ਬਦਾਯੂੰ, (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲੇ ਦੇ ਇਸਲਾਮ ਨਗਰ ਥਾਣਾ ਖੇਤਰ ਦੇ ਕੁੰਡਾਵਾਲੀ ਪਿੰਡ ਤੋਂ ਧਰਮ ਤਬਦੀਲੀ ਦਾ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।
ਸੋਸ਼ਲ ਮੀਡੀਆ ’ਤੇ ਇਸ ਸਬੰਧੀ ਤਸਵੀਰਾਂ ਵਾਇਰਲ ਹੋਣ ਤੇ ਪਿੰਡ ਵਾਸੀਆਂ ਦੀ ਇਸ ਸ਼ਿਕਾਇਤ ਕਿ ਪਿੰਡ ਦੇ ਇਕ ਘਰ ’ਚ ਬਣੇ ਆਰਜ਼ੀ ਚਰਚ ’ਚ ਲੋਕਾਂ ਨੂੰ ਈਸਾਈ ਧਰਮ ’ਚ ਤਬਦੀਲ ਕੀਤਾ ਜਾ ਰਿਹਾ ਹੈ, ਪੁਲਸ ਨੇ ਛਾਪਾ ਮਾਰਿਆ। ਛਾਪੇ ਤੋਂ ਪਹਿਲਾਂ ਹੀ ਬਹੁਤ ਸਾਰੇ ਲੋਕ ਭੱਜ ਗਏ ਪਰ ਪੁਲਸ ਨੇ ਮੌਕੇ ’ਤੇ ਮੌਜੂਦ 4 ਵਿਅਕਤੀਆਂ ਨੂੰ ਹਿਰਾਸਤ ’ਚ ਲੈ ਲਿਆ।
ਕਾਸਗੰਜ ਤੇ ਬਿਸੌਲੀ ਇਲਾਕੇ ਦੇ ਕੁਝ ਲੋਕ ਕੁੰਡਾਵਾਲੀ ਪਿੰਡ ਦੇ ਇਕ ਘਰ ’ਚ ਆਏ ਸਨ। ਇਸ ਦੌਰਾਨ ਧਰਮ ਤਬਦੀਲ ਲਈ 30 ਦੇ ਕਰੀਬ ਲੋਕਾਂ ਨੂੰ ਬੁਲਾਏ ਜਾਣ ਦਾ ਰੌਲਾ ਪਿੰਡ ਵਾਸੀਆਂ ’ਚ ਚਰਚਾ ਦਾ ਵਿਸ਼ਾ ਬਣ ਗਿਆ।
ਜਦੋਂ ਧਰਮ ਤਬਦੀਲ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਤਾਂ ਪਿੰਡ ਵਾਸੀਆਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਪੁਲਸ ਮੌਕੇ ’ਤੇ ਪਹੁੰਚ ਗਈ।
ਪਿੰਡ ਵਾਸੀਆਂ ਅਨੁਸਾਰ ਕਾਸਗੰਜ ਦੇ ਇਕ ਵਿਅਕਤੀ ਨੇ ਇੱਥੇ 20 ਲੋਕਾਂ ਦਾ ਧਰਮ ਤਬਦੀਲ ਕੀਤਾ। ਪਿਛਲੇ ਐਤਵਾਰ ਉਨ੍ਹਾਂ ਨੂੰ ਪਾਣੀ ਨਾਲ ਭਰੇ ਟੈਂਕ ’ਚ ਖੜ੍ਹਾ ਕਰ ਕੇ ਸਹੁੰ ਚੁਕਾਈ ਗਈ। ਇਸ ਦੀ ਵੀਡੀਓ ਵਾਇਰਲ ਹੋ ਗਈ।
ਤੇਜ਼ ਰਫ਼ਤਾਰ ਕਾਰ ਦਾ ਕਹਿਰ, 3 ਬੱਚਿਆਂ ਸਣੇ 5 ਨੂੰ ਦਰੜਿਆ
NEXT STORY