ਚੰਡੀਗੜ੍ਹ (ਹਰੀਸ਼ਚੰਦਰ) : ਮੁੱਖ ਮੰਤਰੀ ਦੇ ਆਪਣੇ ਰਾਜ ਦੇ ਰਾਜਪਾਲ ਪ੍ਰਤੀ ਟਕਰਾਅ ਵਾਲੇ ਰਵੱਈਏ ਨੂੰ ਪੂਰੀ ਤਰ੍ਹਾਂ ਗੈਰ-ਪੇਸ਼ੇਵਰ, ਬੇਲੋੜਾ ਅਤੇ ਗੈਰ-ਜਰੂਰੀ ਕਰਾਰ ਦਿੰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਗਵੰਤ ਮਾਨ ਦੀਆਂ ਸਾਰੀਆਂ ਕੋਸ਼ਿਸ਼ਾਂ ਪੂਰੀ ਤਰ੍ਹਾਂ ਨਾਲ ਸਰਕਾਰ ਦੀਆਂ ਪ੍ਰਸ਼ਾਸਨਿਕ ਨਾਕਾਮੀਆਂ ਨੂੰ ਛੁਪਾਉਣ ਲਈ ਹਨ। ਜਿਸ ਕੌੜੀ ਸਚਾਈ ਨੂੰ ਮੁੱਖ ਮੰਤਰੀ ਖੋਖਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਇਹ ਹੈ ਕਿ ਪੰਜਾਬ ਦੇ ਲੋਕਾਂ ’ਚ ਡਰ ਅਤੇ ਬੇਵਸੀ ਦਾ ਮਾਹੌਲ ਹੈ ਕਿਉਂਕਿ ਜੇਲ੍ਹਾਂ ਦੇ ਅੰਦਰੋਂ ਗੈਂਗਸਟਰ ਰਾਜ ਕਰ ਰਹੇ ਹਨ ਅਤੇ ਇੱਥੋਂ ਤੱਕ ਕਿ ਛੋਟੇ ਦੁਕਾਨਦਾਰਾਂ ਨੂੰ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਹਨ। ਨਸ਼ੇ ਦੀ ਜ਼ਿਆਦਾ ਵਰਤੋਂ ਕਾਰਣ ਮੌਤਾਂ ਦੀਆਂ ਰੋਜ਼ਾਨਾ ਰਿਪੋਰਟਾਂ ਆਉਂਦੀਆਂ ਹਨ, ਪੁਲਸ ਅਧਿਕਾਰੀ ਜ਼ਮਾਨਤ ’ਤੇ ਆਏ ਗੈਂਗਸਟਰਾਂ ਦੀਆਂ ਜਨਮ ਦਿਨ ਪਾਰਟੀਆਂ ’ਤੇ ਦੇਖੇ ਜਾਂਦੇ ਹਨ। ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਅਸਲੀਅਤ ਤੋਂ ਭੱਜ ਰਹੇ ਹਨ ਅਤੇ ਸਿਰਫ਼ ਇਸ਼ਤਿਹਾਰਾਂ ਰਾਹੀਂ ਆਪਣਾ ਅਕਸ ਬਣਾਉਣ ’ਚ ਦਿਲਚਸਪੀ ਰੱਖਦੇ ਹਨ। ਮੁੱਖ ਮੰਤਰੀ ਦੀ ਪ੍ਰੈੱਸ ਕਾਨਫਰੰਸ ਨੂੰ ਲੋਕਾਂ ਦਾ ਧਿਆਨ ਭਟਕਾਉਣ ਦਾ ਇਕ ਹੋਰ ਡਰਾਮਾ ਕਰਾਰ ਦਿੰਦਿਆਂ ਜਾਖੜ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਨੂੰ ਰਾਜਪਾਲ ਨੂੰ ਮਿਲਣ ਅਤੇ ਉਹ ਜਾਣਕਾਰੀ ਦੇਣ ਵਿਚ ਕੀ ਇਤਰਾਜ਼ ਹੈ ਜੋ ਉਹ ਟੈਲੀਵਿਜ਼ਨ ’ਤੇ ਦੱਸਦੇ ਰਹਿੰਦੇ ਹਨ।
ਇਹ ਵੀ ਪੜ੍ਹੋ : ਪੰਜਾਬ ’ਚ ਕਾਂਗਰਸ ਚਾਰ ਸੀਟਾਂ ’ਤੇ ਬਦਲ ਸਕਦੀ ਚਿਹਰੇ!
