ਜਲੰਧਰ (ਖੁਰਾਣਾ)-ਸਮਾਰਟ ਸਿਟੀ ਮਿਸ਼ਨ ਤਹਿਤ ਜਲੰਧਰ ਨੂੰ ਇਕ ਆਧੁਨਿਕ ਅਤੇ ਵਿਕਸਿਤ ਸ਼ਹਿਰ ਵਿਚ ਬਦਲਣ ਦਾ ਸੁਫ਼ਨਾ ਵਿਖਾਇਆ ਗਿਆ ਸੀ ਪਰ ਹੁਣ ਇਹੀ ਮਿਸ਼ਨ ਇਕ ਵੱਡੇ ਘਪਲੇ ਦਾ ਪ੍ਰਤੀਕ ਬਣਦਾ ਜਾ ਰਿਹਾ ਹੈ। ਸ਼ਹਿਰ ਦੇ ਸਭ ਤੋਂ ਵੱਡੇ ਐੱਲ. ਈ. ਡੀ. ਸਟਰੀਟ ਲਾਈਟ ਪ੍ਰਾਜੈਕਟ ਵਿਚ ਵੱਡੀਆਂ ਬੇਨਿਯਮੀਆਂ ਅਤੇ ਲਾਪ੍ਰਵਾਹੀ ਦਾ ਦੋਸ਼ ਸਾਹਮਣੇ ਆਇਆ ਹੈ। 43.87 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰਾਜੈਕਟ 57.92 ਕਰੋੜ ਰੁਪਏ ਕਿਵੇਂ ਪਹੁੰਚ ਗਿਆ, ਇਸ ਦੀ ਜਾਂਚ ਹੁਣ ਕੀਤੀ ਜਾ ਰਹੀ ਹੈ। ਇਸ ਦੇ ਬਾਵਜੂਦ ਇਹ ਰੁਝਾਨ ਅੱਜ ਵੀ ਰੁਕਿਆ ਨਹੀਂ ਹੈ ਅਤੇ ਅੱਜ ਵੀ ਸ਼ਹਿਰ ਵਿਚ ਕਰੋੜਾਂ ਰੁਪਏ ਦੀਆਂ ਲਾਈਟਾਂ ਲਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਲੋਕਾਂ ਨੂੰ ਘਰ ਬੈਠੇ ਹੋਵੇਗਾ ਫਾਇਦਾ, ਮਾਨ ਸਰਕਾਰ ਨੇ ਚੁੱਕਿਆ ਵੱਡਾ ਕਦਮ
ਤਿੰਨ ਸਾਲ ਪਹਿਲਾਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸਮਾਰਟ ਸਿਟੀ ਘਪਲੇ ਦੀ ਜਾਂਚ ਦੀ ਜ਼ਿੰਮੇਵਾਰੀ ਸਟੇਟ ਵਿਜੀਲੈਂਸ ਨੂੰ ਸੌਂਪੀ ਸੀ। ਮੁੱਖ ਮੰਤਰੀ ਦਫ਼ਤਰ ਵੱਲੋਂ 1 ਅਗਸਤ 2022 ਨੂੰ ਵਿਜੀਲੈਂਸ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਦੇ ਤੁਰੰਤ ਬਾਅਦ 18 ਅਗਸਤ ਨੂੰ ਵਿਜੀਲੈਂਸ ਦੇ ਡੀ. ਐੱਸ. ਪੀ. ਨੇ ਸਮਾਰਟ ਸਿਟੀ ਦੇ ਸੀ. ਈ. ਓ. ਤੋਂ ਸਾਰੇ ਪ੍ਰਾਜੈਕਟਾਂ ਦਾ ਰਿਕਾਰਡ ਮੰਗਿਆ, ਜੋ ਬੋਰੀਆਂ ਵਿਚ ਭਰ ਕੇ ਫੋਟੋਸਟੇਟ ਕਾਗਜ਼ਾਂ ਦੇ ਰੂਪ ਵਿਚ ਵਿਜੀਲੈਂਸ ਨੂੰ ਸੌਂਪਿਆ ਗਿਆ। LED