ਰੂਪਨਗਰ, (ਵਿਜੇ)- ਪੀ. ਓ. ਸਟਾਫ ਰੂਪਨਗਰ ਵੱਲੋਂ ਭਗੌੜੇ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਸੋਹਣ ਸਿੰਘ ਪੁੱਤਰ ਲੇਟ ਪ੍ਰਕਾਸ਼ ਸਿੰਘ ਨਿਵਾਸੀ ਪਿੰਡ ਕਾਲੇਵਾਲ ਭੋਲੇਵਾਲ ਥਾਣਾ ਸਦਰ ਰੂਪਨਗਰ 'ਤੇ ਸਦਰ ਪੁਲਸ ਵੱਲੋਂ ਇਕ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ ਤੇ ਇਸ ਕੇਸ ਦੀ ਸੁਣਵਾਈ ਅਦਾਲਤ 'ਚ ਵਿਚਾਰ ਅਧੀਨ ਸੀ। ਅਦਾਲਤ 'ਚ ਗੈਰ-ਹਾਜ਼ਰੀ ਕਾਰਨ ਉਸ ਨੂੰ 28 ਅਗਸਤ 2017 ਨੂੰ ਪੀ. ਓ. ਕਰਾਰ ਦਿੱਤਾ ਗਿਆ ਸੀ, ਜਿਸ ਨੂੰ ਅੱਜ ਪੀ. ਓ. ਸਟਾਫ ਦੇ ਇੰਚਾਰਜ ਏ ਐੱਸ. ਆਈ. ਰਜਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਲਈ ਸਦਰ ਪੁਲਸ ਦੇ ਹਵਾਲੇ ਕਰ ਦਿੱਤਾ।
ਡਰਾਈ ਡੇ 'ਤੇ ਪੁਲਸ ਦਾ ਚੱਲਿਆ ਡੰਡਾ
NEXT STORY