ਚੰਡੀਗੜ੍ਹ : ਇਸ ਵਰ੍ਹੇ ਕੇਂਦਰ ਸਰਕਾਰ ਵੱਲੋਂ 112 ਪਦਮ ਸ਼੍ਰੀ ਐਵਾਰਡਾਂ ਦਾ ਐਲਾਨ ਕੀਤਾ ਗਿਆ ਹੈ। ਰਾਜ ਸਭਾ ਮੈਂਬਰ ਤੇ ਸੀਨੀਅਰ ਅਕਾਲੀ ਦਲ 'ਚੋਂ ਅਸਤੀਫਾ ਦੇ ਚੁੱਕੇ ਲੀਡਰ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਵਿਭੂਸ਼ਨ ਅਤੇ ਆਮ ਆਦਮੀ ਪਾਰਟੀ ਛੱਡ ਚੁੱਕੇ ਵਿਧਾਇਕ ਐੱਚ. ਐੱਸ. ਫੂਲਕਾ ਨੂੰ ਪਦਮ ਸ਼੍ਰੀ ਐਵਾਰਡ ਨਾਲ ਨਿਵਾਜਿਆ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੂੰ ਵੀ ਪਦਮਸ਼੍ਰੀ ਪੁਰਸਕਾਰ ਦਿੱਤਾ ਜਾਵੇਗਾ।
112 ਹਸਤੀਆਂ ਨੂੰ ਮਿਲੇਗਾ ਪਦਮ ਪੁਰਸਕਾਰ
ਗਣਤੰਤਰ ਦਿਵਸ ਤੋਂ ਇਕ ਦਿਨ ਪਹਿਲਾਂ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨਾਂ ਵਿਚੋਂ ਇਕ ਪਦਮ ਪੁਰਸਕਾਰ ਦਾ ਐਲਾਨ ਸ਼ੁੱਕਰਵਾਰ ਨੂੰ ਕੀਤਾ ਗਿਆ। ਇਸ ਦੇ ਤਹਿਤ 4 ਹਸਤੀਆਂ ਨੂੰ ਪਦਮ ਵਿਭੂਸ਼ਨ, 14 ਨੂੰ ਪਦਮ ਭੂਸ਼ਨ ਤੇ 94 ਨੂੰ ਪਦਮਸ਼੍ਰੀ ਨਾਲ ਨਿਵਾਜਿਆ ਜਾ ਰਿਹਾ ਹੈ। ਇਹ ਐਵਾਰਡ ਕਲਾ, ਸਮਾਜ ਸੇਵਾ ਅਤੇ ਲੋਕ ਮਾਮਲਿਆਂ, ਵਿਗਿਆਨ ਅਤੇ ਇੰਜੀਨੀਅਰਿੰਗ, ਵਪਾਰ ਤੇ ਉਦਯੋਗ, ਮੈਡੀਸਨ, ਸਾਹਿਤ ਤੇ ਸਿੱਖਿਆ, ਖੇਡਾਂ, ਸਿਵਲ ਸੇਵਾ ਆਦਿ ਦੇ ਖੇਤਰਾਂ ਵਿਚ ਸ਼ਾਨਦਾਰ ਕਾਰਜਾਂ ਲਈ ਦਿੱਤੇ ਜਾ ਰਹੇ ਹਨ।
ਹਰੇਕ ਸਾਲ ਗਣਤੰਤਰ ਦਿਵਸ ਦੇ ਮੌਕੇ 'ਤੇ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਜਾਂਦਾ ਹੈ ਅਤੇ ਰਾਸ਼ਟਰਪਤੀ ਭਵਨ ਵਿਚ ਮਾਰਚ ਜਾਂ ਅਪ੍ਰੈਲ ਵਿਚ ਆਯੋਜਿਤ ਪ੍ਰੋਗਰਾਮ ਦੇ ਤਹਿਤ ਪੁਰਸਕਾਰ ਵੰਡੇ ਜਾਂਦੇ ਹਨ। ਪਦਮ ਪੁਰਸਕਾਰ ਹਾਸਲ ਕਰਨ ਵਾਲਿਆਂ ਵਿਚ 21 ਔਰਤਾਂ, ਇਕ ਟ੍ਰਾਂਸਜੈਂਡਰ, 11 ਵਿਦੇਸ਼ੀ ਐੱਨ. ਆਰ. ਆਈ., ਪੀ. ਆਈ. ਓ., ਓ. ਸੀ. ਆਈ. ਸ਼ਾਮਲ ਹਨ। ਲੋਕ ਗਾਇਕਾ ਤੀਜਨ ਬਾਈ (ਪਦਮ ਵਿਭੂਸ਼ਨ), ਸਵ. ਪੱਤਰਕਾਰ ਕੁਲਦੀਪ ਨਈਅਰ (ਪਦਮ ਭੂਸ਼ਨ), ਐਕਟਰ ਮੋਹਨ ਲਾਲ (ਪਦਮ ਭੂਸ਼ਨ), ਇਸਰੋ ਸਾਇੰਟਿਸਟ ਨਾਂਬੀ ਨਾਰਾਇਣ (ਪਦਮ ਭੂਸ਼ਨ), ਪਰਬਤਾਰੋਹੀ ਬਿਛੇਂਦਰੀਪਾਲ (ਪਦਮ ਭੂਸ਼ਨ), ਸੁਖਦੇਵ ਸਿੰਘ ਢੀਂਡਸਾ (ਪਦਮ ਭੂਸ਼ਨ), ਐਕਟਰ ਮਨੋਜ ਵਾਜਪਾਈ (ਪਦਮਸ਼੍ਰੀ), ਫੁਟਬਾਲਰ ਸੁਨੀਲ ਸ਼ੇਤਰੀ (ਪਦਮਸ਼੍ਰੀ), ਕੋਰੀਓਗ੍ਰਾਫਰ ਪ੍ਰਭੂ ਦੇਵਾ (ਪਦਮਸ਼੍ਰੀ), ਕਾਦਰ ਖਾਨ (ਪਦਮਸ਼੍ਰੀ), ਪਹਿਲਵਾਨ ਬਜਰੰਗ ਪੁੰਨੀਆ (ਪਦਮਸ਼੍ਰੀ), ਹਰਵਿੰਦਰ ਸਿੰਘ ਫੂਲਕਾ (ਪਦਮਸ਼੍ਰੀ) ਸਮੇਤ ਕੁਲ 112 ਵਿਅਕਤੀਆਂ ਨੂੰ ਪਦਮ ਪੁਰਸਕਾਰ ਨਾਲ ਨਿਵਾਜੇ ਜਾਣ ਦਾ ਐਲਾਨ ਕੀਤਾ ਗਿਆ ਹੈ।
ਵਿਧਾਨਸਭਾ ਸਪੀਕਰ ਰਾਣਾ ਕੇ. ਪੀ. ਨੇ ਝੰਡਾ ਲਹਿਰਾਉਣ ਦੀ ਰਸਮ ਕੀਤੀ ਅਦਾ
NEXT STORY