ਤਰਨਤਾਰਨ (ਮਿਲਾਪ) : ਤਰਨਤਾਰਨ ਦੇ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਕਰੋੜਾ ਦੀ ਠੱਗੀ ਮਾਰਨ ਵਾਲੀ ਮਹਿਲਾ ਟਰੈਵਲ ਏਜੰਟ ਨੂੰ ਪੁਲਸ ਵਲੋਂ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਉਕਤ ਮਹਿਲਾ ਟਰੈਵਲ ਨੂੰ ਏਜੰਟ ਪੀ. ਓ ਸਟਾਫ ਵਲੋਂ ਪਿੰਡ ਕੰਗ 'ਚ ਨਾਕਾਬੰਦੀ ਦੌਰਾਨ ਗ੍ਰਿਫਤਾਰ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ ਹੈਡਕੁਆਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਜਿਸ ਮਹਿਲਾ ਟਰੈਵਲ ਏਜੰਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਸ ਖਿਲਾਫ 2 ਕਰੋੜ 10 ਲੱਖ ਰੁਪਏ ਦੀ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਦਾ ਦੋਸ਼ ਹੈ ਤੇ ਵੱਖ-ਵੱਖ ਥਾਣਿਆਂ 'ਚ ਵੀ ਕਈ ਮਾਮਲੇ ਉਸ ਖਿਲਾਫ ਦਰਜ ਹਨ। ਇਸ ਸਬੰਧੀ ਜਾਂਚ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਕਤ ਮਹਿਲਾ ਟਰੈਵਲ ਏਜੰਟ ਖਿਲਾਫ ਥਾਣਾ ਭੋਗਪੁਰ ਜ਼ਿਲਾ ਦਿਹਾਤੀ ਜਲੰਧਰ ਵਿਖੇ 44 ਲੱਖ ਦੀ ਠੱਗੀ, ਥਾਣਾ ਸਿਟੀ ਕੋਟਕਪੁਰਾ ਜ਼ਿਲਾ ਫਰੀਦਕੋਟ ਵਿਖੇ 3 ਲੱਖ ਦੀ ਠੱਗੀ, ਥਾਣਾ ਕੁਲਗੜੀ ਜ਼ਿਲਾ ਫਿਰੋਜ਼ਪੁਰ 1 ਕਰੋੜ 55 ਲੱਖ ਦੀ ਠੱਗੀ, ਥਾਣਾ ਕੋਤਵਾਲੀ ਨਾਭਾ ਜ਼ਿਲਾ ਪਟਿਆਲਾ 3 ਲੱਖ ਦੀ ਠੱਗੀ ਦਾ ਮਾਮਲਾ ਦਰਜ ਹੈ।
'ਗੋਅ ਏਅਰ' ਦੇ ਜਹਾਜ਼ ਨਾਲ ਟਕਰਾਇਆ ਪੰਛੀ
NEXT STORY