ਤਲਵੰਡੀ ਸਾਬੋ, (ਮੁਨੀਸ਼)- ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲਹਿਰੀ ਵਿਖੇ ਪਰਾਣੀ ਰੰਜਿਸ਼ ਦੇ ਕਾਰਨ ਦਿਨ-ਦਿਹਾੜੇ ਕਤਲ ਕਰਨ ਦੇ ਦੋਸ਼ 'ਚ ਕਥਿਤ ਦੋਸ਼ੀਆਂ ਨੂੰ ਤਲਵੰਡੀ ਸਾਬੋ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਤੀਜੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਦੱਸਣਾ ਬਣਦਾ ਹੈ ਕਿ ਬੀਤੀ 20 ਮਾਰਚ ਨੂੰ ਦਿਨ-ਦਿਹਾੜੇ ਪਿੰਡ ਲਹਿਰੀ ਦੇ ਬਲਵੰਤ ਸਿੰਘ ਉਰਫ਼ ਮਿਸ਼ਰਾ ਸਿੰਘ ਖੇਤ ਤੋਂ ਵਾਪਸ ਆÀੁਂਦੇ ਨੂੰ ਪਿੰਡ ਦੇ ਕੁਝ ਲੋਕਾਂ ਨੇ ਘੇਰ ਕੇ ਪੁਰਾਣੀ ਰੰਜ਼ਿਸ ਦੇ ਕਾਰਨ ਬੇਰਹਿਮੀ ਨਾਲ ਮਾਰ ਦਿੱਤਾ ਸੀ, ਜਿਸ 'ਤੇ ਤਲਵੰਡੀ ਸਾਬੋ ਪੁਲਸ ਨੇ ਮ੍ਰਿਤਕ ਦੀ ਪਤਨੀ ਗੁਰਮੀਤ ਕੌਰ ਦੇ ਬਿਆਨਾਂ 'ਤੇ ਜਗਸੀਰ ਸਿੰਘ, ਰਘੁਬੀਰ ਸਿੰਘ ਪੁੱਤਰਾਨ ਬਲਦੇਵ ਸਿੰਘ ਅਤੇ ਬਲਦੇਵ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਲਹਿਰੀ ਖਿਲਾਫ ਮਾਮਲਾ ਦਰਜ ਕੀਤਾ ਸੀ।
ਅੱਜ ਤਲਵੰਡੀ ਸਾਬੋ ਦੀ ਸੀਗੋ ਚੌਕੀ ਦੇ ਇੰਚਾਰਜ ਮੇਜਰ ਸਿੰਘ ਨੇ ਥਾਣਾ ਮੁਖੀ ਸੁਨੀਲ ਕੁਮਾਰ ਦੀ ਅਗਵਾਈ 'ਚ ਕਥਿਤ ਦੋਸ਼ੀਆਂ 'ਚ ਦੋ ਭਰਾਵਾਂ ਨੂੰ ਅੱਜ ਉਸ ਸਮੇਂ ਗ੍ਰਿਫਤਾਰ ਕਰ ਲਿਆ, ਜਦੋਂ ਉਹ ਆਪਣੇ ਟਰੈਕਟਰ 'ਤੇ ਹਰਿਆਣਾ ਦੀ ਤਰਫੋ ਪਿੰਡ ਵੱਲ ਆ ਰਹੇ ਸਨ। ਪੁਲਸ ਪਾਰਟੀ ਨੇ ਦੋਵਾਂ ਭਰਾਵਾਂ ਨੂੰ ਗ੍ਰਿਫਤਾਰ ਕਰ ਕੇ ਟਰੈਕਟਰ ਆਪਣੇ ਕਬਜ਼ੇ 'ਚ ਲੈ ਲਿਆ। ਸੁਨੀਲ ਕੁਮਾਰ ਨੇ ਦੱਸਿਆਂ ਕਿ ਦੋਵਂੇ ਭਰਾਵਾਂ ਨੂੰ ਗ੍ਰਿਫਤਾਰ ਕਰ ਕੇ ਅਦਾਲਤ 'ਚ ਪੇਸ਼ ਕੀਤਾ ਗਿਆਂ ਹੈ ਤੇ ਉਨ੍ਹਾਂ ਦਾ 26 ਮਾਰਚ ਤੱਕ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਹੈ, ਜਿਸ ਦੌਰਾਨ ਇਨ੍ਹਾਂ ਤੋਂ ਪੁੱਛਗਿਛ ਅਤੇ ਵਾਰਦਾਤ ਸਮੇਂ ਵਰਤੇ ਗਏ ਹਥਿਆਰ ਬਰਾਮਦ ਕਰਵਾਏ ਜਾਣਗੇ।
ਰੋਡਵੇਜ਼ ਤੇ ਪਨਬਸ ਕਰਮਚਾਰੀਆਂ ਕੀਤਾ ਚੱਕਾ ਜਾਮ
NEXT STORY