ਬੁਢਲਾਡਾ (ਮਨਜੀਤ) : ਪੰਜਾਬ ਦੀ ਰਾਜਨੀਤੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਦਾ ਨਾਮ ਗੂੰਜਣ ਲੱਗਿਆ ਹੈ। ਬਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਆਉਂਦੇ ਹੀ ਨੌਜਵਾਨਾਂ ਅਤੇ ਪੰਜਾਬ ਦੇ ਲੋਕਾਂ ਵਿਚ ਆਪਣੇ ਹਰਮਨ-ਪਿਆਰੇ ਭਾਸ਼ਣ ਕਰਕੇ ਜਾਣੇ ਜਾਣ ਲੱਗੇ ਹਨ। ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀਆਂ ਰੈਲੀਆਂ ਵਿਚ ਬੇਸ਼ੁਮਾਰ ਇਕੱਠ ਆਪ ਮੁਹਾਰੇ ਜੁੜਣ ਲੱਗਿਆ ਹੈ। ਕਿਸੇ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਜਿਵੇਂ ਭਗਵੰਤ ਮਾਨ ਦੀਆਂ ਰੈਲੀਆਂ ਵਿਚ ਲੋਕਾਂ ਦਾ ਇੱਕਠ ਜੁੜਦਾ ਸੀ। ਹੁਣ ਉਹੀ ਇਕੱਠ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀਆਂ ਰੈਲੀਆਂ ਵਿਚ ਜੁੜਣ ਲੱਗਿਆ ਹੈ। ਮਜੀਠੀਆ ਧੜੱਲੇਦਾਰ ਸਪੀਚ ਪੰਜਾਬ ਦੇ ਮੁੱਦਿਆਂ ਤੇ ਗੈਰਤਭਰੀ ਬਿਆਨਬਾਜ਼ੀ ਤੋਂ ਇਲਾਵਾ ਆਪਣੇ ਭਾਸ਼ਣਾਂ ਵਿੱਚ ਸੂਬਾ ਸਰਕਾਰ ਤੇ ਹਾਸੋ ਹੀਣੀਆਂ ਟਿੱਪਣੀਆਂ ਕਰਦੇ ਵੀ ਨਜ਼ਰ ਆਉਂਦੇ ਹਨ, ਜਿਨ੍ਹਾਂ ਨੂੰ ਲੋਕ ਧਿਆਨ ਨਾਲ ਸੁਣਦੇ ਹਨ।
ਯੂਥ ਅਕਾਲੀ ਦਲ ਪੰਜਾਬ ਦੀ ਕੌਰ ਕਮੇਟੀ ਦੇ ਮੈਂਬਰ ਗੁਰਦੀਪ ਸਿੰਘ ਟੋਡਰਪੁਰ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਪੰਜਾਬ ਦੀ ਰਾਜਨੀਤੀ ਵਿਚ ਇਕ ਧੁਰੰਦਰ ਬਣ ਕੇ ਉੱਭਰਨਗੇ ਅਤੇ ਪੰਜਾਬ ਅੰਦਰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਵੱਡੀ ਜਿੱਤ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹਾਸਲ ਕਰਕੇ ਸਰਕਾਰ ਬਣਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਗ੍ਰਾਫ ਵਧਣ ਲੱਗਿਆ ਹੈ ਅਤੇ ਅਕਾਲੀ ਦਲ ਨੂੰ ਸੁਣਨ ਲਈ ਲੋਕ ਖੁਦ ਰੈਲੀਆਂ ਵਿਚ ਜੁੜਣ ਲੱਗੇ ਹਨ। ਅਕਾਲੀ ਦਲ ਪ੍ਰਤੀ ਉਤਾਵਲਾਪਣ ਸਾਬਤ ਕਰਦਾ ਹੈ ਕਿ ਪੰਜਾਬ ਦੇ ਲੋਕ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਸੁਕ ਹਨ। ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਪੰਜਾਬ ਦੀ ਰਾਜਨੀਤੀ, ਅਕਾਲੀ ਸਿਆਸਤ ਵਿਚ ਇਕ ਧਰੁਵ ਤਾਰੇ ਵਾਂਗ ਚਮਕਦੇ ਨਜ਼ਰ ਆਉਣਗੇ।
28 ਫਰਵਰੀ ਨੂੰ ਪੰਜਾਬ ਆਉਣਗੇ ਰਾਹੁਲ ਗਾਂਧੀ, ਕਾਂਗਰਸ ਕਰੇਗੀ ਵੱਡੀ ਰੈਲੀ
NEXT STORY