ਚੰਡੀਗੜ੍ਹ (ਬਿਊਰੋ) : ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਲੋਕਾਂ ਦੀ ਯਾਦ 'ਚ ਅੱਜ ਇੱਥੇ ਰਾਸ਼ਟਰੀ ਝੰਡਾ ਲਹਿਰਾਇਆ। ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਚੁੱਘ ਨੇ ਇੱਥੋਂ ਦੇ ਪਿੰਡ ਜੌੜੀਆਂ ਵਿੱਚ ਪ੍ਰਜਾ ਪ੍ਰੀਸ਼ਦ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਇਹ ਕੁਰਬਾਨੀਆਂ ਦੀ ਗਾਥਾ ਹੈ, ਜਿਸ ਨੇ ਸਾਨੂੰ ਇਸ ਮੁਕਾਮ 'ਤੇ ਪਹੁੰਚਾਇਆ ਹੈ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਰੱਕੀ ਅਤੇ ਵਿਕਾਸ ਦਾ ਸੰਦੇਸ਼ ਮੁੜ ਗੂੰਜਣਾ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ : ਸੇਵਾ-ਮੁਕਤ ASI ਦਾ ਕਾਰਾ, ਮਜਬੂਰ ਔਰਤ ਨੂੰ ਕੀਤੀ ਦੋਸਤੀ ਦੀ ਪੇਸ਼ਕਸ਼, ਆਡੀਓ ਆਈ ਸਾਹਮਣੇ
ਉਨ੍ਹਾਂ ਸਵਾਲ ਕੀਤਾ ਕਿ ਕਾਂਗਰਸ ਅਤੇ ਰਾਹੁਲ ਗਾਂਧੀ ਵਰਗੇ ਨੇਤਾਵਾਂ ਨੂੰ ਲਾਲ ਚੌਕ 'ਤੇ ਤਿਰੰਗਾ ਲਹਿਰਾਉਣ 'ਚ 70 ਸਾਲ ਕਿਉਂ ਲੱਗ ਗਏ। ਚੁੱਘ ਨੇ ਕਿਹਾ ਕਿ ਅੱਤਵਾਦ ਪ੍ਰਤੀ ਮੋਦੀ ਦੀ ਜ਼ੀਰੋ ਟਾਲਰੈਂਸ ਨੇ ਰਾਹੁਲ ਅਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਲਈ ਘਾਟੀ ਵਿੱਚ ਬਰਫਬਾਰੀ ਦਾ ਆਨੰਦ ਲੈਣਾ ਸੰਭਵ ਬਣਾਇਆ ਹੈ। ਚੁੱਘ ਦੇ ਨਾਲ ਸਾਬਕਾ ਉਪ ਮੁੱਖ ਮੰਤਰੀ ਡਾ. ਨਿਰਮਲ ਸਿੰਘ, ਜੰਮੂ-ਕਸ਼ਮੀਰ ਭਾਜਪਾ ਦੇ ਮੀਤ ਪ੍ਰਧਾਨ ਸ਼ਾਮ ਲਾਲ ਸ਼ਰਮਾ, ਭਾਜਪਾ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਰਾਣਾ, ਸੀਨੀਅਰ ਆਗੂ ਦਲਜੀਤ ਸਿੰਘ ਚਿੱਬ ਅਤੇ ਹੋਰ ਪਾਰਟੀ ਆਗੂਆਂ ਨੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਉੱਘੇ ਸਥਾਨਕ ਲੋਕਾਂ ਨਾਲ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਕੁੜੀ ਨੇ ਦੋਵਾਂ ਬਾਹਾਂ 'ਤੇ ਬਣਵਾਏ ਸਿੱਧੂ ਦੇ ਟੈਟੂ, ਮੂਸੇਵਾਲਾ ਦੀ ਮਾਂ ਨੂੰ ਮਿਲ ਹੋਈ ਭਾਵੁਕ
ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਤਰੁਣ ਚੁੱਘ ਨੇ ਕਿਹਾ ਕਿ ਧਾਰਾ 370 ਅਤੇ 35-ਏ ਨੂੰ ਹਟਾਉਣ ਦਾ ਸੰਘਰਸ਼ 70 ਸਾਲਾਂ ਤੋਂ ਜਾਰੀ ਸੀ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦਾ ਸੰਘਰਸ਼ ਅਤੇ ਅੰਦੋਲਨ ਦਾ ਲੰਮਾ ਇਤਿਹਾਸ ਰਿਹਾ ਹੈ। ਇਤਿਹਾਸ ਦੇ ਪੰਨੇ ਤਿਆਗ, ਤਪੱਸਿਆ ਅਤੇ ਕੁਰਬਾਨੀ ਨਾਲ ਭਰੇ ਹੋਏ ਹਨ। ਜਦੋਂ ਸ਼ੇਖ ਅਬਦੁੱਲਾ ਨੇ ਜੰਮੂ-ਕਸ਼ਮੀਰ ਵਿੱਚ ਦਾਖਲ ਹੋਣ ਲਈ ਪਰਮਿਟ ਪ੍ਰਣਾਲੀ ਲਾਗੂ ਕੀਤੀ ਤਾਂ ਪ੍ਰਜਾ ਪ੍ਰੀਸ਼ਦ ਨੇ ਨਾਅਰਾ ਬੁਲੰਦ ਕੀਤਾ, "ਦੇਸ਼ ਵਿੱਚ 2 ਪ੍ਰਧਾਨ, 2 ਵਿਧਾਨ, 2 ਨਿਸ਼ਾਨ ਨਹੀਂ ਚੱਲਣੇਗੇ।" ਸਾਨੂੰ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਜਿਨ੍ਹਾਂ ਨੇ ਪ੍ਰਜਾ ਪ੍ਰੀਸ਼ਦ ਅੰਦੋਲਨ ਨੂੰ ਇਕ ਵਿਸ਼ਾਲ ਅੰਦੋਲਨ ਵਿੱਚ ਬਦਲ ਦਿੱਤਾ, ਜਿਸ ਨੇ ਅੰਤ ਵਿੱਚ ਧਾਰਾ 370 ਨੂੰ ਖਤਮ ਕਰਕੇ ਟੀਚਾ ਪ੍ਰਾਪਤ ਕੀਤਾ, ਜਿਸ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਸਾਰੇ ਮੋਰਚਿਆਂ 'ਤੇ ਬੇਮਿਸਾਲ ਵਿਕਾਸ ਹੋਇਆ।
ਇਹ ਵੀ ਪੜ੍ਹੋ : ਫਗਵਾੜਾ ਦਾ ਸਿਵਲ ਹਸਪਤਾਲ ਮੁੜ ਬਣਿਆ ਜੰਗ ਦਾ ਮੈਦਾਨ, ਬਜ਼ੁਰਗ ਨੂੰ ਘੜੀਸ ਕੇ ਕੀਤੀ ਕੁੱਟਮਾਰ
ਤਰੁਣ ਚੁੱਘ ਨੇ ਰਾਹੁਲ ਗਾਂਧੀ 'ਤੇ ਲਾਲ ਚੌਕ 'ਤੇ ਤਿਰੰਗਾ ਲਹਿਰਾਉਣ 'ਚ 70 ਸਾਲ ਦੀ ਦੇਰੀ ਲਈ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਹ ਬਿਨਾਂ ਪਰਮਿਟ ਦੇ ਜੰਮੂ-ਕਸ਼ਮੀਰ ਵਿੱਚ ਦਾਖ਼ਲ ਹੋ ਸਕੇ ਅਤੇ ਲਾਲ ਚੌਕ ਵਿੱਚ ਬਿਨਾਂ ਕਿਸੇ ਮੁੱਦੇ ਦੇ ਤਿਰੰਗਾ ਲਹਿਰਾਇਆ। ਡਾ. ਨਿਰਮਲ ਸਿੰਘ ਨੇ ਕਿਹਾ ਕਿ ਅੰਦੋਲਨ ਦੌਰਾਨ ਲੋਕਾਂ ਨੇ ਵੱਖਰੇ ਸੰਵਿਧਾਨ, ਵੱਖਰੇ ਝੰਡੇ, ਵੱਖਰੀ 'ਸਦਰ-ਏ-ਰਿਆਸਤ' ਅਤੇ ਪਰਮਿਟ ਪ੍ਰਣਾਲੀ ਵਿਰੁੱਧ ਆਪਣਾ ਵਿਰੋਧ ਦਰਜ ਕਰਵਾਇਆ ਅਤੇ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਇਹ ਮਿਸ਼ਨ ਭਾਰਤੀ ਸੰਵਿਧਾਨ ਅਤੇ ਭਾਰਤੀ ਤਿਰੰਗੇ ਨੂੰ ਪੂਰੀ ਤਰ੍ਹਾਂ ਜੰਮੂ-ਕਸ਼ਮੀਰ ਤੱਕ ਫੈਲਾ ਕੇ ਪੂਰਾ ਕੀਤਾ।
ਇਹ ਵੀ ਪੜ੍ਹੋ : ਨਵ-ਨਿਰਮਾਣ ਮੰਦਰ ਦਾ ਡਿੱਗਾ ਲੈਂਟਰ, ਅੱਧੀ ਦਰਜਨ ਦੇ ਕਰੀਬ ਮਜ਼ਦੂਰ ਜ਼ਖਮੀ
ਸ਼ਾਮ ਲਾਲ ਸ਼ਰਮਾ ਨੇ ਕਿਹਾ ਕਿ ਭਾਵੇਂ ਦੇਸ਼ 1947 ਵਿੱਚ ਆਜ਼ਾਦ ਹੋਇਆ ਪਰ ਸਾਡੇ ਸੂਬੇ ਦੇ ਨਾਗਰਿਕਾਂ ਨੂੰ ਹੋਰਨਾਂ ਸੂਬਿਆਂ ਵਾਂਗ ਆਜ਼ਾਦੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਅੱਜ ਅਸੀਂ ਲੋਕਤੰਤਰੀ ਢਾਂਚੇ ਵਿੱਚ ਰਹਿ ਕੇ ਮਾਣ ਮਹਿਸੂਸ ਕਰਦੇ ਹਾਂ ਪਰ ਇਸ ਦਾ ਸਿਹਰਾ ਇਨ੍ਹਾਂ ਸ਼ਹੀਦਾਂ ਨੂੰ ਜਾਂਦਾ ਹੈ। ਦਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਇਨ੍ਹਾਂ ਨਾਇਕਾਂ ਦਾ ਇਤਿਹਾਸ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੀ ਅਪੀਲ ਵੀ ਕੀਤੀ ਤਾਂ ਜੋ ਉਨ੍ਹਾਂ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ ਜਾ ਸਕੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਫ਼ਾਈ ਸੇਵਕਾਂ ਨਾਲ ਕੀਤੀ ਮੀਟਿੰਗ, ਜਾਇਜ਼ ਮੰਗਾਂ ਦੇ ਹੱਲ ਦਾ ਦਿੱਤਾ ਭਰੋਸਾ
NEXT STORY