ਜਲੰਧਰ (ਸੋਨੂੰ)- ਜਲੰਧਰ ਦੇ ਭਾਰਗੋ ਕੈਂਪ ਇਲਾਕੇ ਵਿੱਚ ਸਥਿਤ ਇਕ ਮਠਿਆਈ ਦੀ ਦੁਕਾਨ 'ਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਟਾਲੀ ਵਾਲੇ ਚੌਕ ਦੇ ਕੋਲ ਸਥਿਤ 'ਬੇਲੀ ਰਾਮ ਸਵੀਟਸ ਸ਼ਾਪ ਐਂਡ ਬੇਕਰੀ' ਵਿੱਚ ਵਾਪਰੀ, ਜਿੱਥੋਂ ਦੋ ਨੌਜਵਾਨਾਂ ਨੇ ਚਾਕਲੇਟ ਅਤੇ ਦੇਸੀ ਘਿਓ ਦੇ ਡੱਬੇ ਚੋਰੀ ਕਰ ਲਏ। ਦੁਕਾਨ ਦੇ ਮਾਲਕ ਮੰਗਲ ਦਾਸ ਨੇ ਦੱਸਿਆ ਕਿ ਜਦੋਂ ਇਹ ਵਾਰਦਾਤ ਹੋਈ ਉਹ ਕਿਸੇ ਕੰਮ ਦੇ ਸਿਲਸਿਲੇ ਵਿੱਚ ਬਾਹਰ ਗਏ ਹੋਏ ਸਨ ਅਤੇ ਦੁਕਾਨ 'ਤੇ ਉਨ੍ਹਾਂ ਦਾ ਬੇਟਾ ਮੌਜੂਦ ਸੀ। ਜਦੋਂ ਉਨ੍ਹਾਂ ਨੇ ਵਾਪਸ ਆ ਕੇ ਸਾਮਾਨ ਘੱਟ ਵੇਖਿਆ ਤਾਂ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ: Punjab: ਯੁੱਧ ਨਸ਼ੇ ਵਿਰੁੱਧ ਦੀ ਨਿਕਲੀ ਫੂਕ! ਪ੍ਰਾਈਵੇਟ ਪਾਰਟ ’ਚ ਚਿੱਟੇ ਦਾ ਟੀਕਾ ਲਾਉਂਦੇ ਨੌਜਵਾਨ ਦੀ ਵੀਡੀਓ ਵਾਇਰਲ

ਬੇਖ਼ੌਫ਼ ਚੋਰਾਂ ਦੀ ਕਰਤੂਤ ਸੀ. ਸੀ. ਟੀ. ਵੀ. ਵਿਚ ਕੈਦ
ਫੁਟੇਜ ਵਿੱਚ ਵੇਖਿਆ ਗਿਆ ਕਿ ਜਿਸ ਸਮੇਂ ਚੋਰ ਬੜੀ ਬੇਖ਼ੌਫ਼ ਨਾਲ ਬੈਗ ਵਿੱਚ ਘਿਓ ਦੇ ਡੱਬੇ ਅਤੇ ਚਾਕਲੇਟਾਂ ਭਰ ਰਹੇ ਸਨ, ਉਸ ਵੇਲੇ ਦੁਕਾਨ 'ਚ 5 ਗਾਹਕ ਮੌਜੂਦ ਸਨ। ਇਸ ਦੇ ਬਾਵਜੂਦ ਚੋਰਾਂ ਨੇ ਨਿਡਰ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਉੱਥੋਂ ਫਰਾਰ ਹੋ ਗਏ।

ਹੋਰ ਦੁਕਾਨਦਾਰਾਂ ਨੂੰ ਵੀ ਬਣਾ ਚੁੱਕੇ ਹਨ ਨਿਸ਼ਾਨਾ
ਇਲਾਕੇ ਦੇ ਹੋਰ ਬੇਕਰੀ ਮਾਲਕਾਂ ਨੇ ਦੱਸਿਆ ਕਿ ਇਹ ਚੋਰ ਪਹਿਲਾਂ ਵੀ ਉਨ੍ਹਾਂ ਦੀਆਂ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਚੁੱਕੇ ਹਨ। ਇਸ ਸਬੰਧੀ ਥਾਣਾ ਭਾਰਗੋ ਕੈਂਪ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਭਰੋਸਾ ਦਿੱਤਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਜੇ ਪੁਲਸ ਅਫ਼ਸਰ ਆਪਣੇ ਪੁੱਤ ਨੂੰ ਨਸ਼ੇ ਤੋਂ ਨਹੀਂ ਬਚਾ ਸਕਿਆ ਤਾਂ ਆਮ ਲੋਕਾਂ ਦਾ ਕੀ ਹੋਵੇਗਾ : ਖਹਿਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨਸ਼ੀਲੀਆਂ ਗੋਲ਼ੀਆਂ ਤੇ 6 ਨਸ਼ੀਲੇ ਟੀਕਿਆਂ ਸਮੇਤ 3 ਵਿਅਕਤੀ ਗ੍ਰਿਫ਼ਤਾਰ
NEXT STORY