ਤਰਨਤਾਰਨ (ਰਮਨ) : ਪੰਜਾਬ ਵਿਚ ਕਾਨੂੰਨ ਵਿਵਸਥਾ ਦਾ ਇਸ ਕਦਰ ਬੁਰਾ ਹਾਲ ਹੈ ਕਿ ਸੱਤਾ ਧਿਰ ਦੇ ਲੀਡਰ ਹੀ ਸੁਰੱਖਿਅਤ ਨਹੀਂ ਹਨ। ਹੁਣ ਫਿਰ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦਾ ਇਕ ਵਿਆਹ ਸਮਾਗਮ ਵਿਚ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰਨ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਲੈ ਕੇ ਵਿਆਹ ਦੀਆਂ ਖੁਸ਼ੀਆਂ ਜਿੱਥੇ ਧਰੀਆਂ ਧਰਾਈਆਂ ਰਹਿ ਗਈਆਂ, ਉੱਥੇ ਹੀ ਬਰਾਤ ਵਿਚ ਚੀਕ ਚਿਹਾੜਾ ਪੈ ਗਿਆ। ਇਸ ਹੋਈ ਫਾਇਰਿੰਗ ਦੌਰਾਨ ਸਰਪੰਚ ਦਾ ਇਕ ਹੋਰ ਸਾਥੀ ਵੀ ਜ਼ਖਮੀ ਹੋ ਗਿਆ ਹੈ। ਜਿਸ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਅਣਪਛਾਤਾ ਵਿਅਕਤੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਇਸ ਫਾਇਰਿੰਗ ਤੋਂ ਬਾਅਦ ਥਾਣਾ ਸਰਹਾਲੀ ਦੀ ਪੁਲਸ ਵੱਲੋਂ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਸਹੁਰਿਆਂ ਨੇ ਬੇਰਹਿਮੀ ਨਾਲ ਕਤਲ ਕੀਤੀ ਨੂੰਹ, ਭਰਾ ਕਹਿੰਦਾ ਸਾਡਾ ਤਾਂ ਫੋਨ ਚੱਕਣਾ ਵੀ ਬੰਦ ਕਰ 'ਤਾ
ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਠੱਠੀਆਂ ਮਹੰਤਾਂ ਦੇ ਆਮ ਆਦਮੀ ਪਾਰਟੀ ਤੋਂ ਮੌਜੂਦਾ ਸਰਪੰਚ ਹਰਭਿੰਦਰ ਸਿੰਘ (45) ਪੁੱਤਰ ਇਕਬਾਲ ਸਿੰਘ ਵਾਸੀ ਠੱਠੀਆਂ ਮਹੰਤਾ ਜੋ ਆਪਣੇ ਪਿੰਡ ਦੇ ਹੀ ਨਿਵਾਸੀ ਸੇਵਕ ਸਿੰਘ ਦੇ ਬੇਟੇ ਦੇ ਵਿਆਹ ਸਮਾਗਮ ਵਿਚ ਹਾਜ਼ਰੀ ਭਰਨ ਆਇਆ ਸੀ। ਇਸ ਦੌਰਾਨ ਜਦੋਂ ਹਰਪਿੰਦਰ ਸਿੰਘ ਸਟੇਜ ਉੱਪਰ ਆਪਣੇ ਹੋਰ ਸਾਥੀਆਂ ਅਤੇ ਰਿਸ਼ਤੇਦਾਰਾਂ ਸਮੇਤ ਨੱਚ ਰਹੇ ਸਨ ਤਾਂ ਇਕ ਅਨਪਛਾਤੇ ਵਿਅਕਤੀ ਵੱਲੋਂ ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਜਿਸ ਦੇ ਚੱਲਦਿਆਂ ਹਰਪਿੰਦਰ ਸਿੰਘ ਦੇ ਢਿੱਡ ਅਤੇ ਸਿਰ ਉੱਪਰ ਗੋਲੀਆਂ ਵੱਜਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ : ਛਿਲਕੇ ਸਮੇਤ ਮਟਰ ਖਾਣ ਨਾਲ ਕੁੜੀ ਦੀ ਮੌਤ
ਇਸ ਫਾਇਰਿੰਗ ਵਿਚ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ ਹੈ। ਜਿਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਵਾਰਦਾਤ ਤੋਂ ਬਾਅਦ ਜ਼ਿਲ੍ਹੇ ਦੇ ਐੱਸਐੱਸਪੀ ਸੁਰਿੰਦਰ ਲਾਂਬਾ ਸਮੇਤ ਵੱਡੀ ਗਿਣਤੀ ਵਿਚ ਪੁਲਸ ਕਰਮਚਾਰੀ ਮੌਕੇ 'ਤੇ ਪੁੱਜੇ ਅਤੇ ਵਿਆਹ ਸਮਾਗਮ ਵਿਚ ਹੋਈ ਇਸ ਵਾਰਦਾਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕਿਹੜੀ ਪਾਰਟੀ 'ਚ ਜਾਣਗੇ ਡੇਰਾ ਬਿਆਸ ਮੁਖੀ, ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਕਰ 'ਤਾ ਵੱਡਾ ਖ਼ੁਲਾਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਇਸ ਹੋਟਲ 'ਚ ਛਾਪੇਮਾਰੀ! ਗੰਦਾ ਧੰਦਾ ਕਰਦੀਆਂ ਫੜੀਆਂ ਗਈਆਂ ਕੁੜੀਆਂ
NEXT STORY