ਚੰਡੀਗੜ੍ਹ (ਮਨਪ੍ਰੀਤ) : ਪ੍ਰਸ਼ਾਸਨ ਦੇ ਗ੍ਰਹਿ ਵਿਭਾਗ ਨੇ 2026 ਲਈ ਸਰਕਾਰੀ ਛੁੱਟੀਆਂ ਦਾ ਕੈਲੰਡਰ ਜਾਰੀ ਕਰ ਦਿੱਤਾ ਹੈ। ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਰਕਾਰੀ ਦਫ਼ਤਰਾਂ ਤੇ ਬੈਂਕਾਂ ’ਚ ਛੁੱਟੀਆਂ ਦੀ ਸੂਚੀ ਤੈਅ ਕਰ ਦਿੱਤੀ ਗਈ ਹੈ। 2026 ਦੌਰਾਨ ਪ੍ਰਸ਼ਾਸਨ ਦੇ ਅਧੀਨ ਆਉਂਦੇ ਸਾਰੇ ਪਬਲਿਕ ਦਫ਼ਤਰਾਂ ’ਚ ਸ਼ਡਿਊਲ-1 ਮੁਤਾਬਕ 16 ਮੁੱਖ ਛੁੱਟੀਆਂ ਹੋਣਗੀਆਂ, ਜਦੋਂ ਕਿ ਸਾਰੇ ਸ਼ਨੀਵਾਰ ਤੇ ਐਤਵਾਰ ਨੂੰ ਵੀ ਦਫ਼ਤਰਾਂ ’ਚ ਛੁੱਟੀ ਰਹੇਗੀ।
16 ਮੁੱਖ ਗਜ਼ਟਿਡ ਛੁੱਟੀਆਂ
2026 ’ਚ ਪ੍ਰਸ਼ਾਸਨ ਦੇ ਅਧੀਨ ਸਾਰੇ ਦਫ਼ਤਰਾਂ ’ਚ ਹੇਠਲੀਆਂ ਛੁੱਟੀਆਂ ਹੋਣਗੀਆਂ।
26 ਜਨਵਰੀ ਗਣਤੰਤਰ ਦਿਵਸ, 4 ਮਾਰਚ ਹੋਲੀ, 21 ਮਾਰਚ ਈਦ-ਉਲ-ਫਿਤਰ, 26 ਮਾਰਚ ਰਾਮ ਨੌਮੀਂ, 31 ਮਾਰਚ ਮਹਾਵੀਰ ਜੈਯੰਤੀ, 3 ਅਪ੍ਰੈਲ ਗੁੱਡ ਫਰਾਈਡੇ, 1 ਮਈ ਬੁੱਧ ਪੂਰਨਿਮਾ, 27 ਮਈ ਈਦ-ਉਲ-ਜ਼ੁਹਾ, 15 ਅਗਸਤ ਆਜ਼ਾਦੀ ਦਿਵਸ, 4 ਸਤੰਬਰ ਜਨਮ ਅਸ਼ਟਮੀ, 2 ਅਕਤੂਬਰ ਮਹਾਤਮਾ ਗਾਂਧੀ ਜੈਯੰਤੀ, 20 ਅਕਤੂਬਰ ਦੁਸਹਿਰਾ, 26 ਅਕਤੂਬਰ ਮਹਾਰਿਸ਼ੀ ਵਾਲਮੀਕਿ ਜਯੰਤੀ, 8 ਨਵੰਬਰ ਦੀਵਾਲੀ, 24 ਨਵੰਬਰ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ, 25 ਦਸੰਬਰ ਕ੍ਰਿਸਮਸ, ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਛੁੱਟੀ ਦਾ ਐਲਾਨ ਬਾਅਦ ’ਚ ਪੰਜਾਬ ਸਰਕਾਰ ਦੇ ਫ਼ੈਸਲੇ ਮੁਤਾਬਕ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਵਿਧਾਨ ਸਭਾ 'ਚ CM ਮਾਨ ਦੇ ਭਾਸ਼ਣ ਦੌਰਾਨ ਭਖਿਆ ਮਾਹੌਲ, ਸੁਖਪਾਲ ਖਹਿਰਾ ਨੂੰ ਬਾਹਰ ਕੱਢਿਆ, ਸਦਨ 'ਚ ਪਿਆ ਰੌਲਾ
