ਨੈਸ਼ਨਲ ਡੈਸਕ : ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ ਹਨ। ਸਵਾਤੀ ਮਾਲੀਵਾਲ ਨੇ ਗੁਜਰਾਤ-ਗੋਆ ਦੌਰੇ ਦੌਰਾਨ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਸਰਕਾਰ ਦੇ ਪ੍ਰਾਈਵੇਟ ਜੈੱਟ ਦੀ ਵਰਤੋਂ ਕਰਨ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਇਸ ਸਬੰਧ ਵਿਚ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ 'ਤੇ ਤਿੱਖਾ ਸ਼ਬਦੀ ਹਮਲਾ ਬੋਲਿਆ ਹੈ।
ਇਹ ਵੀ ਪੜ੍ਹੋ - Big Breaking : AAP ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਗ੍ਰਿਫ਼ਤਾਰ
ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦੇ ਹੋਏ ਸਵਾਤੀ ਮਾਲੀਵਾਲ ਨੇ ਕਿਹਾ, 'ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਾਰ ਦਿਨਾਂ ਲਈ ਗੁਜਰਾਤ ਅਤੇ ਫਿਰ ਗੋਆ ਦੌਰੇ 'ਤੇ ਜਾਣਾ ਪਿਆ ਸੀ। ਇਸ ਦੌਰਾਨ ਜੇਕਰ ਉਹ ਹਵਾਈ ਜਹਾਜ਼ ਦੀ ਟਿਕਟ ਬੁੱਕ ਕਰਵਾ ਕੇ ਜਾਂਦੇ ਤਾਂ ਉਨ੍ਹਾਂ ਦਾ ਸਫ਼ਰ 20,000 ਰੁਪਏ ਵਿਚ ਹੋ ਜਾਣਾ ਸੀ। ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ, ਸਗੋਂ ਆਪਣੇ ਟ੍ਰੈਵਲ ਏਜੰਟ ਭਗਵੰਤ ਸਿੰਘ ਮਾਨ ਨੂੰ ਫੋਨ ਕੀਤਾ ਅਤੇ ਕਿਹਾ ਕਿ ਇਕ ਪ੍ਰਾਈਵੇਟ ਜੈੱਟ ਮੰਗਵਾਓ ਅਤੇ ਉਸ ਨੂੰ ਪਾਲਿਸ਼ ਕਰਕੇ ਚਮਕਾ ਕੇ ਦਿੱਲੀ ਲੈ ਕੇ ਆ ਜਾਓ।'
ਇਹ ਵੀ ਪੜ੍ਹੋ - 5 ਰੁਪਏ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ, ਸੁੱਖੂ ਸਰਕਾਰ ਨੇ ਲਾਇਆ ਸੈੱਸ

ਇਸ ਦੇ ਨਾਲ ਹੀ ਉਨ੍ਹਾਂ ਕਿਹਾ, 'ਹੁਣ, ਪੰਜਾਬ ਦੇ ਮੁੱਖ ਮੰਤਰੀ ਆਪਣਾ ਕੰਮ ਛੱਡ ਕੇ ਕੇਜਰੀਵਾਲ ਨੂੰ ਕਰੋੜਾਂ ਰੁਪਏ ਦੇ ਕਿਰਾਏ 'ਤੇ ਲਏ ਗਏ ਪ੍ਰਾਈਵੇਟ ਜੈੱਟ ਅਤੇ ਸੈਂਕੜੇ ਪੰਜਾਬ ਪੁਲਸ ਵਾਲਿਆਂ ਦੀ ਵਰਤੋਂ ਕਰਕੇ ਕਈ ਦਿਨਾਂ ਦੀ ਯਾਤਰਾ 'ਤੇ ਲੈ ਕੇ ਜਾਣਗੇ।' ਇਸ ਗੱਲ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸਵਾਤੀ ਨੇ ਕਿਹਾ ਕਿ ਮੈਂ ਕੇਜਰੀਵਾਲ ਜੀ ਨੂੰ ਟਿਕਟ ਦੇ ਪੈਸੇ ਦੇਣ ਲਈ ਤਿਆਰ ਹਾਂ, ਬਸ਼ਰਤੇ ਉਹ ਆਪਣੀ ਪਿਕਨਿਕ 'ਤੇ ਕਰਜ਼ੇ ਹੇਠ ਦੱਬੇ ਪੰਜਾਬ ਦੇ ਕਰੋੜਾਂ ਰੁਪਏ ਬਰਬਾਦ ਨਾ ਕਰਨ।'
ਇਹ ਵੀ ਪੜ੍ਹੋ - ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ 'ਜ਼ਹਿਰੀਲੇ' ਅੰਗੂਰ? ਵੀਡੀਓ ਦੇਖ ਉੱਡ ਜਾਣਗੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਵਨੀਤ ਬਿੱਟੂ ਨੇ ਰਾਜਾ ਵੜਿੰਗ 'ਤੇ ਲਾਏ ਗੰਭੀਰ ਇਲਜ਼ਾਮ, ਬੋਲੇ-ਪੰਜਾਬ ਦੇ ਬੱਚਿਆਂ ਨਾਲ ਕੀਤੀ ਗੱਦਾਰੀ
NEXT STORY