ਬਟਾਲਾ, (ਸੈਂਡੀ)- ਸਥਾਨਕ ਦਾਣਾ ਮੰਡੀ 'ਚ ਆਪਣੇ ਘੜੁੱਕੇ 'ਤੇ ਝੋਨਾ ਲੈ ਕੇ ਆਏੇ ਇਕ ਕਿਸਾਨ ਤੋਂ ਪਾਰਕਿੰਗ ਦੇ ਠੇਕੇਦਾਰ ਵੱਲੋਂ ਜ਼ਬਰੀ ਪਰਚੀ ਕੱਟੀ ਗਈ ਹੈ ਅਤੇ ਕਰਿੰਦੇ ਵੱਲੋਂ ਕਿਸਾਨ ਨੂੰ ਬੁਰਾ-ਭਲਾ ਵੀ ਕਿਹਾ ਗਿਆ।
ਇਸ ਸੰਬੰਧੀ ਮੰਡੀ 'ਚ ਝੋਨੇ ਦੀ ਫਸਲ ਲੈ ਕੇ ਆਏ ਕਿਸਾਨ ਕੁਲਦੀਪ ਸਿੰਘ ਪੁੱਤਰ ਚਰਨ ਸਿੰਘ ਵਾਸੀ ਘੁੰਮਣ ਖੁਰਦ ਨੇ ਕਥਿਤ ਤੌਰ 'ਤੇ ਦੱਸਿਆ ਕਿ ਅੱਜ ਜਦ ਉਹ ਘੜੁੱਕੇ 'ਤੇ ਆਪਣੀ ਫਸਲ ਲੈ ਕੇ ਮੰਡੀ ਆਇਆ, ਤਾਂ 2 ਨੰਬਰ ਗੇਟ 'ਤੇ ਇਕ ਠੇਕੇਦਾਰ ਦੇ ਕਰਿੰਦੇ ਨੇ ਪਾਰਕਿੰਗ ਫੀਸ ਦੇ ਨਾਂ 'ਤੇ ਜ਼ਬਰੀ ਪਰਚੀ ਕੱਟ ਦਿੱਤੀ।
ਕਿਸਾਨ ਕੁਲਦੀਪ ਸਿੰਘ ਨੇ ਅੱਗੇ ਦੱਸਿਆ ਕਿ ਪਹਿਲਾਂ ਤਾਂ ਕਦੇ ਕਿਸਾਨਾਂ ਨੂੰ ਕੋਈ ਪਰਚੀ ਨਹੀਂ ਸੀ ਲੱਗਦੀ ਅਤੇ ਉਕਤ ਠੇਕੇਦਾਰ ਆਪਣੀ ਮਨਮਰਜ਼ੀ ਨਾਲ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਉਸਨੇ ਦੱਸਿਆ ਕਿ ਜਿਸ ਕਿਸਾਨ ਦੀ ਫਸਲ ਥੋੜ੍ਹੀ ਹੈ, ਉਹ ਟਰਾਲੀ ਦਾ ਕਿਰਾਇਆ ਕਿਥੋਂ ਭਰੇ। ਉਨ੍ਹਾਂ ਮੰਡੀ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਕਿ ਪਾਰਕਿੰਗ ਫੀਸ ਦੇ ਨਾਂ 'ਤੇ ਕਿਸਾਨਾਂ ਦੀ ਹੋ ਰਹੀ ਲੁੱਟ ਬੰਦ ਕੀਤੀ ਜਾਵੇ। ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਕੁਲਵੰਤ ਸਿੰਘ ਬਾਜਵਾ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਾਰਕਿੰਗ ਫੀਸ ਮੁਆਫ਼ ਹੈ ਭਾਵੇਂ ਉਹ ਆਪਣੀ ਫਸਲ ਘੜੁੱਕੇ 'ਤੇ ਲਿਆਉਣ ਜਾਂ ਕਿਸੇ ਹੋਰ ਸਾਧਨ 'ਤੇ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਕਤ ਠੇਕੇਦਾਰ ਨਾਲ ਗੱਲ ਕੀਤੀ ਜਾਵੇਗੀ। ਇਸ ਮੌਕੇ ਦਵਿੰਦਰ ਸਿੰਘ, ਗੁਰਮੁੱਖ ਸਿੰਘ ਘੋਗਾ, ਅਵਤਾਰ ਸਿੰਘ, ਮਲਕੀਅਤ ਸਿੰਘ ਬੱਲ ਆਦਿ ਮੌਜੂਦ ਸਨ।
ਹਰਿਆਣਾ ਪੁਲਸ ਵਲੋਂ ਚਿਤਾਵਨੀ : ਹਨੀਪ੍ਰੀਤ ਸਰੰਡਰ ਕਰੇ ਨਹੀਂ ਤਾਂ ਐਲਾਨਾਂਗੇ ਭਗੌੜਾ
NEXT STORY