ਸਟਰੀਟ ਲਾਈਟ ਪ੍ਰਾਜੈਕਟ ਦੇ ਰਿਕਾਰਡ ਦੀ ਵੀ ਕਾਫ਼ੀ ਹੱਦ ਤਕ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਮੁੱਢਲੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਜਾਂਚ ਭਾਵੇਂ ਮੱਠੀ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ ਪਰ ਸੂਤਰਾਂ ਅਨੁਸਾਰ ਵਿਜੀਲੈਂਸ ਦੀ ਪਹਿਲੀ ਕਾਰਵਾਈ ਸਟਰੀਟ ਲਾਈਟ ਪ੍ਰਾਜੈਕਟ ’ਤੇ ਹੋਣ ਵਾਲੀ ਹੈ। ਇਸ ਪ੍ਰਾਜੈਕਟ ਵਿਚ ਕਥਿਤ ਭ੍ਰਿਸ਼ਟਾਚਾਰ ਦੀ ਪੁਸ਼ਟੀ ਕੈਗ ਦੀ ਰਿਪੋਰਟ ਵਿਚ ਵੀ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 3 ਦਿਨ ਭਾਰੀ! ਇਨ੍ਹਾਂ 9 ਜ਼ਿਲ੍ਹਿਆਂ ਲਈ Alert, ਮੌਸਮ ਦੀ ਹੋਈ ਵੱਡੀ ਭਵਿੱਖਬਾਣੀ
ਹਾਊਸ ਅਤੇ ਚੰਡੀਗੜ੍ਹ ਦੀ ਬਿਨਾਂ ਮਨਜ਼ੂਰੀ ਤੋਂ ਵਧਾਈ ਗਈ ਟੈਂਡਰ ਰਾਸ਼ੀ
ਇਸ ਪ੍ਰਾਜੈਕਟ ਵਿਚ ਸਭ ਤੋਂ ਵੱਡੀ ਗੜਬੜੀ ਇਹ ਹੈ ਕਿ ਸਾਬਕਾ ਸੀ. ਈ. ਓ. ਕਰਨੇਸ਼ ਸ਼ਰਮਾ ਨੇ ਕੌਂਸਲਰ ਹਾਊਸ ਨੂੰ ਦੱਸੇ ਬਿਨਾਂ ਪ੍ਰਾਜੈਕਟ ਦੀ ਲਾਗਤ 43.87 ਕਰੋੜ ਤੋਂ ਵਧਾ ਕੇ 57.92 ਕਰੋੜ ਕਰ ਦਿੱਤੀ। ਇਹ ਫੈਸਲਾ ਨਗਰ ਨਿਗਮ ਦੀ ਪ੍ਰਵਾਨਗੀ ਤੋਂ ਬਿਨਾਂ ਲਿਆ ਗਿਆ ਸੀ ਅਤੇ ਨਾ ਹੀ ਇਸ ਵਾਧੇ ਦੀ ਪ੍ਰਵਾਨਗੀ ਚੰਡੀਗੜ੍ਹ ਵਿਚ ਬੈਠੀ ਸੂਬਾ ਪੱਧਰੀ ਤਕਨੀਕੀ ਕਮੇਟੀ ਤੋਂ ਲਈ ਗਈ ਸੀ।
ਟੈਂਡਰ ਅਨੁਸਾਰ 43 ਹਜ਼ਾਰ ਪੁਰਾਣੀਆਂ ਸਟਰੀਟ ਲਾਈਟਾਂ ਹਟਾ ਕੇ ਨਵੀਆਂ ਲਾਈਆਂ ਜਾਣੀਆਂ ਸਨ ਪਰ 72 ਹਜ਼ਾਰ ਤੋਂ ਵੱਧ ਨਵੀਆਂ ਲਾਈਟਾਂ ਲਾਈਆਂ ਗਈਆਂ। ਇਹ ਵੀ ਸਾਹਮਣੇ ਆਇਆ ਹੈ ਕਿ ਕੰਪਨੀ ਨੇ ਕੰਮ ਵਿਚ ਕਈ ਬੇਨਿਯਮੀਆਂ ਕੀਤੀਆਂ, ਜਿਵੇਂ ਕਿ ਕਈ ਥਾਵਾਂ ’ਤੇ ਕਲੈਂਪ ਨਹੀਂ ਲਾਏ ਗਏ, ਅਰਥਿੰਗ ਨਹੀਂ ਕੀਤੀ ਗਈ ਅਤੇ ਕਈ ਥਾਵਾਂ ’ਤੇ ਘਟੀਆ ਗੁਣਵੱਤਾ ਵਾਲਾ ਕੰਮ ਕੀਤਾ ਗਿਆ।
