ਚੰਡੀਗੜ੍ਹ : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਅਕਾਲੀ ਸਰਪੰਚ ਦੇ ਕਤਲ ਮਾਮਲੇ 'ਚ ਲਾਏ ਗਏ ਦੋਸ਼ਾਂ 'ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਲਟਵਾਰ ਕੀਤਾ ਹੈ। ਸੁਖਜਿੰਦਰ ਰੰਧਾਵਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਮਜੀਠੀਆ ਨੂੰ 'ਰੰਧਾਵਾ ਫੋਬੀਆ' ਹੋ ਗਿਆ ਹੈ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੁੰ ਲੱਗਦਾ ਹੈ ਕਿ ਮਜੀਠੀਆ ਇਹ ਸਭ ਕੁਝ ਖੁਦ ਹੀ ਕਰਵਾ ਰਿਹਾ ਹੈ ਕਿਉਂਕਿ ਮਜੀਠੀਆ ਦੇ ਗੈਂਗਸਟਰਾਂ ਨਾਲ ਪੁਰਾਣੇ ਸਬੰਧ ਹਨ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮਜੀਠੀਆ ਬਾਦਲਾਂ ਨੂੰ ਖਤਮ ਕਰਕੇ ਅਕਾਲੀ ਦਲ 'ਤੇ ਕਾਬਜ਼ ਹੋਣ ਨੂੰ ਫਿਰ ਰਿਹਾ ਹੈ। ਰੰਧਾਵਾ ਨੇ ਇਸ ਕਤਲਕਾਂਡ ਦੀ ਜਾਂਚ ਸੀ. ਬੀ. ਆਈ. ਕੋਲੋਂ ਕਰਾਉਣ ਦੀ ਮੰਗ 'ਤੇ ਕਿਹਾ ਕਿ ਜੇਕਰ ਹਰ ਕੇਸ ਦੀ ਜਾਂਚ ਸੀ. ਬੀ. ਆਈ. ਕੋਲੋਂ ਹੀ ਕਰਾਉਣੀ ਹੈ ਤਾਂ ਫਿਰ ਪੰਜਾਬ ਪੁਲਸ ਦੀ ਤਾਂ ਲੋੜ ਹੀ ਨਹੀਂ।
ਦੱਸੇ ਦੇਈਏ ਕਿ ਬੀਤੇ ਦਿਨੀਂ ਮਜੀਠਾ ਦੇ ਪਿੰਡ ਉਮਰਪੁਰਾ ਦੇ ਅਕਾਲੀ ਸਰਪੰਚ ਬਾਬਾ ਗੁਰਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗੁਰਦੀਪ ਸਿੰਘ ਸਾਬਕਾ ਮੰਤਰੀ ਮਜੀਠੀਆ ਦੇ ਬਹੁਤ ਕਰੀਬ ਸੀ ਅਤੇ ਮਜੀਠੀਆ ਵਲੋਂ ਬੀਤੇ ਦਿਨ ਪ੍ਰੈਸ ਕਾਨਫਰੰਸ ਕਰਕੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਇਸ ਕਤਲ ਨੂੰ ਕਰਾਉਣ ਦਾ ਦੋਸ਼ ਲਾਇਆ ਸੀ, ਜਿਸ ਤੋਂ ਬਾਅਦ ਰੰਧਾਵਾ ਨੇ ਮਜੀਠੀਆ 'ਤੇ ਪਲਟਵਾਰ ਕੀਤਾ ਹੈ।
ਰਿਮਾਂਡ ਖਤਮ ਹੋਣ 'ਤੇ ਲਾਰੈਂਸ ਬਿਸ਼ਨੋਈ ਤੇ ਰੋਹਿਤ ਗੋਦਾਰਾ ਨੂੰ ਮੁੜ ਜੁਡੀਸ਼ੀਅਲ ਕਸਟਡੀ 'ਚ
NEXT STORY