ਚੰਡੀਗੜ੍ਹ (ਰਮਨਜੀਤ)— ਆਮ ਆਦਮੀ ਪਾਰਟੀ ਦੇ ਬਾਗੀ ਧੜੇ ਨੇ ਐਲਾਨ ਕੀਤਾ ਹੈ ਕਿ ਸ਼ਾਂਤੀ ਦੇ ਚੱਲ ਰਹੇ ਯਤਨਾਂ 'ਚ ਦਿੱਲੀ ਸਮਰਥਕ ਧੜੇ ਵਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਜਾਣਾ ਉਨ੍ਹਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੈ। ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਨੇ ਕਿਹਾ ਕਿ ਵਾਲੰਟੀਅਰਾਂ ਵਲੋਂ ਚੁਣੀ ਗਈ ਪੋਲੀਟੀਕਲ ਅਫੇਅਰਜ਼ ਕਮੇਟੀ ਵਲੋਂ ਪੰਜਾਬ ਦੇ 24 ਜ਼ਿਲਾ ਪ੍ਰਧਾਨਾਂ ਨੂੰ ਚੁਣ ਲਿਆ ਗਿਆ ਸੀ ਪਰ ਬੀਤੇ ਦਿਨ ਹੋਈ ਬੈਠਕ 'ਚ ਇਹ ਫੈਸਲਾ ਲਿਆ ਗਿਆ ਹੈ ਕਿ ਫਿਲਹਾਲ ਸ਼ਾਂਤੀਵਾਰਤਾ ਤੇ ਇਕਜੁਟਤਾ ਲਈ ਹੋਣ ਵਾਲੀ ਅਗਲੀ ਬੈਠਕ ਤੱਕ ਦਾ ਇੰਤਜ਼ਾਰ ਕਰ ਲਿਆ ਜਾਵੇ। ਜੇਕਰ ਇਕ ਨਵੰਬਰ ਤੱਕ ਦੂਜੇ ਧੜੇ ਵਲੋਂ ਕੋਈ ਸਾਕਾਰਾਤਮਕ ਪਹਿਲਕਦਮੀ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਪਾਰਟੀ ਦਾ ਢਾਂਚਾ ਐਲਾਨ ਕਰ ਦਿੱਤਾ ਜਾਵੇਗਾ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ 43 ਦੇਸ਼ਾਂ 'ਚ ਪਾਰਟੀ ਢਾਂਚਾ ਖੜ੍ਹਾ ਕਰਨ ਦੀ ਤਿਆਰੀ ਕੀਤੀ ਹੋਈ ਹੈ ਤੇ ਅਜਿਹਾ ਢਾਂਚਾ ਬਣੇਗਾ, ਜਿਹੋ ਜਿਹਾ ਨਾ ਕਾਂਗਰਸ ਕੋਲ ਹੈ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਕੋਲ।
ਆਪਣੇ ਗੁੱਟ ਦੀ ਪੀ. ਏ. ਸੀ. ਦੀ ਬੈਠਕ ਤੋਂ ਬਾਅਦ ਖਹਿਰਾ ਅਤੇ ਉਨ੍ਹਾਂ ਦੇ ਸਾਥੀ ਵਿਧਾਇਕਾਂ ਨੇ ਕਿਹਾ ਕਿ ਦੂਜੇ ਗੁੱਟ ਵਲੋਂ ਕੀਤੀ ਗਈ ਇਕਜੁੱਟਤਾ ਬੈਠਕ ਤੇ ਨਾਲ ਹੀ ਨਵੇਂ ਅਹੁਦੇਦਾਰਾਂ ਨੂੰ ਨਿਯੁਕਤ ਕਰਨ ਦਾ ਐਲਾਨ ਉਨ੍ਹਾਂ ਨੂੰ ਚੰਗਾ ਨਹੀਂ ਲੱਗਾ ਹੈ। ਅਜਿਹਾ ਕਰਕੇ ਉਨ੍ਹਾਂ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਹੈ। ਬਾਗੀ ਧੜੇ ਦੀ ਤਾਲਮੇਲ ਕਮੇਟੀ ਦੀ ਪ੍ਰਧਾਨਗੀ ਕਰਨ ਵਾਲੇ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਹਾਲਾਂਕਿ ਪਹਿਲਾਂ ਇਹ ਫੈਸਲਾ ਕੀਤਾ ਗਿਆ ਸੀ ਕਿ ਬੈਠਕ 'ਚ ਹੋਣ ਵਾਲੀ ਗੱਲਬਾਤ ਨੂੰ ਜ਼ਾਹਿਰ ਨਹੀਂ ਕੀਤਾ ਜਾਵੇਗਾ ਪਰ ਹੁਣ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਸਥਿਤੀ ਸਪੱਸ਼ਟ ਕਰ ਦੇਣੀ ਚਾਹੀਦੀ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਚਾਲਬਾਜ਼ ਪ੍ਰਚਾਰ ਨਾ ਹੋਵੇ।
ਇਸ ਦੇ ਨਾਲ ਹੀ ਖਹਿਰਾ ਨੇ ਕਿਹਾ ਕਿ ਉਨ੍ਹਾਂ ਦੇ ਧੜੇ ਨੇ ਵਿਦੇਸ਼ਾਂ 'ਚ ਐੱਨ. ਆਰ. ਆਈ. ਯੂਨਿਟ ਖੜ੍ਹੇ ਕਰਨ ਦਾ ਵੀ ਖਾਕਾ ਤਿਆਰ ਕੀਤਾ ਹੋਇਆ ਹੈ ਅਤੇ ਇਸ ਦੇ ਐਲਾਨ ਹੋਣ ਤੋਂ ਬਾਅਦ ਇਹ ਅਕਾਲੀ ਦਲ ਤੇ ਕਾਂਗਰਸ ਦੇ ਐੱਨ. ਆਰ. ਆਈ. ਯੂਨਿਟ ਤੋਂ ਵੱਡਾ ਢਾਂਚਾ ਬਣ ਜਾਵੇਗਾ।
ਜਾਣੋ ਕਿੰਨੇ ਵਜੇ ਵਿਖਾਈ ਦੇਵੇਗਾ ਕਰਵਾਚੌਥ ਵਾਲੇ ਦਿਨ ਚੰਦਰਮਾ
NEXT STORY