ਜਲੰਧਰ (ਜਸਪ੍ਰੀਤ)— ਜਲੰਧਰ ਦੇ ਮਸ਼ਹੂਰ ਚੌਕ ਜੋਤੀ ਚੌਕ ਨੇੜੇ ਸੂਰੀ ਗੰਨ ਹਾਊਸ 'ਚੋਂ 2 ਨੌਜਵਾਨ 3 ਏਅਰਗੰਨ ਲੈ ਕੇ ਫਰਾਰ ਹੋ ਗਏ। ਏਅਰਗੰਨ ਚੋਰੀ ਕਰਕੇ ਭੱਜ ਰਹੇ ਦੋਵੇਂ ਨੌਜਵਾਨਾਂ 'ਚੋਂ ਇਕ ਕਾਬੂ ਕਰ ਲਿਆ ਗਿਆ ਅਤੇ ਉਸ ਲੋਕਾਂ ਨੇ ਉਸ ਦੀ ਜੰਮ ਕੇ ਕੁੱਟਮਾਰ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਰੀ ਗਨ ਹਾਊਸ ਦੇ ਮਾਲਕ ਪਲਵਿੰਦਰ ਸਿੰਘ ਨੇ ਦੱਸਿਆ ਕਿ 2 ਨੌਜਵਾਨ ਸੂਰੀ ਗੰਨ ਹਾਊਸ 'ਤੇ ਆਏ ਅਤੇ ਕਿਹਾ ਕਿ ਏਅਰਗੰਨ ਦਿਖਾਓ। ਇੰਨੇ 'ਚ ਉਨ੍ਹਾਂ ਨੇ ਕਿਹਾ ਕਿ ਗੰਨ ਬਾਹਰ ਖੜ੍ਹੇ ਦੋਸਤ ਨੂੰ ਦਿਖਾ ਕੇ ਲਿਆਉਣੇ ਹਾਂ। ਬਾਹਰ ਨਿਕਲਦੇ ਹੀ ਉਹ ਫਰਾਰ ਹੋ ਗਏ।

ਸੂਚਨਾ ਪਾ ਕੇ ਤੁਰੰਤ ਪੁਲਸ ਮੌਕੇ 'ਤੇ ਪਹੁੰਚੀ। ਇਸ ਦੌਰਾਨ ਜੋਤੀ ਚੌਕ ਤੋਂ ਨਕੋਦਰ ਵੱਲ ਜਾਂਦੇ ਲਵਲੀ ਬੇਕ ਸਟੂਡੀਓ ਦੇ ਸਾਹਮਣੇ ਲੋਕਾਂ ਨੇ ਉਸ ਲੜਕੇ ਕਾਬੂ ਕਰਕੇ ਸ਼ਰੇਆਮ ਕੁੱਟਮਾਰ ਕੀਤੀ। ਫਿਲਹਾਲ ਪੁਲਸ ਵੱਲੋਂ ਇਸ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਬੱਸ 'ਚ ਵਿਆਹੁਤਾ ਨਾਲ ਛੇੜ-ਛਾੜ ਕਰਨ ਵਾਲਾ ਏ. ਐੱਸ. ਆਈ. ਭੇਜਿਆ ਜੇਲ
NEXT STORY