ਲੁਧਿਆਣਾ (ਜ.ਬ.): ਇਕ ਜਨਾਨੀ ਵਲੋਂ ਲੋਕ ਇਨਸਾਫ ਪਾਰਟੀ (ਲਿਪ) ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ 'ਤੇ ਲਾਏ ਸਰੀਰਕ ਸੋਸ਼ਣ ਦੇ ਦੋਸ਼ਾਂ ਦੀ ਜਾਂਚ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਪ੍ਰਕਿਰਿਆ ਤਹਿਤ ਦੋਵੇਂ ਧਿਰਾਂ ਨੇ ਏ. ਡੀ. ਸੀ. ਪੀ. ਹੈੱਡਕੁਆਰਟਰ ਅਸ਼ਵਨੀ ਗੋਤਿਆਲ ਸਾਹਮਣੇ ਆਪਣੇ ਬਿਆਨ ਕਲਮਬੱਧ ਕਰਵਾਏ। ਦੱਸ ਦੇਈਏ ਕਿ ਬੈਂਸ 'ਤੇ ਸਰੀਰਕ ਸੋਸ਼ਣ ਦੇ ਦੋਸ਼ ਲਾਉਣ ਵਾਲੀ ਜਨਾਨੀ ਆਏ ਦਿਨ ਸੋਸ਼ਲ ਮੀਡੀਆ 'ਤੇ ਬਿਆਨ ਦੇ ਕੇ ਤਰ੍ਹਾਂ-ਤਰ੍ਹਾਂ ਦੀਆਂ ਸੁਰਖੀਆਂ 'ਚ ਆ ਰਹੀ ਹੈ, ਜਦੋਂਕਿ ਇਸ ਤੋਂ 'ਲਿਪ' ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਹਰ ਦੋਸ਼ ਦਾ ਸਾਹਮਣੇ ਆ ਕੇ ਜਵਾਬ ਦੇ ਰਹੇ ਹਨ, ਜਿਸ ਨਾਲ ਸਥਿਤੀ ਬੜੀ ਪੇਚੀਦਾ ਬਣੀ ਹੋਈ ਹੈ ਕਿਉਂਕਿ ਬੈਂਸ 'ਤੇ ਪੁਲਸ ਵੱਲੋਂ ਹੁਣ ਤੱਕ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ, ਜਦੋਂਕਿ ਵਿਰੋਧੀ ਲਗਾਤਾਰ ਧਰਨੇ ਪ੍ਰਦਰਸ਼ਨਾਂ ਜ਼ਰੀਏ ਬੈਂਸ 'ਤੇ ਜਲਦ ਤੋਂ ਜਲਦ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਹਨ ਅਤੇ ਕੇਸ ਦੀ ਸ਼ਿਕਾਇਤਕਰਤਾ ਨੇ ਵੀ ਮੁੱਖ ਮੰਤਰੀ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਸਿਵਲ ਹਸਪਤਾਲ ਬੁਢਲਾਡਾ 'ਚ ਵੱਡੀ ਲਾਪਰਵਾਹੀ, ਇਕ ਹੋਰ ਬੱਚਾ ਨਿਕਲਿਆ HIV ਪਾਜ਼ੇਟਿਵ