ਇਹ ਵੀ ਪੜ੍ਹੋ: ਪਟਿਆਲਾ 'ਚ ਵੱਡਾ ਐਨਕਾਊਂਟਰ, ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ
ਸਟਰੀਟ ਲਾਈਟਾਂ ਦੇ ਰੱਖ-ਰਖਾਅ ਵਿਚ ਵੀ ਭਾਰੀ ਗੜਬੜੀ
ਪ੍ਰਾਜੈਕਟ ਦੀਆਂ ਸ਼ਰਤਾਂ ਅਨੁਸਾਰ ਕੰਪਨੀ ਨੇ 5 ਸਾਲਾਂ ਲਈ ਲਾਈਟਾਂ ਦੀ ਮੇਨਟੀਨੈਂਸ ਕਰਨੀ ਸੀ, ਜਿਸ ਦੇ ਲਈ 13.14 ਕਰੋੜ ਰੁਪਏ ਦਾ ਭੁਗਤਾਨ ਤੈਅ ਸੀ ਪਰ ਜਦੋਂ ਆਡਿਟ ਕੀਤਾ ਗਿਆ ਤਾਂ ਰਿਪੋਰਟ ਵਿਚ ਪਾਇਆ ਗਿਆ ਕਿ ਮੇਨਟੀਨੈਂਸ ਦਾ ਕੰਮ ਪੂਰਾ ਨਹੀਂ ਹੋਇਆ ਹੈ, ਫਿਰ ਵੀ ਕੰਪਨੀ ਨੂੰ 2.56 ਕਰੋੜ ਰੁਪਏ (ਫਰਵਰੀ 2024 ਤੱਕ) ਅਦਾ ਕੀਤੇ ਗਏ, ਜੋ ਕਿ ਗਲਤ ਸੀ। ਹੁਣ ਹਾਲ ਹੀ ਵਿਚ ਕੰਪਨੀ ਨੂੰ 1.64 ਕਰੋੜ ਰੁਪਏ ਦੀ ਇਕ ਹੋਰ ਅਦਾਇਗੀ ਕੀਤੀ ਗਈ ਹੈ, ਜੋ ਸਹੀ ਹੈ ਜਾਂ ਗਲਤ, ਇਹ ਵਿਜੀਲੈਂਸ ਜਾਂਚ ਵਿਚ ਹੀ ਪਤਾ ਲੱਗੇਗਾ। ਅਧਿਕਾਰੀਆਂ ਅਨੁਸਾਰ ਹਾਲ ਹੀ ਵਿਚ ਕੰਪਨੀ ’ਤੇ 21 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ ਅਤੇ ਲੱਗਭਗ 27 ਲੱਖ ਰੁਪਏ ਦੀ ਪੇਮੈਂਟ ਵੀ ਕੱਟੀ ਗਈ ਹੈ।
ਇਹ ਵੀ ਪੜ੍ਹੋ: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਆਟਾ ਮਿੱਲ 'ਚ ਚੱਲੀਆਂ ਗੋਲ਼ੀਆਂ, ਇਕ ਦੀ ਮੌਤ
100 ਕਰੋੜ ਖਰਚਣ ਦੇ ਬਾਵਜੂਦ ਅੱਜ ਵੀ ਹਨ੍ਹੇਰੇ ’ਚ ਡੁੱਬਿਆ ਸ਼ਹਿਰ
