ਜਲੰਧਰ (ਵਰੁਣ) : ਸ਼ਹਿਰ ਦੇ ਇਕ ਪ੍ਰਾਪਰਟੀ ਡੀਲਰ ਨੂੰ ਵੱਡਾ ਕਾਰੋਬਾਰ ਸੈੱਟ ਕਰਨ ਦਾ ਝਾਂਸਾ ਦੇ ਕੇ 17.40 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਨਾਮਜ਼ਦ ਸੰਯੁਕਤ ਕਮਿਸ਼ਨਰ ਕਸਟਮ (ਆਈ. ਆਰ. ਐੱਸ. ਅਧਿਕਾਰੀ) ਦੇ ਬੈਂਕ ਖਾਤਿਆਂ ਤੇ ਹੋਰ ਖਾਤਾ ਧਾਰਕਾਂ ਦੀ ਦਿੱਲੀ ਪੁਲਸ ਨੇ ਬੈਂਕ ਸਟੇਟਮੈਂਟ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਈ. ਆਰ. ਐੱਸ. ਅਧਿਕਾਰੀ ਨੇ ਪ੍ਰਾਪਰਟੀ ਡੀਲਰ ਤੋਂ ਇੰਨੀ ਵੱਡੀ ਰਕਮ ਕਿਹੜੇ ਬੈਂਕ ਖਾਤਿਆਂ ’ਚ ਟਰਾਂਸਫਰ ਕਰਵਾਈ ਜਾਂ ਉਨ੍ਹਾਂ ਖਾਤਿਆਂ ’ਚੋਂ ਨਕਦੀ ਕਦੋਂ ਕਢਵਾਈ।
ਇਹ ਵੀ ਪੜ੍ਹੋ : ਜੇਬ 'ਚ ਡਰੱਗ ਰੱਖ ਕੇ ਫਸਾਉਣਾ ਚਾਹੁੰਦੀ ਸੀ ਮੁੰਬਈ ਪੁਲਸ, CCTV ਕੈਮਰੇ ਨੇ ਖੋਲ੍ਹਿਆ ਰਾਜ਼, 4 ਮੁਲਾਜ਼ਮ ਮੁਅੱਤਲ
ਇਸ ਮਾਮਲੇ ’ਚ ਨਾਮਜ਼ਦ ਯਸ਼ ਅਨਿਲ ਮਾਲਵੀਆ ਵਾਸੀ ਅਮਰਾਵਤੀ ਮਹਾਰਾਸ਼ਟਰ ਨੇ ਜ਼ਮਾਨਤ ਲਈ ਅਰਜ਼ੀ ਲਾ ਦਿੱਤੀ ਹੈ। ਥਾਣਾ ਨੰ. 7 ਦੀ ਇੰਚਾਰਜ ਅਨੁ ਪਾਲਿਆਲ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਆਈ. ਆਰ. ਐੱਸ. ਅਧਿਕਾਰੀ ਸ਼੍ਰੀਰੰਗ ਚੰਦਰ ਚੂਹੜ ਰਤਨਾ ਪਾਰਖੀ ਵਾਸੀ ਅਮਰਾਵਤੀ ਮਹਾਰਾਸ਼ਟਰ ਦੀ ਬੈਂਕ ਸਟੇਟਮੈਂਟ ਚੈੱਕ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਇੰਨੀ ਵੱਡੀ ਰਕਮ ਕਿੱਥੇ ਟਰਾਂਸਫਰ ਕੀਤੀ ਗਈ।
ਇਸ ਤੋਂ ਇਲਾਵਾ ਪ੍ਰਾਪਰਟੀ ਡੀਲਰ ਗੁਰਪ੍ਰੀਤ ਸਿੰਘ ਵਾਸੀ ਅਰਬਨ ਅਸਟੇਟ ਫੇਜ਼-2 ਤੇ ਆਈ. ਆਰ. ਐੱਸ. ਅਧਿਕਾਰੀ ਦੇ ਰਿਸ਼ਤੇਦਾਰਾਂ ਦੇ ਖਾਤਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਬੈਂਕ ਖਾਤਿਆਂ ’ਚ ਉਸ ਨੇ ਪੈਸੇ ਟਰਾਂਸਫਰ ਕੀਤੇ ਹਨ। ਉਨ੍ਹਾਂ ਕਿਹਾ ਕਿ ਦਸਤਾਵੇਜ਼ੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਮਹਾਰਾਸ਼ਟਰ ’ਚ ਛਾਪੇਮਾਰੀ ਕੀਤੀ ਜਾਵੇਗੀ ਤੇ ਇਨ੍ਹਾਂ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id53832 3711?mt=8
37 ਸਾਲਾ ਮਰਦ ਦੀ ਡੇਂਗੂ ਰਿਪੋਰਟ ਆਈ ਪਾਜ਼ੇਟਿਵ, ਜ਼ਿਲ੍ਹੇ ’ਚ 27 ’ਤੇ ਪੁੱਜੀ ਮਰੀਜ਼ਾਂ ਦੀ ਗਿਣਤੀ
NEXT STORY