ਰਾਜ ਦੇ ਇਕ ਸੰਵਿਧਾਨਕ ਮੁਖੀ ਕੋਲ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਆਪਣੀ ਸਰਕਾਰ ਤੋਂ ਸਵਾਲ ਪੁੱਛਣ ਦਾ ਪੂਰਾ ਅਧਿਕਾਰ ਹੈ। ਜਾਖੜ ਨੇ ਦੁਹਰਾਉਂਦੇ ਹੋਏ ਕਿਹਾ ਕਿ ਇਹ ਬਚਕਾਨਾ ਪਹੁੰਚ ਇਕ ਪ੍ਰਸ਼ਾਸਕੀ ਅਣਹੋਂਦ ਵੱਲ ਦੇਖ ਰਹੇ ਰਾਜ ਲਈ ਮਾੜੀ ਹੈ। “ਅਸੀਂ ਇਸ ਨੂੰ ਹਾਲ ਹੀ ਵਿਚ ਹੜ੍ਹਾਂ ਦੌਰਾਨ ਦੇਖਿਆ ਹੈ। ਜਿਸ ਤਰ੍ਹਾਂ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਆਪਣੇ ਗੰਭੀਰ ਫਰਜ਼ਾਂ ਨੂੰ ਨਿਭਾਉਣ ਵਿਚ ਅਸਮਰਥ ਰਹੀ ਹੈ ਤੇ ਲੋਕਾਂ ਨੇ ਇਸ ਡਰਾਵਣੇ ਮੰਜਰ ਨੂੰ ਨੇੜਿਓਂ ਵੇਖਿਆ ਹੈ। ਸਾਡੇ ਤਾਂ ਇਹ ਸਿਸਟਮ ਹੈ ਜਿੱਥੇ ਇਕ ਆਮ ਵਿਅਕਤੀ ਵੀ ਆਰ.ਟੀ.ਆਈ. ਰਾਹੀਂ ਜਾਣਕਾਰੀ ਮੰਗ ਸਕਦਾ ਹੈ। ਰਾਜਪਾਲ ਵਲੋਂ ਉਠਾਏ ਗਏ ਸਵਾਲ ਜਾਇਜ ਹਨ ਅਤੇ ਮੁੱਖ ਮੰਤਰੀ ਨੂੰ ਇਕ ਪੱਤਰ ਰਾਹੀਂ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ। ਇਸ ਨੂੰ ਜਨਤਕ ਤਮਾਸ਼ੇ ਵਿਚ ਬਦਲਣ ਦਾ ਇਹ ਰਾਹ ਚੁਣਨਾ ਦੁਹਰਾਉਂਦਾ ਹੈ ਕਿ ਮੁੱਖ ਮੰਤਰੀ ਨੇ ਇਕ ਸਾਲ ਤੋਂ ਵੱਧ ਸਮੇਂ ਵਿਚ ਆਪਣੀਆਂ ਅਸਫ਼ਲਤਾਵਾਂ ਤੋਂ ਕੁਝ ਨਹੀਂ ਸਿੱਖਿਆ ਹੈ।
ਇਹ ਵੀ ਪੜ੍ਹੋ : ਵਧੀਕ ਡਿਪਟੀ ਕਮਿਸ਼ਨਰ ਵੱਲੋਂ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਂਦੇ ਹਦਾਇਤਾਂ ਕੀਤੀਆਂ ਜਾਰੀ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਸਟਾਗ੍ਰਾਮ ’ਤੇ ਬੱਚਿਆਂ ਦੀ ਅਸ਼ਲੀਲ ਵੀਡੀਓ ਅਪਲੋਡ ਕਰਨ ਦਾ ਮਾਮਲਾ ਆਇਆ ਸਾਹਮਣੇ
NEXT STORY