ਚੰਡੀਗੜ੍ਹ : ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਨੇ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ 'ਤੇ ਲਿਆ ਹੈ। ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਇਕ ਵਾਰ ਉਨ੍ਹਾਂ ਨੇ ਸਦਨ 'ਚੋਂ ਵਾਕਆਊਟ ਕੀਤਾ ਸੀ ਤਾਂ ਕੈਪਟਨ ਨੇ ਇਹ ਗੱਲ ਉਨ੍ਹਾਂ ਨੂੰ ਸੁਣਾਈ ਸੀ ਕਿ ਇਕ ਦਿਨ ਦਾ ਸੈਸ਼ਨ ਬੁਲਾਉਣ ਲਈ 70 ਲੱਖ ਰੁਪਿਆ ਖਰਚ ਹੁੰਦਾ ਹੈ, ਇਸ ਲਈ ਉਨ੍ਹਾਂ ਦਾ ਵਾਕਆਊਟ ਕਰਨਾ ਗਲਤ ਹੈ। ਖਹਿਰਾ ਨੇ ਕੈਪਟਨ ਨੂੰ ਸਵਾਲ ਕੀਤਾ ਹੈ ਕਿ ਫਿਰ ਹੁਣ ਸਿਰਫ 15 ਮਿੰਟ ਦੀਆਂ ਸ਼ਰਧਾਂਜਲੀਆਂ ਦੇਣ ਲਈ ਕਿਉਂ ਸਰਕਾਰ ਇੰਨੇ ਪੈਸੇ ਬਰਬਾਦ ਕਰ ਰਹੀ ਹੈ ਅਤੇ ਅੱਜ ਹੀ ਵਿਧਾਨ ਸਭਾ 'ਚ ਇਕ ਹੋਰ ਸੀਟਿੰਗ ਕਿਉਂ ਨਹੀਂ ਕਰ ਲੈਂਦੀ।
ਵਿਧਾਨ ਸਭਾ 'ਚ ਫੂਲਕਾ ਨੇ ਖਹਿਰਾ ਨੂੰ ਆਪਣੀ ਪਹਿਲੀ ਕਤਾਰ ਵਾਲੀ ਸੀਟ ਦੇਣ ਦੀ ਕੀਤੀ ਅਪੀਲ
NEXT STORY