ਮੋਹਾਲੀ : ਪੰਜਾਬ ਦੇ ਮੁੱਖ ਮੰਤਰੀ ਮਾਨ ਵਲੋਂ ਇੱਥੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਕਰਕੇ ਜ਼ਿਲ੍ਹਾ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਮੌਜੂਦ ਰਹੇ। ਇਸ ਮੌਕੇ ਉਨ੍ਹਾਂ ਕਿਹਾ ਕਿ ਦੁਨੀਆ ਦੀ ਅਤਿ-ਆਧੁਨਿਕ ਤਕਨਾਲੋਜੀ ਅਸੀਂ ਮੋਹਾਲੀ ਜ਼ਿਲ੍ਹੇ 'ਚ ਲਾਗੂ ਕਰ ਰਹੇ ਹਾਂ। ਹੌਲੀ-ਹੌਲੀ ਅਸੀਂ ਇਸ ਨੂੰ ਪੂਰੇ ਪੰਜਾਬ 'ਚ ਲਾਗੂ ਕਰਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਇਕ ਅਜਿਹੀ ਚੀਜ਼ ਹੈ ਕਿ ਕਿਹਾ ਜਾਂਦਾ ਹੈ ਕਿ ਜੇਕਰ ਤੀਜੀ ਜੰਗ ਲੱਗੀ ਤਾਂ ਪਾਣੀ ਦੀ ਹੀ ਲੱਗੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਆਪਣੇ ਪਾਣੀ ਨੂੰ ਬਚਾਉਣਾ ਪਵੇਗਾ ਅਤੇ ਪਾਣੀ ਬੇਹੱਦ ਵੱਡਾ ਮੁੱਦਾ ਹੈ।
ਇਹ ਵੀ ਪੜ੍ਹੋ : ਪੰਜਾਬੀਓ ਜ਼ਰਾ ਬਚ ਕੇ! ਅਗਲੇ 3 ਦਿਨ ਬੇਹੱਦ ਭਾਰੀ, ਇਨ੍ਹਾਂ ਜ਼ਿਲ੍ਹਿਆਂ ਦੇ ਲੋਕਾਂ ਲਈ ਚਿਤਾਵਨੀ ਜਾਰੀ
ਅਸੀਂ ਇਸ 'ਤੇ ਪੂਰੀ ਸ਼ਿੱਦਤ ਨਾਲ ਬਿਨਾਂ ਕਿਸੇ ਭੇਦਭਾਵ ਤੋਂ ਲੱਗੇ ਹੋਏ ਹਾਂ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸੰਕਟ ਪੈਦਾ ਹੋਵੇ, ਅਸੀਂ ਪਹਿਲਾਂ ਹੀ ਪਾਣੀ ਨੂੰ ਲੈ ਕੇ ਤਿਆਰੀ ਕਰ ਲਈ ਹੈ। ਆਧੁਨਿਕ ਪੜ੍ਹਾਈ ਕਰਕੇ ਆਏ ਨਵੇਂ ਇੰਜੀਨੀਅਰ ਇਸ ਐੱਸ. ਟੀ. ਪੀ. ਨੂੰ ਅਪਗ੍ਰੇਡ ਕਰਨ 'ਚ ਲੱਗੇ ਹੋਏ ਹਨ। ਉਨ੍ਹਾਂ ਨੇ ਇਸ ਮੌਕੇ ਵਿਭਾਗ ਅਤੇ ਅਧਿਕਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਪੰਜਾਬ ਨੂੰ ਦੁਬਾਰਾ ਪੰਜਾਬ ਬਣਾ ਲਵਾਂਗੇ ਅਤੇ ਇਸ ਨੂੰ ਕੈਲੀਫੋਰਨੀਆ ਬਣਾਉਣ ਦੀ ਲੋੜ ਨਹੀਂ ਪਵੇਗੀ। ਹੁਣ ਪੜ੍ਹਾਈ ਵਾਲੇ ਪਾਸਿਓਂ ਵੀ ਪੰਜਾਬ ਪਹਿਲੇ ਨੰਬਰ 'ਤੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰੋਗਰੈੱਸਿਵ ਪੰਜਾਬ ਅੱਗੇ ਨੂੰ ਵੱਧਦਾ ਪੰਜਾਬ ਬਣਾਉਣਾ ਚਾਹੁੰਦੇ ਹਾਂ।
ਇਹ ਵੀ ਪੜ੍ਹੋ : ਪੰਜਾਬ 'ਚ ਫੈਲੀ ਖ਼ਤਰਨਾਕ ਬੀਮਾਰੀ! ਹੁਣ ਤੱਕ 2 ਲੋਕਾਂ ਦੀ ਮੌਤ, ALERT 'ਤੇ ਸਿਹਤ ਵਿਭਾਗ
ਸੀਵਰੇਜ ਪਲਾਂਟ ਨੂੰ ਸਾਰੇ ਜ਼ਿਲ੍ਹਿਆਂ 'ਚ ਲਾਗੂ ਕੀਤਾ ਜਾਵੇਗਾ : ਕੇਜਰੀਵਾਲ
ਇਸ ਮੌਕੇ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਪਲਾਂਟ ਪੂਰੇ ਦੇਸ਼ 'ਚੋਂ ਸਭ ਤੋਂ ਜ਼ਿਆਦਾ ਆਧੁਨਿਕ ਹੈ। ਇਸ ਪਲਾਂਟ ਨੂੰ 2-3 ਸੂਬਿਆਂ ਦੇ ਇੰਜੀਨੀਅਰ ਆ ਕੇ ਦੇਖ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੀਵਰੇਜ ਸਾਫ਼ ਹੋ ਕੇ ਜੋ ਪਾਣੀ ਬਣਦਾ ਹੈ, ਉਸ ਪਾਣੀ ਦੀ ਕੁਆਲਿਟੀ ਇੱਥੇ ਸਭ ਤੋਂ ਬਿਹਤਰ ਹੈ। ਕੇਜਰੀਵਾਲ ਨੇ ਕਿਹਾ ਕਿ ਇਸ ਪਲਾਂਟ ਨਾਲ ਮੋਹਾਲੀ ਦਾ ਪੂਰਾ ਸੀਵਰੇਜ ਟ੍ਰੀਟਿਡ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਅਸੀਂ ਅਤਿ-ਆਧੁਨਿਕ ਸ਼ਹਿਰ ਬਣਾਈਏ। ਅਸੀਂ ਪੂਰਾ ਪਲਾਨ ਬਣਾਇਆ ਹੈ ਅਤੇ ਅਗਲੇ 6-7 ਮਹੀਨਿਆਂ 'ਚ ਸੜਕਾਂ, ਲਾਈਟਾਂ, ਸਫ਼ਾਈ ਅਤੇ ਹੋਰ ਚੀਜ਼ਾਂ 'ਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਅਤੇ ਸੀਵਰੇਜ ਪਲਾਂਟ ਨੂੰ ਵੀ ਪੂਰੇ ਪੰਜਾਬ ਦੇ ਜ਼ਿਲ੍ਹਿਆਂ 'ਚ ਲਾਗੂ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਹੜ੍ਹ ਦਾ ਖਤਰਾ: ਖੋਲ੍ਹ 'ਤੇ ਫਲੱਡ ