ਕੋਟ ਈਸੇ ਖਾਂ, (ਗਰੋਵਰ, ਸੰਜੀਵ)- ਕਸਬਾ ਕੋਟ ਈਸੇ ਖਾਂ ’ਚ ਚੋਰੀ, ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਹਫਤੇ ’ਚ ਦੋ-ਤਿੰਨ ਚੋਰੀਆਂ, ਲੁੱਟਖੋਹ ਦੀਆਂ ਘਟਨਾਵਾਂ ਹੋਣੀਆਂ ਕਸਬੇ ’ਚ ਆਮ ਗੱਲ ਬਣ ਗਈ ਹੈ, ਜਿਸ ’ਚ ਪੁਲਸ ਪ੍ਰਸ਼ਾਸਨ ਵੀ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਐਤਵਾਰ ਰਾਤ ਨੂੰ ਚੋਰਾਂ ਨੇ ਇਕ ਕਰਿਆਨੇ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ। ਮਨੋਹਰ ਲਾਲ ਪੁੱਤਰ ਲਾਲ ਸਿੰਘ ਮਸੀਤਾਂ ਰੋਡ ਨੇਡ਼ੇ ਡਾਕਖਾਨਾ ਸੁੰਦਰ ਨਗਰ ਨੇ ਚੋਰੀ ਦੇ ਸਬੰਧੀ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਅੱਗੇ ਹੈ ਅਤੇ ਘਰ ਦੁਕਾਨ ਦੇ ਪਿਛਲੇ ਪਾਸੇ ਹੈ। ਰੋਜਾਨਾਂ ਦੀ ਤਰ੍ਹਾਂ ਉਹ ਆਪਣੀ ਦੁਕਾਨ ਕਰੀਬ 9.30 ਵਜੇ ਬੰਦ ਕਰਕੇ ਘਰ ਚਲਾ ਗਿਆ। ਤਦ ਤੱਕ ਸਭ ਕੁੱਝ ਠੀਕ ਸੀ। ਕਰੀਬ 11 ਵਜੇ ਅਸੀਂ ਸਾਰਾ ਪਰਿਵਾਰ ਆਪਣੀ ਛੱਤ ’ਤੇ ਜਾ ਕੇ ਸੌਂ ਗਿਆ।
ਸਵੇਰੇ ਕਰੀਬ 3 ਵਜੇ ਬਰੈਡ ਵਾਲੀ ਗੱਡੀ ਜਦ ਉਨ੍ਹਾਂ ਦੀ ਬਰੈਡ ਲਾਹੁਣ ਆਈ ਤਾਂ ਅਸੀਂ ਦੇਖਿਆ ਕਿ ਦੁਕਾਨ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ। ਦੁਕਾਨ ਦੇ ਜਿੰਦਰੇ ਟੁੱਟੇ ਹੋਏ ਸਨ। ਦੁਕਾਨ ’ਚ 31 ਹਜ਼ਾਰ ਰੁਪਏ ਅਤੇ ਘਰ ਵਾਲੀ ਡਾਕਖਾਨੇ ਦਾ ਕੰਮ ਕਰਦੀ ਹੈ ਉਸਦੇ 18 ਹਜ਼ਾਰ ਰੁਪਏ ਜੋ ਕਿਸੇ ਪਾਰਟੀ ਦੇ ਡਾਕਖਾਨੇ ’ਚ ਜਮ੍ਹਾਂ ਕਰਵਾਉਣੇ ਸਨ, ਗਾਇਬ ਸਨ। ਇਸ ਸਬੰਧੀ ਪੁਲਸ ਪਾਰਟੀ ਨੂੰ ਸ਼ਿਕਾਇਤ ਕੀਤੀ ਗਈ ਹੈ। ਪੁਲਸ ਵੱਲੋਂ ਮੌਕੇ ’ਤੇ ਪਹੁੰਚ ਕੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਚੈਕਿਗ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਕੋਈ ਸਫਲਤਾ ਹੱਥ ਨਹੀਂ ਲੱਗ ਸਕੀ। ਜ਼ਿਕਰਯੋਗ ਹੈ ਕਿ ਹਫਤੇ ਦੇ ਅੰਦਰ-ਅੰਦਰ ਕਸਬੇ ’ਚ ਇਹ ਤੀਸਰੀ ਚੋਰੀ ਦੀ ਘਟਨਾ ਅਤੇ ਲੁੱਟਖੋਹ ਦੀ ਹੈ, ਪਰ ਪੁਲਸ ਦੇ ਹੱਥ ਖਾਲੀ ਹੀ ਹਨ।
ਲੈਂਡ ਮਾਫੀਆ 'ਤੇ ਕਾਰਵਾਈ ਦੀ ਬਜਾਏ ਮੇਰੇ ਸਾਥੀਆਂ 'ਤੇ ਕੀਤਾ ਮੁਕੱਦਮਾ ਦਰਜ : ਬੈਂਸ
NEXT STORY