ਲੁਧਿਆਣਾ (ਸਹਿਗਲ) : ਆਉਣ ਵਾਲੇ ਤਿਓਹਾਰੀ ਸੀਜ਼ਨ ਦੌਰਾਨ ਰਵਾਇਤੀ ਮਠਿਆਈਆਂ ਪਹਿਲਾਂ ਨਾਲੋਂ ਥੋੜ੍ਹੀਆਂ ਮਹਿੰਗੀਆਂ ਹੋ ਸਕਦੀਆਂ ਹਨ ਕਿਉਂਕਿ ਪਸ਼ੂਆਂ 'ਚ ਫੈਲੇ ਲੰਪੀ ਸਕਿਨ ਰੋਗ ਕਾਰਨ ਦੁੱਧ ਦੀ ਕਮੀ ਹੋਣ ਲੱਗੀ ਹੈ। ਇਸ ਸਿਲਸਿਲੇ 'ਚ ਹਲਵਾਈ ਐਸੋਸੀਏਸ਼ਨ ਅਤੇ ਡੇਅਰੀ ਸੰਚਾਲਕਾਂ ਵਿਚਕਾਰ ਇਕ ਮਹੱਤਵਪੂਰਨ ਮੀਟੰਗ ਹੋਈ। ਇਸ ਮੀਟਿੰਗ ਦੌਰਾਨ ਆਪਸੀ ਸਹਿਮਤੀ ਨਾਲ ਡੇਅਰੀ ਉਦਯੋਗ 'ਤੇ ਛਾਏ ਸੰਕਟ ਕਾਰਨ ਹਲਵਾਈ ਕਾਰੋਬਾਰੀਆਂ ਵੱਲੋਂ ਡੇਅਰੀ ਵਾਲਿਆਂ ਨੂੰ 20 ਪੈਸੇ ਪ੍ਰਤੀ ਫੈਟ ਦੁੱਧ ਦੀ ਵਧੇਰੇ ਕੀਮਤ ਅਦਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪਤਨੀ ਦਾ ਗਲਾ ਵੱਢਣ ਮਗਰੋਂ ਮਾਸੂਮ ਧੀ ਦਾ ਗਲਾ ਘੁੱਟਿਆ, ਹੱਥੀਂ ਟੱਬਰ ਖ਼ਤਮ ਕਰ ਸ਼ਖ਼ਸ ਨੇ ਕੀਤਾ ਹੈਰਾਨ ਕਰਦਾ ਕਾਰਾ
ਹੈਬੋਵਾਲ ਡੇਅਰੀ ਕੰਪਲੈਕਸ ਦੀ ਯੂਨੀਅਨ ਡੇਅਰੀ ਵੱਲੋਂ ਕੀਤੀ ਗਈ ਅਪੀਲ 'ਤੇ ਲੁਧਿਆਣਾ ਹਲਵਾਈ ਐਸੋਸੀਏਸ਼ਨ ਨੇ 20 ਪੈਸੇ ਪ੍ਰਤੀ ਫੈਟ ਕੀਮਤ ਵਧਾਉਣ 'ਤੇ ਸਹਿਮਤੀ ਦੇ ਦਿੱਤੀ ਹੈ। ਮੀਟਿੰਗ 'ਚ ਡੇਅਰੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਅਤੇ ਲੁਧਿਆਣਾ ਹਲਵਾਈ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਨੇ ਕਿਹਾ ਕਿ ਅੱਜ ਜੇਕਰ ਡੇਅਰੀ ਕਾਰੋਬਾਰ ਸੰਕਟ 'ਚ ਹੈ ਤਾਂ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ।
ਇਹ ਵੀ ਪੜ੍ਹੋ : ਵਿਦੇਸ਼ਾਂ 'ਚ PR ਲੈਣ ਵਾਲੇ ਪੰਜਾਬ ਦੇ ਅਧਿਕਾਰੀਆਂ ਲਈ ਅਹਿਮ ਖ਼ਬਰ, ਸਖ਼ਤ ਹੋਈ ਮਾਨ ਸਰਕਾਰ
ਉਨ੍ਹਾਂ ਨੇ ਕਿਹਾ ਕਿ ਫਿਲਹਾਲ ਹਲਵਾਈਆਂ ਨੂੰ 9 ਰੁਪਏ 30 ਪੈਸੇ ਤੋਂ ਲੈ ਕੇ 9 ਰੁਪਏ 50 ਪੈਸੇ ਪ੍ਰਤੀ ਫੈਟ ਦੇ ਹਿਸਾਬ ਨਾਲ ਦੁੱਧ ਦੀ ਸਪਲਾਈ ਮਿਲ ਰਹੀ ਹੈ, ਜਿਸ 'ਚ 25 ਅਗਸਤ ਤੋਂ 20 ਪੈਸੇ ਪ੍ਰਤੀ ਫੈਟ ਦਾ ਵਾਧਾ ਕੀਤਾ ਗਿਆ ਹੈ। ਡੇਅਰੀ ਐਸੋਸੀਏਸ਼ਨ ਨੇ ਭਰੋਸਾ ਦੁਆਇਆ ਕਿ ਇਸ ਸੰਕਟ ਤੋਂ ਬਾਹਰ ਆਉਂਦੇ ਹੀ ਉਹ ਰੇਟ ਨੂੰ ਦੁਬਾਰਾ ਰਿਵਿਊ ਕਰਕੇ ਘੱਟ ਕਰ ਦੇਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕੋਰੋਨਾ ਆਫ਼ਤ ਦੌਰਾਨ ਹੋਏ ਆਰਥਿਕ ਨੁਕਸਾਨ ਤੋਂ ਨਹੀਂ ਉੱਭਰ ਸਕਿਆ 'ਪੰਜਾਬ', ਪ੍ਰਤੀ ਵਿਅਕਤੀ ਆਮਦਨ ਘਟੀ
NEXT STORY