ਫਰੀਦਕੋਟ (ਜਗਤਾਰ, ਰਾਜਨ)- ਫਰੀਦਕੋਟ ਦੀ ਕੇਂਦਰੀ ਜੇਲ੍ਹ ਅੰਦਰੋਂ ਮੋਬਾਇਲ ਫੋਨ ਬਰਾਮਦ ਹੋਣ ਦੇ ਮਾਮਲੇ ਤਾਂ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਸਨ ਪਰ ਫਰੀਦਕੋਟ ਸਥਿਤ ਬਾਲ ਸੁਧਾਰ ਘਰ (ਬੱਚਿਆਂ ਦੀ ਜੇਲ੍ਹ) ਵਿਚੋਂ ਵੀ ਹੁਣ ਇਕ ਪਹਿਲਾ ਮਾਮਲਾ ਸਾਹਮਣੇ ਆਇਆ ਜਦੋਂ ਇਸ ਬਾਲ ਸੁਧਾਰ ਘਰ ਅੰਦਰ ਬੰਦ ਬਾਲ ਕੈਦੀਆਂ ਤੋਂ ਤਿੰਨ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਇਹ ਮੋਬਾਇਲ ਫੋਨ ਵੀ ਸਥਾਨਕ ਬਾਲ ਸੁਧਾਰ ਘਰ ਦੀ ਬੈਰਕ ਨੰਬਰ-1 ਦੇ ਬਾਲਗ ਦੋਸ਼ੀਆਂ ਨੂੰ ਬਾਲ ਸੁਧਾਰ ਘਰ ਦੇ ਹੀ ਇਕ ਪੈਸਕੋ ਕਰਮਚਾਰੀ ਵੱਲੋਂ ਮੁਹੱਈਆ ਕਰਵਾਏ ਗਏ ਹਨ।
ਹੁਣ ਜੇਲ੍ਹ ਪ੍ਰਬੰਧਕਾਂ ਦੀ ਸ਼ਿਕਾਇਤ 'ਤੇ ਥਾਣਾ ਸਿਟੀ ਫਰੀਦਕੋਟ ਵਿਖੇ 7 ਬਾਲ ਕੈਦੀਆਂ ਅਤੇ ਇਕ ਮੁਲਾਜ਼ਮ ਜਸਵੰਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਇਹ ਪਹਿਲਾ ਮਾਮਲਾ ਹੈ ਜਦੋਂ ਬਾਲ ਸੁਧਾਰ ਘਰ ਅੰਦਰ ਬੰਦ ਬਾਲ ਕੈਦੀਆਂ ਕੋਲੋ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ ਅਤੇ ਇਕ ਮੁਲਾਜ਼ਮ ਦੀ ਸ਼ਮੂਲੀਅਤ ਹੋਣ ਕਾਰਨ ਉਸ ਦੇ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਤੋਂ ਜਲਦ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਮਾਂ-ਪਿਓ ਗਏ ਸਨ ਖੇਤਾਂ 'ਚ ਕੰਮ ਕਰਨ, ਪਿੱਛੋਂ 11 ਸਾਲਾ ਕੁੜੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
ਸੁਪਰਡੈਂਟ ਬਾਲ ਸੁਧਾਰ ਘਰ ਫ਼ਰੀਦਕੋਟ ਅਨੁਸਾਰ ਜਦੋਂ ਉਕਤ ਬੈਰਕ ਦੇ ਬੰਦੀਆਂ ਦੀ ਤਲਾਸ਼ੀ ਕੀਤੀ ਤਾਂ ਦੋਸ਼ੀ ਸਾਗਰ ਕੁਮਾਰ, ਸੰਦੀਪ ਸਿੰਘ, ਅਰਸ਼ਦੀਪ ਸਿੰਘ, ਲਵਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਮੁਨੀਸ਼ ਨੰਦਨ ਅਤੇ ਸੁਖਪਾਲ ਸਿੰਘ ਕੋਲੋਂ 2 ਟੱਚ ਸਕ੍ਰੀਨ ਵਾਲੇ ਅਤੇ ਤੀਜਾ ਕੀਪੈਡ ਮੋਬਾਇਲ ਬਰਾਮਦ ਹੋਣ ’ਤੇ ਪਤਾ ਲੱਗਾ ਕਿ ਇਨ੍ਹਾਂ ਨੂੰ ਮੋਬਾਇਲ ਬਾਲ ਸੁਧਾਰ ਘਰ ਦੇ ਪੈਸਕੋ ਕਰਮਚਾਰੀ ਜਸਵੰਤ ਸਿੰਘ ਹਾਲ ਵਾਸੀ ਬਲਬੀਰ ਬਸਤੀ ਫ਼ਰੀਦਕੋਟ ਨੇ ਮੁਹੱਈਆ ਕਰਵਾਏ ਹਨ।
ਇਹ ਵੀ ਪੜ੍ਹੋ- ਨੰਗਲ 'ਚ ਰੂਹ ਕੰਬਾਊ ਘਟਨਾ, ਖੇਡ-ਖੇਡ 'ਚ ਪਾਣੀ ਦੀ ਬਾਲਟੀ 'ਚ ਡੁੱਬਿਆ ਸਵਾ ਸਾਲ ਦਾ ਬੱਚਾ, ਹੋਈ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਂ-ਪਿਓ ਗਏ ਸਨ ਖੇਤਾਂ 'ਚ ਕੰਮ ਕਰਨ, ਪਿੱਛੋਂ 11 ਸਾਲਾ ਕੁੜੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
NEXT STORY