ਇੰਨੇ ਵੱਡੇ ਨਿਵੇਸ਼ ਅਤੇ ਕਰੋੜਾਂ ਰੁਪਏ ਦੀਆਂ ਸਟਰੀਟ ਲਾਈਟਾਂ ਦੇ ਬਾਵਜੂਦ ਸ਼ਹਿਰ ਦੇ ਕਈ ਹਿੱਸੇ ਅੱਜ ਵੀ ਹਨ੍ਹੇਰੇ ਡੁੱਬੇ ਹੋਏ ਹਨ। ਹਾਲ ਹੀ ਵਿਚ ਜਿੱਤਣ ਵਾਲੇ ਸਾਰੇ 85 ਕੌਂਸਲਰਾਂ ਅਤੇ ਹਾਰੇ ਹੋਏ 'ਆਪ' ਉਮੀਦਵਾਰਾਂ ਨੂੰ 25-25 ਸਟਰੀਟ ਲਾਈਟਾਂ ਦਿੱਤੀਆਂ ਗਈਆਂ ਹਨ, ਇਸ ਦੇ ਬਾਵਜੂਦ ਹੋਰ ਲਾਈਟਾਂ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ। ਹੁਣ ਤੱਕ ਨਗਰ ਨਿਗਮ, ਸਮਾਰਟ ਸਿਟੀ, ਐੱਮ. ਪੀ.-ਐੱਮ. ਐੱਲ. ਏ. ਫੰਡਾਂ ਅਤੇ ਹੋਰ ਗ੍ਰਾਂਟਾਂ ਨੂੰ ਮਿਲਾ ਕੇ 100 ਕਰੋੜ ਰੁਪਏ ਤੋਂ ਵੱਧ ਦੀਆਂ ਸਟਰੀਟ ਲਾਈਟਾਂ ਲਾਈਆਂ ਜਾ ਚੁੱਕੀਆਂ ਹਨ। ਇਸ ਦੇ ਬਾਵਜੂਦ ਡਾਰਕ ਪੁਆਇੰਟਸ ਨੂੰ ਹਟਾਉਣ ਦੇ ਨਾਂ ’ਤੇ ਬਿਨਾਂ ਟੈਂਡਰ ਦੇ ਲੱਖਾਂ ਰੁਪਏ ਦੀਆਂ ਸਪਾਈਰਲ ਡੈਕੋਰੇਟਿਵ ਲਾਈਟਾਂ ਲਾਈਆਂ ਗਈਆਂ, ਜਿਨ੍ਹਾਂ ਵਿਚੋਂ ਕਈ ਲਾਈਟਾਂ ਹੁਣ ਗਾਇਬ ਹਨ।
ਇਹ ਵੀ ਪੜ੍ਹੋ: ਸੁਖਦੇਵ ਸਿੰਘ ਢੀਂਡਸਾ ਦੀ ਅੰਤਿਮ ਅਰਦਾਸ ਮੌਕੇ ਪਹੁੰਚੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ
ਵਿਜੀਲੈਂਸ ਇਨ੍ਹਾਂ ਨੁਕਤਿਆਂ ’ਤੇ ਕਰ ਸਕਦੀ ਹੈ ਜਾਂਚ
-ਬਿਨਾਂ ਮਨਜ਼ੂਰੀ ਵਧਾਈ ਗਈ ਟੈਂਡਰ ਰਾਸ਼ੀ
-ਅਧੂਰੀ ਮੇਨਟੀਨੈਂਸ ਦੇ ਬਾਵਜੂਦ ਭੁਗਤਾਨ
-ਸਿਸਟਮ ’ਤੇ ਬਹੁਤ ਘੱਟ ਪੈਸੇ ਖਰਚੇ ਕੀਤੇ ਗਏ
-ਸਪਾਈਰਲ ਲਾਈਟਾਂ ’ਤੇ ਬਿਨਾਂ ਟੈਂਡਰ ਬਹੁਤ ਜ਼ਿਆਦਾ ਖਰਚ
-ਗੁੰਮ ਹੋਈਆਂ ਸਪਾਈਰਲ ਲਾਈਟਾਂ ਦੀ ਜ਼ਿੰਮੇਵਾਰੀ
ਇਹ ਵੀ ਪੜ੍ਹੋ: Punjab: ਇਹ ਬਾਜ਼ਾਰ 23 ਤੋਂ 28 ਜੂਨ ਤੱਕ ਰਹਿਣਗੇ ਬੰਦ, ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਵਾਸੀਆਂ ਦੀ ਲੱਗ ਗਈ ਲਾਟਰੀ! ਰਾਤੋ-ਰਾਤ ਕਰੋੜਾਂ 'ਚ ਪੁੱਜੇ ਜ਼ਮੀਨਾਂ ਦੇ ਰੇਟ
NEXT STORY