ਤਰਨ ਤਾਰਨ (ਰਮਨ) - ਸਥਾਨਕ ਸ਼ਹਿਰ ਦੇ ਇੱਕ ਨਿਜੀ ਹਸਪਤਾਲ ’ਤੇ ਲਾਪਰਵਾਹੀ ਦੇ ਕਥਿਤ ਦੋਸ਼ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਅੰਦਰ ਇਕ 12 ਸਾਲਾ ਕੁੜੀ ਦੀ ਇਲਾਜ ਦੌਰਾਨ ਮੌਤ ਹੋ ਗਈ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਵਲੋਂ ਲਾਸ਼ ਨੂੰ ਹਸਪਤਾਲ ਅੱਗੇ ਰੱਖ ਧਰਨਾ ਲਗਾ ਦਿੱਤਾ ਗਿਆ। ਉਧਰ ਹਸਪਤਾਲ ਦੇ ਡਾਕਟਰ ਵਲੋਂ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਗਲਤ ਦੱਸਿਆ ਗਿਆ ਹੈ। ਇਸ ਮੌਕੇ ਥਾਣਾ ਸਿਟੀ ਦੀ ਪੁਲਸ ਨੇ ਧਰਨਾ ਲਗਾਉਣ ਵਾਲਿਆਂ ਨੂੰ ਸ਼ਾਂਤ ਕਰਵਾਉਦੇ ਹੋਏ ਧਰਨਾ ਖ਼ਤਮ ਕਰਵਾ ਦਿੱਤਾ।
ਪੜ੍ਹੋ ਇਹ ਵੀ ਖ਼ਬਰ - ਜਜ਼ਬੇ ਨੂੰ ਸਲਾਮ! ਮਾਂ-ਪਿਓ ਦੀ ਮੌਤ ਮਗਰੋਂ 13 ਸਾਲਾ ਦੀਪਕ ਰੇਹੜੀ ਲਗਾ ਕੇ ਪੂਰੇ ਕਰ ਰਿਹਾ ਆਪਣੇ ਸੁਫ਼ਨੇ (ਵੀਡੀਓ)
ਜਾਣਕਾਰੀ ਅਨੁਸਾਰ ਪਿੰਡ ਕਦ ਗਿੱਲ ਨਿਵਾਸੀ ਮਨਪ੍ਰੀਤ ਕੌਰ 12 ਸਾਲ ਪੁਤਰੀ ਭੁਪਿੰਦਰ ਸਿੰਘ ਨੂੰ ਕੁਝ ਦਿਨ ਪਹਿਲਾਂ ਪਿੰਡ ਦੇ ਸਰਕਾਰੀ ਸਕੂਲ ਵਿਚੋਂ ਭੂੰਡ ਲੜ ਗਏ ਸਨ। ਪਿੰਡ ਦੇ ਇਕ ਝੋਲਾ ਸ਼ਾਪ ਡਾਕਟਰ ਤੋਂ ਇਲਾਜ ਕਰਵਾਉਣ ਕਾਰਨ ਉਸ ਦੀ ਸਿਹਤ ਵਿਗੜ ਗਈ ਸੀ, ਜਿਸ ਨੂੰ ਬਾਅਦ ਵਿੱਚ ਤਰਨ ਤਾਰਨ ਦੇ ਜੰਡਿਆਲਾ ਰੋਡ ਵਿਖੇ ਸਥਿਤ ਨਿੱਜੀ ਹਸਪਤਾਲ ਲਿਆਂਦਾ ਗਿਆ। ਕਰੀਬ ਦੋ ਦਿਨ ਬਾਅਦ ਕੁੜੀ ਦੀ ਬੀਤੀ ਦੇਰ ਰਾਤ ਮੌਤ ਹੋ ਗਈ। ਕੁੜੀ ਦੇ ਪਰਿਵਾਰ ਵਲੋਂ ਇਲਾਜ ਸਹੀ ਨਾ ਕਰਨ ਦੇ ਕਥਿਤ ਦੋਸ਼ ਲਗਾਏ ਜਾ ਰਹੇ ਹਨ। ਬਾਅਦ ਵਿੱਚ ਪੀੜਤ ਪਰਿਵਾਰ ਬਿਨਾਂ ਕੋਈ ਕਾਨੂੰਨੀ ਕਾਰਵਾਈ ਕਰਵਾਏ ਵਾਪਸ ਪਿੰਡ ਪਰਤ ਗਏ।
ਪੜ੍ਹੋ ਇਹ ਵੀ ਖ਼ਬਰ - ਪ੍ਰੇਮੀ ਦਾ ਖ਼ੌਫਨਾਕ ਕਾਰਾ, 5 ਬੱਚਿਆਂ ਦੀ ਮਾਂ ਨੂੰ ਗੋਲੀ ਮਾਰ ਕਤਲ ਕਰਨ ਮਗਰੋਂ ਕੀਤੀ ਖ਼ੁਦਕੁਸ਼ੀ
ਦੁਖ਼ਦਾਇਕ ਖ਼ਬਰ: ਦਿੱਲੀ ਕਿਸਾਨ ਸੰਘਰਸ਼ ਤੋਂ ਪਰਤੇ ਕਿਸਾਨ ਦੀ ਮੌਤ
NEXT STORY