ਚੇਤਨਪੁਰਾ (ਨਿਰਵਲ) : ਦਰਦਨਾਕ ਸੜਕ ਹਾਦਸੇ ਦੌਰਾਨ 16 ਸਾਲਾ ਲੜਕੇ ਦੀ ਮੌਕੇ ਮੌਤ ਹੋ ਜਾਣ ਦੀ ਦੁਖਦਾਈ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਵਜੋਤ ਸਿੰਘ (16) ਪੁੱਤਰ ਰਤਨ ਸਿੰਘ, (ਮੁਕਤਸਰ) ਹਾਲ ਵਾਸੀ ਚੇਤਨਪੁਰਾ ਜੋ ਆਪਣੇ ਮੋਟਰਸਾਈਕਲ 'ਤੇ ਕੰਦੋਵਾਲੀ ਤੋਂ ਚੇਤਨਪੁਰਾ ਵੱਲ ਆ ਰਿਹਾ ਸੀ। ਰਸਤੇ ਵਿਚ ਅਚਾਨਕ ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਣ ਕਾਰਨ ਉਹ ਸਲਿਪ ਹੋ ਗਿਆ। ਹਾਦਸੇ ਦੌਰਾਨ ਨਵਜੋਤ ਸਿੰਘ ਦਾ ਸਿਰ ਸੜਕ ਕਿਨਾਰੇ ਝੋਨੇ ਦੇ ਖੇਤ ਵਿੱਚ ਗੱਡਿਆ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਇਸ ਦੁਖਦਾਈ ਹਾਦਸੇ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਪੂਰੇ ਇਲਾਕੇ ਵਿਚ ਗਮ ਦਾ ਮਾਹੌਲ ਹੈ।
ਅਗਲੇ 24 ਘੰਟੇ ਅਹਿਮ! ਪੰਜਾਬ 'ਚ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert,ਮੌਸਮ ਵਿਭਾਗ ਨੇ ਦਿੱਤੀ ਵੱਡੀ ਚਿਤਾਵਨੀ
NEXT STORY