ਬਿਆਨ ਕਲਮਬੱਧ ਕਰਵਾਉਣ ਤੋਂ ਬਾਅਦ ਕਿਸੇ ਵੀ ਪੱਖ ਨੇ ਥਾਣੇ ਦੇ ਬਾਹਰ ਮੀਡੀਆ ਨਾਲ ਤਾਂ ਬਾਹਰ ਆ ਕੇ ਗੱਲ ਨਹੀਂ ਕੀਤੀ ਪਰ ਦੱਸਿਆ ਜਾਂਦਾ ਹੈ ਕਿ ਬਿਆਨ ਕਲਮਬੱਧ ਕਰਵਾਉਣ ਸਮੇਂ ਦੋਵੇਂ ਧਿਰਾਂ ਨੇ ਗੰਭੀਰ ਦੋਸ਼ ਜੜ੍ਹੇ ਹਨ ਅਤੇ ਦੋਵੇਂ ਧਿਰਾਂ ਵਲੋਂ ਆਪਣੀਆਂ-ਆਪਣੀਆਂ ਦਲੀਲਾਂ ਨੂੰ ਬੜੇ ਸੰਜੀਦਾ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਹਾਲਾਂਕਿ ਇਸ 'ਤੇ ਪੁਲਸ ਦਾ ਕੀ ਰੁੱਖ ਹੋਵੇਗਾ, ਇਹ ਆਉਣ ਵਾਲਾ ਸਮਾਂ ਦੱਸੇਗਾ। ਸਿਆਸੀ ਗਲਿਆਰਿਆਂ 'ਚ ਬੜੀ ਉਤਸੁਕਤਾ ਨਾਲ ਪੁਲਸ ਦੇ ਅਗਲੇ ਕਦਮ ਦੀ ਉਡੀਕ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅਕਾਲੀ ਆਗੂ ਦੇ ਘਰੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ
ਦੂਜੇ ਪਾਸੇ ਵਿਰੋਧੀ ਪਾਰਟੀਆਂ ਨੂੰ ਲੋਕ ਇਨਸਾਫ਼ ਪਾਰਟੀ ਨੂੰ ਘੇਰਨ ਦਾ ਮੌਕਾ ਮਿਲਿਆ ਹੋਇਆ ਹੈ ਕਿਉਂਕਿ ਇਸੇ ਪਾਰਟੀ ਕਾਰਨ ਪੰਜਾਬ ਦੇ ਦੋ ਵੱਡੇ ਦਲਾਂ ਕਾਂਗਰਸ ਅਤੇ ਅਕਾਲੀ ਦਲ ਨੂੰ ਲੁਧਿਆਣਾ ਦੇ ਦੱਖਣੀ ਅਤੇ ਆਤਮ ਨਗਰ ਇਲਾਕਿਆਂ ਤੋਂ ਪਿਛਲੇ ਦੋ ਵਿਧਾਨ ਸਭਾ ਚੋਣਾਂ ਤੋਂ ਜਿੱਤ ਨਸੀਬ ਨਹੀਂ ਹੋ ਰਹੀ, ਜਿਸ ਕਾਰਨ ਸ਼ਾਇਦ ਵਿਰੋਧੀ ਪਾਰਟੀਆਂ ਇਸ ਮੁੱਦੇ ਨੂੰ ਕੈਸ਼ ਕਰਨ ਦੀ ਕੋਈ ਕਸਰ ਛੱਡਣਾ ਨਹੀਂ ਚਾਹੁੰਦੀਆਂ। ਸਥਿਤੀ ਦਿਲਚਸਪ ਇਸ ਲਈ ਵੀ ਬਣੀ ਹੋਈ ਹੈ ਕਿਉਂਕਿ ਅਕਾਲੀ ਦਲ ਸ਼ਰੇਆਮ ਇਕ ਕਾਂਗਰਸੀ ਮੰਤਰੀ 'ਤੇ ਵੀ ਬੈਂਸ ਦੀ ਕਥਿਤ ਤੌਰ 'ਤੇ ਪੱਖ ਲੈਣ ਦਾ ਲਗਾਤਾਰ ਦੋਸ਼ ਲਗਾ ਰਿਹਾ ਹੈ, ਜਿਸ ਨਾਲ ਸੱਤਾ ਧਿਰ 'ਤੇ ਸਵਾਲੀਆ ਉਂਗਲਾਂ ਉੱਠ ਰਹੀਆਂ ਹਨ।
ਇਹ ਵੀ ਪੜ੍ਹੋ : ਬੇਅਦਬੀ ਮਾਮਲੇ 'ਚ ਸੀ. ਬੀ. ਆਈ 'ਤੇ ਭੜਕੇ ਕੈਪਟਨ, ਦਿੱਤਾ ਵੱਡਾ ਬਿਆਨ
ਆਂਗਣਵਾੜੀ ਵਰਕਰ ਦਾ ਜ਼ਾਲਮ ਸਹੁਰਿਆਂ ਨਾਲ ਪਿਆ ਵਾਹ, ਅਸ਼ਲੀਲ ਵੀਡੀਓ ਬਣਾਉਣ ਤੱਕ ਪੁੱਜੀਆਂ ਗੱਲਾਂ
NEXT STORY