ਸੁਲਤਾਨਪੁਰ ਲੋਧੀ (ਓਬਰਾਏ)- ਪੰਜਾਬ ਵਿੱਚ ਬਦਲਾਅ ਨੂੰ ਲੈ ਕੇ ਅੱਗੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਕਾਰਜਕਾਲ ਸੰਭਾਲਦਿਆਂ ਹੀ ਅਨੇਕ ਡਾਕਟਰਾਂ ਦੀਆਂ ਬਦਲੀਆਂ ਇਸ ਲਈ ਕਰ ਦਿੱਤੀਆ ਕਿ ਸ਼ਾਇਦ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦਾ ਕੰਮ ਕਰਨ ਦਾ ਨਜ਼ਰੀਆ ਬਦਲ ਜਾਵੇਗਾ। ਸਰਕਾਰ ਬਦਲ ਗਈ ਹੈ ਸਰਕਾਰੀ ਬਾਬੂ ਬਦਲ ਗਏ ਹਨ ਪਰ ਉਨ੍ਹਾਂ ਦਾ ਕੰਮ ਕਰਨ ਦਾ ਨਜ਼ਰੀਆ ਨਹੀਂ ਬਦਲ ਰਿਹਾ। ਅਜਿਹਾ ਹੀ ਕੁਝ ਬਾਬੇ ਨਾਨਕ ਦੀ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਸਰਕਾਰੀ ਹਸਪਤਾਲ ਵਿਚ ਵੇਖਣ ਨੂੰ ਮਿਲਿਆ, ਜਿੱਥੇ ਦਰਦ ਨਾਲ ਕੁਰਲਾਅ ਰਹੀਆਂ ਗਰਭਵਤੀ ਔਰਤਾਂ ਨੂੰ ਆਪਣਾ ਸਰੀਰਕ ਟੈਸਟ ਕਰਵਾਉਣ ਲਈ ਸਾਰਾ-ਸਾਰਾ ਦਿਨ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਅਲਕਾ ਲਾਂਬਾ ਰੋਪੜ ਥਾਣੇ ’ਚ ਹੋਈ ਪੇਸ਼, ਕਾਂਗਰਸੀਆਂ ਨੇ ਕੀਤਾ ਜ਼ਬਰਦਸਤ ਪ੍ਰਦਰਸ਼ਨ
ਗਰਭਵਤੀ ਔਰਤਾਂ ਨਾਲ ਆਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਰੀਜਾਂ ਦੇ ਸਨਮਾਨ ਪ੍ਰਤੀ ਡਾਕਟਰ ਦਾ ਵਤੀਰਾ ਬਹੁਤ ਅੜੀਅਲ ਹੈ ਅਤੇ ਉਸ ਵੱਲੋਂ ਪ੍ਰਾਈਵੇਟ ਹਸਪਤਾਲਾਂ ਅਤੇ ਸਿਫ਼ਾਰਸ਼ੀ ਮਰੀਜ਼ਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਇਸ ਪ੍ਰਤੀ ਜੇਕਰ ਕੋਈ ਮਰੀਜ ਸਵਾਲ ਕਰਦਾ ਹੈ ਤਾਂ ਡਾਕਟਰ ਵੱਲੋਂ ਚੈਕਅੱਪ ਕਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ, ਜਿਵੇਂ ਹਸਪਤਾਲ ਡਾਕਟਰ ਦੀ ਨਿੱਜੀ ਜਗੀਰ ਹੋਵੇ।
ਇਹ ਵੀ ਪੜ੍ਹੋ: ਡਿਫ਼ਾਲਟਰ ਬਿਜਲੀ ਖ਼ਪਤਕਾਰਾਂ ਦੀਆਂ ਲਿਸਟਾਂ ਤਿਆਰ, ਜਲੰਧਰ ਸ਼ਹਿਰ 'ਚ ਅੱਜ ਕੱਟੇ ਜਾਣਗੇ ਕੁਨੈਕਸ਼ਨ
ਮਰੀਜਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਸਿਹਤ ਮਹਿਕਮੇ ਦੇ ਉੱਚ ਅਧਿਕਾਰੀਆਂ ਪਾਸੋਂ ਸੁਲਤਾਨਪੁਰ ਲੋਧੀ ਦੇ ਹਸਪਤਾਲ ਵਿੱਚ ਸੁਧਾਰ ਕਰਨ ਦੀ ਗੁਹਾਰ ਲਗਾਈ ਗਈ ਹੈ। ਇਸ ਸਬੰਧੀ ਜਦ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਹਸਪਤਾਲ ਵਿੱਚ ਸਟਾਫ਼ ਦੀ ਕਮੀ ਹੋਣ ਦਾ ਕਹਿ ਕੇ ਪੱਲਾ ਝਾੜ ਲਿਆ। ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਆਪਣੇ ਕੀਤੇ ਵਾਅਦੇ ਮੁਤਾਬਕ ਹਸਪਤਾਲਾਂ ਅੰਦਰ ਸੁਧਾਰ ਕਰਦੀ ਹੈ ਜਾਂ ਪਹਿਲਾਂ ਦੀ ਤਰਾਂ ਡਾਕਟਰ ਸਰਕਾਰੀ ਹਸਪਤਾਲਾਂ ਵਿੱਚ ਮਨਮਰਜ਼ੀ ਕਰਦੇ ਰਹਿਣਗੇ।
ਇਹ ਵੀ ਪੜ੍ਹੋ: ਜਲੰਧਰ 'ਚ ਨਾਬਾਲਗ ਕੁੜੀ ਨਾਲ ਗੈਂਗਰੇਪ, ਭੂਆ ਤੇ ਚਾਚੇ ਨੇ ਸਾਜਿਸ਼ ਰਚ ਦਿੱਤਾ ਵਾਰਦਾਤ ਨੂੰ ਅੰਜਾਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜਲੰਧਰ ’ਚ 21 ਮਹੀਨਿਆਂ ਦੇ ਬੱਚੇ ਨੂੰ ਹੋਈ ਭਿਆਨਕ ਬਿਮਾਰੀ, 16 ਕਰੋੜ ਰੁਪਏ ’ਚ ਹੋਵੇਗਾ ਇਲਾਜ
NEXT STORY