ਮੋਗਾ, (ਆਜ਼ਾਦ)- ਬੀਤੇ ਦਿਨ ਗਿੱਲ ਰੋਡ 'ਤੇ ਇਕ ਥ੍ਰੀ ਵ੍ਹੀਲਰ (ਛੋਟਾ ਹਾਥੀ) ਦੀ ਲਪੇਟ 'ਚ ਆ ਕੇ ਗੰਭੀਰ ਰੂਪ 'ਚ ਜ਼ਖਮੀ ਹੋਏ ਵਿਅਕਤੀ ਨੇ ਚੰਡੀਗੜ੍ਹ 'ਚ ਦਮ ਤੋੜ ਦਿੱਤਾ। ਪੁਲਸ ਅਨੁਸਾਰ ਵਿਨੋਦ ਕੁਮਾਰ ਪੁੱਤਰ ਸੰਤ ਲਾਲ ਨਿਵਾਸੀ ਭੀਮ ਨਗਰ ਕੈਂਪ ਮੋਗਾ ਨੇ ਦੱਸਿਆ ਕਿ ਉਸ ਦਾ ਭਰਾ ਅਸ਼ੋਕ ਕੁਮਾਰ 2 ਫਰਵਰੀ ਨੂੰ ਸਵੇਰੇ ਆਪਣੇ ਸਕੂਟਰ 'ਤੇ ਕੋਟਕਪੂਰਾ ਰੋਡ 'ਤੇ ਕਿਸੇ ਕੰਮ ਲਈ ਜਾ ਰਿਹਾ ਸੀ ਤਾਂ ਸਿਟੀ ਪਾਰਕ ਕੋਲ ਤੇਜ਼ ਰਫਤਾਰ ਨਾਲ ਆ ਰਹੇ ਥ੍ਰੀ ਵ੍ਹੀਲਰ ਚਾਲਕ ਹਰਵਿੰਦਰ ਸਿੰਘ ਨਿਵਾਸੀ ਕਪੂਰੇ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਨਾਲ ਉਸ ਦਾ ਭਰਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਸੀ, ਉਸ ਨੂੰ ਡਾਕਟਰਾਂ ਵੱਲੋਂ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਸੀ, ਜਿਥੇ ਉਸ ਨੇ ਨੇ 15 ਫਰਵਰੀ ਨੂੰ ਦਮ ਤੋੜ ਦਿੱਤਾ।
ਜਾਂਚ ਅਧਿਕਾਰੀ ਹੌਲਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕ ਦੇ ਭਰਾ ਵਿਨੋਦ ਕੁਮਾਰ ਦੇ ਬਿਆਨਾਂ 'ਤੇ ਥ੍ਰੀ ਵ੍ਹੀਲਰ ਚਾਲਕ ਹਰਵਿੰਦਰ ਸਿੰਘ ਨਿਵਾਸੀ ਕਪੂਰੇ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਵੱਲੋਂ ਲਾਸ਼ ਪੋਸਟਮਾਰਟਮ ਕਰਵਾਉਣ ਉਪਰੰਤ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ।
ਜਗਮੀਤ ਬਰਾੜ ਨੇ ਦੁਬਾਰਾ ਕਾਂਗਰਸ 'ਚ ਆਉਣ ਦੇ ਸੰਕੇਤ ਦਿੱਤੇ
NEXT STORY