ਤਰਨਤਾਰਨ (ਰਮਨ): ਜ਼ਿਲ੍ਹੇ ਦੇ ਇਕ ਪਿੰਡ ਦੀ ਨਿਵਾਸੀ 4 ਸਾਲਾ ਬੱਚੀ ਨਾਲ ਦੋ ਨਾਬਲਗ ਮੁੰਡਿਆਂ ਵਲੋਂ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਦੇ ਪਿਤਾ ਵਲੋਂ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਬੱਚੀ ਦਾ ਮੈਡੀਕਲ ਕਰਵਾਉਣ ਅਤੇ ਦੋਵਾਂ ਮੁੰਡਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮੈਡੀਕਲ ਦੌਰਾਨ ਕੁੜੀ ਨਾਲ ਜਬਰ-ਜ਼ਿਨਾਹ ਦੀ ਪੁਸ਼ਟੀ ਹੋਣ ਉਪਰੰਤ ਪੀੜਤ ਨੂੰ ਵੀਰਵਾਰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ 4 ਸਾਲਾ ਬੱਚੀ ਨੇ ਆਪਣੇ ਪਿਤਾ ਨੂੰ ਜਾਣਕਾਰੀ ਦਿੱਤੀ ਕਿ ਉਸ ਨਾਲ ਗੁਆਂਢ 'ਚ ਰਹਿੰਦੇ ਦੋ ਮੁੰਡਿਆਂ ਵਲੋਂ ਕੁਝ ਦਿਨ ਪਹਿਲਾਂ ਉਸ ਨਾਲ ਕੁਝ ਗਲਤ ਕੀਤਾ ਗਿਆ ਹੈ। ਜਿਸ ਸਬੰਧੀ ਉਸ ਨੂੰ ਡਰਾਇਆ ਵੀ ਗਿਆ ਸੀ। ਜਬਰ-ਜ਼ਿਨਾਹ ਕਰਨ ਵਾਲੇ ਨਾਬਾਲਗ ਪੀੜਤ ਕੁੜੀ ਦੇ ਗੁਆਂਢੀ ਹਨ ਅਤੇ ਇਕੱਠੇ ਗਲੀ 'ਚ ਖੇਡਦੇ ਸਨ। ਲੜਕਿਆਂ ਵਲੋਂ ਪਹਿਲਾਂ ਵੀ ਲੜਕੀ ਉੱਪਰ ਮਾੜੀ ਨਜ਼ਰ ਰੱਖੀ ਜਾਂਦੀ ਸੀ, ਜਿਸ ਦਾ ਇਤਰਾਜ਼ ਕਰਦੇ ਹੋਏ ਲੜਕੀ ਦੀ ਮਾਂ ਨੇ ਲੜਕਿਆਂ ਦੇ ਘਰ ਜਾ ਰੋਸ ਜ਼ਾਹਿਰ ਕੀਤਾ ਸੀ। ਕੁਝ ਦਿਨ ਪਹਿਲਾਂ ਉਕਤ ਦੋਵਾਂ ਨਾਬਾਲਗ ਲੜਕਿਆਂ ਵਲੋਂ 4 ਸਾਲਾ ਦੋਸਤ ਲੜਕੀ ਨਾਲ ਘਰ ਦੇ ਨਜ਼ਦੀਕ ਕਿਸੇ ਹੋਰ ਥਾਂ 'ਤੇ ਲਿਜਾ ਇਸ ਗੰਦੀ ਹਰਕਤ ਨੂੰ ਅੰਜ਼ਾਮ ਦਿੱਤਾ ਗਿਆ।
ਇਹ ਵੀ ਪੜ੍ਹੋ : ਪਹਿਲੀਂ ਤੋਂ 8ਵੀਂ ਤੱਕ ਆਨਲਾਈਨ ਅਤੇ 9ਵੀਂ ਤੋਂ 12ਵੀਂ ਤੱਕ ਆਫ਼ਲਾਈਨ ਹੋਣਗੇ ਪੇਪਰ, ਡੇਟਸ਼ੀਟ ਜਾਰੀ
ਇਹ ਸਾਰੀ ਜਾਣਕਾਰੀ ਪੀੜਤ ਲੜਕੀ ਦੇ ਪਿਤਾ ਵਲੋਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੇ ਸਾਹਮਣੇ ਰੱਖੀ ਗਈ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਖੀ ਵਨ ਸਟਾਫ ਦੀ ਸੈਂਟਰਲ ਐਡਮੀਨਿਸਟ੍ਰੇਟਰ ਅਨੀਤਾ ਕੁਮਾਰੀ ਨੂੰ ਕਾਰਵਾਈ ਲਈ ਹੁਕਮ ਜਾਰੀ ਕੀਤਾ। ਜਿਸ ਤੋਂ ਬਾਅਦ ਅਨੀਤਾ ਕੁਮਾਰੀ ਵਲੋਂ ਪੀੜਤ ਲੜਕੀ ਨੂੰ ਸਿਵਲ ਹਸਪਤਾਲ ਤਰਨਤਾਰਨ ਵਿਖੇ ਮੈਡੀਕਲ ਲਈ ਲਿਜਾਇਆ ਗਿਆ, ਜਿੱਥੇ ਡਾ. ਮਨਪ੍ਰੀਤ ਕੌਰ ਵਲੋਂ ਪੀੜਤ ਨਾਲ ਹੋਏ ਰੇਪ ਦੀ ਪੁੱਸ਼ਟੀ ਵੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਲੜਕੀ ਦੇ ਸਵੈਬ ਸੈਂਪਲਾਂ ਨੂੰ ਲੈਬਾਟਰੀ ਜਾਂਚ ਲਈ ਭੇਜ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਦੇ ਦਖਲ ਦੇਣ ਤੋਂ ਬਾਅਦ ਪੁਲਸ ਨੂੰ ਇਸ 'ਤੇ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆ।
ਇਹ ਵੀ ਪੜ੍ਹੋ : ਮਾਮਲਾ ਸਰੀਰਕ ਸੋਸ਼ਣ ਦਾ, ਸ਼ਿਕਾਇਤਕਰਤਾ ਜਨਾਨੀ ਤੇ ਵਿਧਾਇਕ ਬੈਂਸ ਦੇ ਪੁਲਸ ਸਾਹਮਣੇ ਬਿਆਨ ਹੋਏ ਕਲਮਬੱਧ
ਦਰਜ ਕੀਤਾ ਗਿਆ ਹੈ ਮਾਮਲਾ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਲੜਕੀ ਦੇ ਪਿਤਾ ਦੇ ਬਿਆਨਾਂ ਹੇਠ ਦੋਵਾਂ ਨਾਬਾਲਗਾਂ ਖਿਲਾਫ ਧਾਰਾ 376, ਪੋਕਸੋ-6 ਤਹਿਤ ਮਾਮਲਾ ਦਰਜ ਕਰ ਦੋਵਾਂ ਲੜਕਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਲੜਕੇ ਨਾਬਾਲਗ ਹਨ ਜਿੰਨ੍ਹਾਂ ਨੂੰ ਬਾਲ ਸੁਧਾਰ ਘਰ ਹੁਸ਼ਿਆਰਪੁਰ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ : ਸਿਵਲ ਹਸਪਤਾਲ ਬੁਢਲਾਡਾ 'ਚ ਵੱਡੀ ਲਾਪਰਵਾਹੀ, ਇਕ ਹੋਰ ਬੱਚਾ ਨਿਕਲਿਆ HIV ਪਾਜ਼ੇਟਿਵ
ਪੀੜਤਾ ਨੂੰ ਮਿਲੇਗਾ ਇਨਸਾਫ਼
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਨੂੰ ਇਨਸਾਫ ਜ਼ਰੂਰ ਮਿਲੇਗਾ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਹੀ ਐਕਸ਼ਨ ਲੈਣ 'ਚ ਕੋਈ ਦੇਰੀ ਨਹੀਂ ਕੀਤੀ ਗਈ। ਇਸ ਕੇਸ ਦੀ ਬਾਕੀ ਤਫਤੀਸ਼ ਪੁਲਸ ਵਲੋਂ ਸਹੀ ਢੰਗ ਨਾਲ ਕੀਤੇ ਜਾਣ ਦੇ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ।
ਬੱਬੂ ਮਾਨ ਤੋਂ ਬਾਅਦ ਹੁਣ ਦੀਪ ਸਿੱਧੂ ਨੇ ਦਿੱਲੀ ਕੂਚ 'ਤੇ ਲੋਕਾਂ ਨੂੰ ਕੀਤੀ ਖ਼ਾਸ ਅਪੀਲ, ਆਖੀਆਂ ਇਹ ਗੱਲਾਂ
NEXT STORY