ਤਰਨਤਾਰਨ : ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਧਰਮਪ੍ਰੀਤ ਮੁੱਖ ਮੰਤਰੀ ਦੇ ਨਾਂ ਨਾਲੋਂ ਜ਼ਿਆਦਾ ਮਸ਼ਹੂਰ ਹੈ। ਡੈਵਿਲ ਨਾਂ ਦੇ ਗੀਤ ਦੇ ਹਿੱਟ ਹੋ ਜਾਣ ਤੋਂ ਬਾਅਦ ਧਰਮਪ੍ਰੀਤ ਆਪਣਾ ਘਰ ਬਣਨਾ ਰਿਹਾ ਹੈ। ਘਰ ਬਣਾਉਣ 'ਚ ਉਸ ਦੀ ਮਦਦ ਗਾਇਕਾ ਸੋਨੀ ਕਰ ਰਹੀ ਹੈ। ਮੁੱਖ ਮੰਤਰੀ ਦੇ ਗਾਣੇ ਨੂੰ ਲੋਕਾਂ ਵਲੋਂ ਕਾਫੀ ਭਰਵਾ ਹੁੰਗਾਰਾ ਮਿਲਿਆ ਹੈ। ਉਸ ਦਾ ਗਾਣਾ ਪਿਛਲੇ ਹਫਤੇ ਹੀ ਯੂਟਿਊਬ 'ਤੇ ਆਇਆ ਸੀ।
ਦੱਸ ਦੇਈਏ ਕਿ ਧਮਕ ਬੇਸ ਵਾਲਾ ਮੁੱਖ ਮੰਤਰੀ ਧਰਪ੍ਰੀਤ ਤਰਨਤਾਰਨ ਦੇ ਪਿੰਡ ਦੀਨੇਵਾਲ ਦਾ ਰਹਿਣ ਵਾਲਾ ਹੈ। ਕੁਝ ਸਮਾਂ ਪਹਿਲਾਂ ਉਸ ਦੇ ਇਕ ਇਤਰਾਜ਼ਯੋਗ ਸ਼ਬਦਾਵਲੀ ਵਾਲੇ ਗੀਤਾਂ ਨੂੰ ਲੈ ਕੇ ਕੁਝ ਲੋਕਾਂ ਵਲੋਂ ਉਸ ਦੇ ਕਕਾਰ ਉਤਰਵਾ ਦਿੱਤੇ ਗਏ ਸੀ, ਜਿਸ ਤੋਂ ਬਾਅਦ ਤਰਨਾ ਦਲ ਜਥੇਬੰਦੀ ਉਸ ਨੂੰ ਦੁਬਾਰਾ ਕਕਾਰ ਧਾਰਨ ਕਰਵਾਉਣ ਲਈ ਪਿੰਡ ਪਹੁੰਚੀ ਸੀ ਪਰ ਧਰਮਪ੍ਰੀਤ ਦੇ ਪਿਤਾ ਨੇ ਉਸ ਦੇ ਕਕਾਰ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਧਰਪ੍ਰੀਤ ਦੇ ਪਿਤਾ ਨੇ ਕਿਹਾ ਕਿ ਉਸ ਦੇ ਬੇਟੇ ਨੇ ਹੁਣ ਗੀਤ ਗਾਉਣੇ ਹਨ ਤੇ ਉਹ ਨਹੀਂ ਚਾਹੁੰਦਾ ਕਿ ਉਸ ਦੇ ਗਾਣਿਆਂ ਕਰਕੇ ਫਿਰ ਕੋਈ ਵਿਵਾਦ ਖੜ੍ਹਾ ਹੋਵੇ। ਇਸ ਲਈ ਉਹ ਆਪਣੇ ਪੁੱਤ ਨੂੰ ਦੁਬਾਰਾ ਕਕਾਰ ਨਹੀਂ ਪਹਿਨਾਉਣਗੇ।
ਰਾਤ 8 ਵਜੇ ਹਾਈਕੋਰਟ 'ਚ ਕਾਰਵਾਈ ਸ਼ੁਰੂ, 9 ਵਜੇ ਪਾਸ ਹੋਏ ਹੁਕਮ ਤੇ 11 ਵਜੇ ਸੰਮਨ ਜਾਰੀ
NEXT STORY