ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਨੇਤਾ ਤਰੁਣਪ੍ਰੀਤ ਸੌਂਦ ਨੇ ਨਸ਼ੇ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਵੱਖ-ਵੱਖ ਸਰਕਾਰਾਂ ਹੰਡਾ ਚੁੱਕਾ ਹੈ ਪਰ ਨਸ਼ਾ ਮੁੱਦੇ 'ਤੇ ਪਹਿਲਾਂ ਗੰਭੀਰਤਾ ਨਹੀਂ ਦਿਖਾਈ ਗਈ। ਉਨ੍ਹਾਂ ਕਿਹਾ ਕਿ "2007 ਵਿਚ ਜਦੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਗਠਜੋੜ ਵਾਲੀ ਸਰਕਾਰ ਆਈ, ਉਸ ਸਮੇਂ ਘਰ-ਘਰ ਨਸ਼ਾ ਪਹੁੰਚਣਾ ਸ਼ੁਰੂ ਹੋ ਗਿਆ। ਇਸ ਤੋਂ ਪਹਿਲਾਂ ਲੋਕਾਂ ਨੂੰ ਨਸ਼ੇ ਦਾ ਪਤਾ ਵੀ ਨਹੀਂ ਸੀ। ਸੌਂਦ ਨੇ ਦੱਸਿਆ ਕਿ 2017 'ਚ ਕਾਂਗਰਸ ਸਰਕਾਰ ਤੋਂ ਲੋਕਾਂ ਨੂੰ ਉਮੀਦਾਂ ਸੀ ਕਿ ਇਹ ਜੋ ਲੋਕ ਗੁਰੂ ਘਰ ਦੀਆਂ ਸੁਹੰ ਖਾ ਰਹੇ ਹਨ, ਇਹ ਹੀ ਪੰਜਾਬ ਲਈ ਕੁਝ ਵਧੀਆ ਕਰਣਗੇ, ਪਰ ਉਹ ਵੀ ਨਸ਼ੇ ਨੂੰ ਰੋਕਣ 'ਚ ਨਾਕਾਮ ਰਹੇ।
ਇਹ ਵੀ ਪੜ੍ਹੋ-ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ 'ਤੇ ਮੁੜ ਵਿਜੀਲੈਂਸ ਦੀ ਰੇਡ, ਪੂਰਾ ਇਲਾਕਾ ਸੀਲ
ਉਨ੍ਹਾਂ ਦਾਅਵਾ ਕੀਤਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਹਾਲਾਤ ਬਦਲੇ ਹਨ। ਪੰਜਾਬ ਦੇ ਸੱਤ ਹਜ਼ਾਰ ਪਿੰਡ ਨਸ਼ਾ ਮੁਕਤ ਹੋ ਚੁੱਕੇ ਹਨ। ਕੁਝ ਪਿੰਡਾਂ ਨੇ ਤਾਂ ਆਪਣੀਆਂ ਹੱਦਾਂ 'ਤੇ ਬੋਰਡ ਲਗਾ ਦਿੱਤੇ ਹਨ ਕਿ ਉਹ 100 ਫੀਸਦੀ ਨਸ਼ਾ ਮੁਕਤ ਪਿੰਡ ਹਨ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਤੋਂ ਬਾਹਰ ਕੱਢਿਆ ਹੈ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਵੀ ਦਿੱਤੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਬੇਅਦਬੀ ਕਰਨ 'ਤੇ ਉਮਰ ਕੈਦ, 'ਆਪ' ਸਰਕਾਰ ਨੇ ਚਾਰੇ ਧਰਮਾਂ ਲਈ ਬਿੱਲ ਕੀਤਾ ਪੇਸ਼
ਪੰਜਾਬ ਕੇਸਰੀ ਤੇ ਹੋਰ ਅਖ਼ਬਾਰਾਂ ਦੀ ਕਟਿੰਗ ਲੈ ਕੇ ਨਸ਼ਿਆਂ ਦੇ ਮੁੱਦੇ 'ਤੇ ਕਾਂਗਰਸ ਅਤੇ ਅਕਾਲੀ ਦਲ ਨੂੰ ਘੇਰਿਆ
ਮੰਤਰੀ ਤਰੁਣਪ੍ਰੀਤ ਸਿੰਘ ਨੇ ਕੁਝ ਪੁਰਾਣੀਆਂ ਅਖ਼ਬਾਰੀ ਕਟਿੰਗਾਂ ਪੜ੍ਹੀਆਂ, ਜਿਨ੍ਹਾਂ ਵਿੱਚ ਅਕਾਲੀ ਅਤੇ ਕਾਂਗਰਸੀ ਆਗੂਆਂ ਖ਼ਿਲਾਫ਼ ਨਸ਼ਾ ਤਸਕਰੀ ਦੇ ਦੋਸ਼ ਵਿੱਚ ਦਰਜ ਮਾਮਲਿਆਂ ਬਾਰੇ ਜਾਣਕਾਰੀ ਸੀ। ਇਸ ਦੌਰਾਨ ਕਾਂਗਰਸੀ ਆਗੂਆਂ ਵਿਚਕਾਰ ਬਹਿਸ ਹੋਈ। ਦੋਸ਼ ਲਾਇਆ ਗਿਆ ਕਿ ਕਾਂਗਰਸੀ ਵਿਧਾਇਕ ਨੇ ਗਾਲ੍ਹਾਂ ਕੱਢੀਆਂ ਹਨ। ਇਸ 'ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਡਿਪਟੀ ਸਪੀਕਰ ਨੂੰ ਦੱਸਿਆ ਕਿ ਸਦਨ ਦੇ ਇੱਕ ਮੈਂਬਰ ਨੂੰ ਸਿੱਧੇ ਤੌਰ 'ਤੇ ਨਸ਼ਾ ਤਸਕਰ ਕਿਹਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਗਾਲ੍ਹਾਂ ਕੱਢਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਹ ਨਾਮ ਲੈ ਕੇ ਕਿਹਾ ਗਿਆ ਹੈ। ਹਾਲਾਂਕਿ, ਡਿਪਟੀ ਸਪੀਕਰ ਨੇ ਕਿਹਾ ਕਿ ਇਸ ਤਰ੍ਹਾਂ ਦੀ ਗੱਲ ਨਾ ਕਰੋ। ਪੂਰਾ ਪੰਜਾਬ ਤੁਹਾਨੂੰ ਦੇਖ ਰਿਹਾ ਹੈ।
ਇਹ ਵੀ ਪੜ੍ਹੋ- NRI ਪਰਿਵਾਰ ਦੇ ਬੰਦ ਘਰ ਦਾ ਆਇਆ ਮੋਟਾ ਬਿਜਲੀ ਦਾ ਬਿੱਲ, ਪੂਰਾ ਪਰਿਵਾਰ ਰਹਿ ਗਿਆ ਹੱਕਾ ਬੱਕਾ
ਉਨ੍ਹਾਂ ਕਿਹਾ ਕੋਈ ਲੋਕਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਲੋਕ ਪੰਜਾਬ 'ਚ ਆ ਕੇ ਰਾਜ ਕਰ ਰਹੇ ਹਨ। ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜੋੜੀ ਬਹੁਤ ਵਧੀਆ ਕੰਮ ਕਰ ਰਹੀ ਹੈ। ਇਹ ਦੁੱਖ ਦੀ ਗੱਲ ਹੈ ਕਿ ਜਦੋਂ ਉਨ੍ਹਾਂ ਲੋਕਾਂ ਦੀਆਂ ਸਰਕਾਰਾਂ ਸੱਤਾ ਵਿੱਚ ਸਨ, ਤਾਂ ਉਨ੍ਹਾਂ ਨੇ ਪੰਜਾਬੀ ਹੋਣ ਕਰਕੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ। ਜਦੋਂ ਕਿ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਹੋਣ ਕਰਕੇ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਿਹਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਵਿਚ ਨੌਜਵਾਨਾਂ ਲਈ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅਗਲੇ ਛੇ ਮਹੀਨਿਆਂ 'ਚ ਪੰਜਾਬ ਭਰ ਵਿੱਚ 3000 ਖੇਡ ਮੈਦਾਨ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਮੈਦਾਨ ਨਾ ਸਿਰਫ ਖੇਡਾਂ ਲਈ ਹੋਣਗੇ, ਸਗੋਂ ਇਨ੍ਹਾਂ ਵਿੱਚ ਹਰ ਤਰ੍ਹਾਂ ਦੀ ਆਧੁਨਿਕ ਸਹੂਲਤ ਵੀ ਦਿੱਤੀ ਜਾਵੇਗੀ, ਤਾਂ ਜੋ ਨੌਜਵਾਨ ਆਪਣੀ ਖੇਡ ਕਾਬਲੀਅਤ ਨੂੰ ਨਿਖਾਰ ਸਕਣ। ਸੌਂਦ ਨੇ ਕਿਹਾ ਕਿ ਸਾਡਾ ਮਕਸਦ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇ, ਜਿੱਥੇ ਨੌਜਵਾਨ ਮੰਦੇ ਰਸਤੇ ਨਹੀਂ, ਸਹੀ ਰਸਤੇ ਚੁਣਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਵਿਧਾਨ ਸਭਾ 'ਚ ਭਖ ਗਿਆ ਮਾਹੌਲ, ਵਿਧਾਇਕ ਬਾਵਾ ਹੈਨਰੀ ਨੇ ਕੱਢ ਦਿੱਤੀ ਗਾਲ੍ਹ
NEXT STORY