ਤਰਨਤਾਰਨ (ਰਮਨ) - ਜ਼ਿਲ੍ਹਾ ਪੁਲਸ ਵਿੱਚ ਤਾਇਨਾਤ 4 ਪੁਲਸ ਕਰਮਚਾਰੀਆਂ ਵਲੋਂ 40 ਲੱਖ ਰੁਪਏ ਦੀ ਰਿਸ਼ਵਤ ਲੈ ਅਫੀਮ ਸਮੱਗਲਰਾਂ ਨੂੰ ਛੱਡਣ ਦਾ ਮਾਮਲਾ ਹਾਲੇ ਠੰਡਾ ਨਹੀਂ ਪਿਆ ਸੀ ਕਿ ਖਾਕੀ ਵਰਦੀ ਨੂੰ ਦਾਗ਼ਦਾਰ ਕਰਨ ਦਾ ਇੱਕ ਹੋਰ ਮਾਮਲਾ ਸਾਹਮਣੇ ਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਡੀ.ਐੱਸ.ਪੀ ਸਿਟੀ ਬਰਜਿੰਦਰ ਸਿੰਘ ਦੇ ਬਿਆਨਾਂ ਹੇਠ ਥਾਣਾ ਸਿਟੀ ਅਧੀਨ ਆਉਂਦੀ ਪੁਲਸ ਚੌਂਕੀ ਟਾਊਨ ਦੇ ਇੰਚਾਰਜ ਖ਼ਿਲਾਫ਼ 15 ਕਿੱਲੋ ਅਫੀਮ ਸਮੇਤ ਸਮੱਗਲਰ ਨੂੰ ਛੱਡਣ ਬਦਲੇ 6.68 ਲੱਖ ਰੁਪਏ ਰਿਸ਼ਵਤ ਲੈਣ ਸੰਬੰਧੀ ਮਾਮਲਾ ਦਰਜ ਕਰ ਲਿਆ ਹੈ। ਸ਼ੁਰੂਆਤੀ ਜਾਂਚ ਵਿਚ ਚੌਕੀ ਇੰਚਾਰਜ ਏ ਐੱਸ ਆਈ ਹਰਪਾਲ ਸਿੰਘ ਦੇ ਸਮਗਲਰਾਂ ਨਾਲ ਸਬੰਧ ਹੋਣੇ ਪਾਏ ਗਏ ਹਨ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਮਾਚਿਸ ਦੀ ਡੱਬੀ ਕਾਰਨ ਦੁਕਾਨਦਾਰ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ (ਤਸਵੀਰਾਂ)
ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਉਕਤ ਥਾਣੇਦਾਰ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਥਾਣੇਦਾਰ ਵਲੋਂ ਇਸ ਤਰ੍ਹਾਂ ਦੇ ਕਿੰਨੇ ਮਾਮਲਿਆਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਥਾਣੇਦਾਰ ਖ਼ਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕਰਦੇ ਹੋਏ ਉਸ ਨੂੰ ਡਿਸਮਿਸ ਕਰਨ ਦੀ ਸਿਫਾਰਸ਼ ਡੀ.ਜੀ.ਪੀ. ਪੰਜਾਬ ਨੂੰ ਕੀਤੀ ਜਾ ਰਹੀ ਹੈ। ਅਫੀਮ ਸਮੱਗਲਰਾਂ ਤੋਂ ਰਿਸ਼ਵਤ ਲੈ ਕੇ ਛੱਡਣ ਵਾਲੇ ਥਾਣੇਦਾਰ ਹਰਪਾਲ ਸਿੰਘ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ: ਨਵਜੰਮੀ ਬੱਚੀ ਨੂੰ ਟ੍ਰੇਨ ਦੀ ਸੀਟ ਹੇਠ ਛੱਡ ਗਏ ਕਲਯੁੱਗੀ ਮਾਪੇ, ਦਿਲ ਨੂੰ ਝੰਜੋੜ ਦੇਣਗੀਆਂ ਇਹ ‘ਤਸਵੀਰਾਂ’
ਨਵਾਂਸ਼ਹਿਰ ਦੇ CIA ਸਟਾਫ਼ ਬੰਬ ਧਮਾਕੇ ਦੇ ਮਾਮਲੇ 'ਚ ਗੈਂਗਸਟਰਾਂ ਤੇ ਅੱਤਵਾਦੀਆਂ ’ਤੇ ਘੁੰਮ ਰਹੀ ਪੁਲਸ ਦੀ ਜਾਂਚ ਦੀ ਸੂਈ
NEXT STORY