ਤਰਨਤਾਰਨ (ਵਿਜੇ ਅਰੋੜਾ) : ਧਮਕ ਬੇਸ ਵਾਲੇ ਮੁੱਖ ਮੰਤਰੀ ਦੇ ਬੀਤੇ ਦਿਨੀਂ ਇਤਰਾਜ਼ਯੋਗ ਸ਼ਬਦਾਵਲੀ ਵਾਲੇ ਗੀਤਾਂ ਨੂੰ ਲੈ ਕੇ ਕੁਝ ਲੋਕਾਂ ਵਲੋਂ ਉਸ ਦੇ ਕਕਾਰ ਉਤਰਵਾ ਦਿੱਤੇ ਗਏ ਹਨ, ਜਿਸ ਕਾਰਨ ਇਹ ਮਾਮਲਾ ਗਰਮਾ ਗਿਆ ਹੈ। ਵੀਰਵਾਰ ਤਰਨਾ ਦਲ ਜਥੇਬੰਦੀ ਪਿੰਡ ਦੀਨੇਵਾਲ ਪਹੁੰਚੀ। ਤਰਨਾ ਦਲ ਜਥੇਬੰਦੀ ਧਰਮਪ੍ਰੀਤ ਨੂੰ ਦੁਬਾਰਾ ਅੰਮ੍ਰਿਤ ਛਕਾ ਕੇ ਉਸ ਨੂੰ ਕਕਾਰ ਧਾਰਨ ਕਰਵਾਉਣ ਲਈ ਪਹੁੰਚੀ ਪਰ ਧਰਪ੍ਰੀਤ ਦੇ ਪਿਤਾ ਨੇ ਉਸ ਦੇ ਦੁਬਾਰਾ ਕਕਾਰ ਪਾਉਣ ਤੋਂ ਇਨਕਾਰ ਕਰ ਦਿੱਤਾ।
ਇਸ ਦੌਰਾਨ ਉਸ ਦੇ ਪਿਤਾ ਨੇ ਕਿਹਾ ਕਿ ਧਰਮਪ੍ਰੀਤ ਨੇ ਹੁਣ ਗੀਤ ਗਾਉਣੇ ਹਨ ਤੇ ਉਹ ਨਹੀਂ ਚਾਹੁੰਦੇ ਕਿ ਉਸ ਦੇ ਗਾਣਿਆਂ ਕਰਕੇ ਫਿਰ ਕੋਈ ਵਿਵਾਦ ਖੜ੍ਹਾ ਹੋਵੇ। ਇਸ ਲਈ ਉਹ ਆਪਣੇ ਪੁੱਤਰ ਨੂੰ ਦੁਬਾਰਾ ਕਕਾਰ ਨਹੀਂ ਪਹਿਨਾਉਣਗੇ।
ਦੱਸ ਦੇਈਏ ਕਿ ਧਮਕ ਬੇਸ ਵਾਲੇ ਮੁੰਡੇ ਦੇ ਕਕਾਰ ਲਹਾਏ ਜਾਣ ਤੋਂ ਬਾਅਦ ਇਹ ਮਾਮਲਾ ਕਾਫੀ ਭਖਿਆ ਤੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਛਿੜੀ ਹੋਈ ਸੀ ਹੁਣ ਪਰਿਵਾਰ ਨੇ ਆਪਣੇ ਪੁੱਤ ਨੂੰ ਕਕਾਰ ਪਹਿਨਾਉਣ ਤੋਂ ਨਾਂਹ ਕਰ ਦਿੱਤੀ ਤੇ ਉਹ ਚਾਹੁੰਦੇ ਨੇ ਕਿ ਉਹ ਸਾਰਾ ਵਿਵਾਦ ਹੁਣ ਇਥੇ ਹੀ ਖਤਮ ਹੋ ਜਾਵੇ।
'ਵਿਰਾਸਤ-ਏ-ਖਾਲਸਾ' ਆਉਣ ਵਾਲੇ ਸੈਲਾਨੀਆਂ ਲਈ ਅਹਿਮ ਖਬਰ
NEXT STORY