੇ ਸੁਖਬੀਰ ਬਾਦਲ ਨੇ ਜ਼ਿਲਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਪਿੱਠ ਥਪਥਪਾਈ ਅਤੇ ਉਨ੍ਹਾਂ ਦੀ ਖੂਬ ਸਾਰਾਹਨਾ ਕੀਤੀ। ਇਸ ਮੌਕੇ ਨਰਦੇਵ ਸਿੰਘ ਬੋਬੀ ਮਾਨ, ਤੇਜਿੰਦਰ ਸਿੰਘ ਮਿੱਡੂਖੇੜਾ, ਮਨਜਿੰਦਰ ਸਿੰਘ ਬਿੱਟੂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜਗਤਾਰ ਸਿੰਘ ਪੱਪੀ ਥਾਂਦੇਵਾਲਾ, ਹੀਰਾ ਸਿੰਘ ਚੜੇਵਾਨ, ਗੁਰਦੀਪ ਸਿੰਘ ਮੜਮੱਲੂ, ਹਰਪਾਲ ਸਿੰਘ ਬੇਦੀ, ਸੰਜੀਵ ਧੂੜੀਆ ਕਾਲਾ, ਗਿਆਨ ਸਰਪੰਚ, ਪਰਮਿੰਦਰ ਪਾਸ਼ਾ, ਛਿੰਦਰ ਕੌਰ ਧਾਲੀਵਾਲ, ਜ਼ਿਲ੍ਹਾ ਸਕੱਤਰ ਜਨਰਲ ਬਿੰਦਰ ਗੋਨਿਆਣਾ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਸਨ।
ਇਹ ਵੀ ਪੜ੍ਹੋ: ਰੂਸ-ਯੂਕਰੇਨ ਦੀ ਜੰਗ 'ਚ ਮਾਰੇ ਗਏ ਜਲੰਧਰ ਦੇ ਮਨਦੀਪ ਦੇ ਪਰਿਵਾਰ ਨੇ ਅੰਤਿਮ ਸੰਸਕਾਰ ਕਰਨ ਤੋਂ ਕੀਤਾ ਇਨਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ 9 ਜਨਵਰੀ ਤੱਕ Alert ਜਾਰੀ! 5 ਦਿਨ ਅਹਿਮ, ਮੌਸਮ ਵਿਭਾਗ ਨੇ ਦਿੱਤੀ ਵੱਡੀ ਚਿਤਾਵਨੀ
NEXT STORY