24 ਰਿਸਟ੍ਰਿਕਟਿਡ ਛੁੱਟੀਆਂ ’ਚੋਂ 2 ਦੀ ਚੋਣ
ਮੁਲਾਜ਼ਮਾਂ ਨੂੰ 24 ਰਾਖਵੀਆਂ ਛੁੱਟੀਆਂ ’ਚੋਂ ਕੋਈ ਵੀ ਦੋ ਚੁਣਨ ਦੀ ਆਜ਼ਾਦੀ ਹੋਵੇਗੀ।
ਮੁੱਖ ਛੁੱਟੀਆਂ ’ਚ ਸ਼ਾਮਲ
ਲੋਹੜੀ, ਮਕਰ ਸੰਕ੍ਰਾਂਤੀ, ਬਸੰਤ ਪੰਚਮੀ, ਗੁਰੂ ਰਵੀਦਾਸ ਜੈਯੰਤੀ, ਮਹਾਸ਼ਿਵਰਾਤਰੀ, ਹੋਲਿਕਾ ਦਹਨ, ਈਸਟਰ, ਵਿਸਾਖੀ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ, ਮੁਹੱਰਮ, ਰੱਖੜੀ, ਗਣੇਸ਼ ਚਤੁਰਥੀ, ਕਰਵਾਚੌਥ, ਭਾਈ ਦੂਜ, ਛੱਠ ਪੂਜਾ, ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ, ਕ੍ਰਿਸਮਸ, ਫ਼ਤਹਿਗੜ੍ਹ ਸਾਹਿਬ ਜੋੜ ਮੇਲ (26, 27, 28 ਦਸੰਬਰ)
ਇਹ ਵੀ ਪੜ੍ਹੋ : ਨਵੇਂ ਸਾਲ ਤੋਂ ਪਹਿਲਾਂ ਪੰਜਾਬ ਦੇ ਸਕੂਲਾਂ ਲਈ ਸਖ਼ਤ ਚਿਤਾਵਨੀ, ਵਿਭਾਗ ਨੇ ਜਾਰੀ ਕੀਤੇ ਹੁਕਮ
ਬੈਂਕਾਂ ਅਤੇ ਵਿੱਤੀ ਅਦਾਰਿਆਂ ਲਈ ਛੁੱਟੀਆਂ
ਨੇਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਤਹਿਤ
1 ਅਪ੍ਰੈਲ 2026: ਸਲਾਨਾ ਲੇਖਾ-ਬੰਦੀ ਕਾਰਨ ਬੈਂਕਾਂ ’ਚ ਛੁੱਟੀ ਰਹੇਗੀ।
ਸਾਰੇ ਐਤਵਾਰ ਤੇ ਦੂਜੇ ਤੇ ਚੌਥੇ ਸ਼ਨੀਵਾਰ ਬੈਂਕ ਬੰਦ ਰਹਿਣਗੇ।
9 ਨਵੰਬਰ : ਗੋਵਰਧਨ ਪੂਜਾ ਤੇ ਵਿਸ਼ਵਕਰਮਾ ਦਿਵਸ ਦੀ ਛੁੱਟੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵੇਂ ਸਾਲ ਤੋਂ ਪਹਿਲਾਂ ਪੰਜਾਬ ਦੇ ਸਕੂਲਾਂ ਲਈ ਸਖ਼ਤ ਚਿਤਾਵਨੀ, ਵਿਭਾਗ ਨੇ ਜਾਰੀ ਕੀਤੇ ਹੁਕਮ
NEXT STORY