ਸੁਲਤਾਨਪੁਰ ਲੋਧੀ (ਧੀਰ, ਓਬਰਾਏ)— ਸੁਲਤਾਨਪੁਰ ਲੋਧੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰ ਅਤੇ ਲੋਕਾਂ ਦੇ ਸਹਿਯੋਗ ਨਾਲ ਅੱਜ ਸਵੇਰੇ ਪ੍ਰਸ਼ਾਸਨ ਵੱਲੋਂ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੁਹਿੰਮ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਕੀਤੀ ਗਈ। ਇਹ ਮੁਹਿੰਮ ਸ਼ਤਾਬਦੀ ਸਮਾਗਮਾਂ ਤੱਕ ਲਗਾਤਾਰ ਜਾਰੀ ਰਹੇਗੀ। ਜਿਸ ਨਾਲ ਪੂਰਾ ਸ਼ਹਿਰ ਅਤੇ ਆਲਾ-ਦੁਆਲਾ ਸਾਫ-ਸੁੱਥਰਾ ਰੱਖਿਆ ਜਾਵੇਗਾ।
ਇਸ ਮੌਕੇ ਵਿਧਾਇਕ ਨਵਤੇਜ ਸਿੰਘ ਚੀਮਾ ਸਮੇਤ ਡੀ. ਸੀ. ਕਪੂਰਥਲਾ ਖਰਬੰਦਾ, ਐੱਸ. ਡੀ. ਐੱਮ,. ਨਵਨੀਤ ਕੌਰ ਬਲ, ਤਹਿਸੀਲਦਾਰ ਸੀਮਾ ਸਿੰਘ, ਏ. ਡੀ. ਸੀ. (ਜੀ) ਰਾਹੁਲ ਚਾਬਾ, ਬੀ. ਡੀ. ਪੀ. ਓ. ਗੁਰਪ੍ਰਤਾਪ ਸਿੰਘ ਆਦਿ ਪਤਵੰਤੇ ਸ਼ਾਮਲ ਸਨ।
ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਵਿਧਾਇਕ ਨੇ ਖੁਦ ਹੱਥ 'ਚ ਝਾੜੂ ਫੜ ਕੇ ਇਸ ਮੁਹਿੰਮ 'ਚ ਜੁੜਨ ਲਈ ਪਹਿਲਕਦਮੀ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਇਹ ਹੈ ਕਿ ਸ਼ਹਿਰ ਵਾਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਮਾਰਗ 'ਤੇ ਚੱਲਣ ਅਤੇ ਸ਼ਹਿਰ ਨੂੰ ਸਾਫ-ਸੁੱਥਰਾ ਰੱਖਣ।
ਖੁੰਖਾਰੂ ਕੁੱਤਿਆਂ ਨੇ ਨੀਲ ਗਾਂ ਦੇ ਬੱਚੇ ਨੂੰ ਨੋਚਿਆ, ਇਲਾਜ ਨਾ ਹੋਣ ਕਾਰਨ ਹੋਈ ਮੌਤ
NEXT STORY