ਚੰਡੀਗੜ੍ਹ : ਪੰਜਾਬ ਸਰਕਾਰ ਦੀ ਚੇਤਾਵਨੀ ਦੇ ਬਾਵਜੂਦ ਡਿਊਟੀ 'ਤੇ ਨਾ ਪਰਤਣ ਵਾਲੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ (235) ਦੇ ਸਰਕਾਰ ਨੇ ਤਬਾਦਲੇ ਕਰ ਦਿੱਤੇ ਹਨ। ਸਰਕਾਰ ਨੇ ਵੱਡਾ ਕਦਮ ਚੁੱਕਦਿਆਂ 58 ਤਹਿਸੀਲਦਾਰਾਂ ਅਤੇ 177 ਨਾਇਬ ਤਹਿਸੀਲਦਾਰਾਂ ਦਾ ਤਬਾਦਲਾ ਕੀਤਾ ਹੈ। ਇਹ ਤਬਾਦਲੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਕੀਤਾ ਗਿਆ ਹੈ। ਮਿਸਾਲ ਦੇ ਤੌਰ 'ਤੇ ਅੰਮ੍ਰਿਤਸਰ ਵਾਲੇ ਤਹਿਸੀਲਦਾਰ ਨੂੰ ਮਾਨਸਾ ਵਿਚ ਤਾਇਨਾਤ ਕੀਤਾ ਗਿਆ ਹੈ। ਬਾਬਾ ਬਕਾਲਾ ਵਾਲੇ ਨੂੰ ਫਾਜ਼ਿਲਕਾ, ਲੋਪੋਕੇ ਵਾਲੇ ਨੂੰ ਮਾਨਸਾ, ਬਰਨਾਲਾ ਵਾਲੇ ਨੂੰ ਪਠਾਨਕੋਟ ਤਾਇਨਾਤ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਇੰਨੇ ਵੱਡੇ ਪੱਧਰ 'ਤੇ ਤਬਾਦਲੇ ਕੀਤੇ ਜਾਣ ਦੇ ਫ਼ੈਸਲੇ ਤੋਂ ਬਾਅਦ ਹਲਚਲ ਮਚ ਗਈ ਹੈ।
ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਲੁਟੇਰਿਆਂ ਦਾ ਵਿਰੋਧ ਕਰਨ 'ਤੇ ਗੋਲ਼ੀਆਂ ਮਾਰ ਕੇ ਕਰ 'ਤਾ ਕਤਲ





ਜਾਅਲੀ ਦਸਤਾਵੇਜ਼ ’ਤੇ ਜ਼ੀਰਕਪੁਰ ਦੇ ਨੌਜਵਾਨ ਨੇ 9 ਵਾਰ ਲਿਆ ਲੋਨ
NEXT STORY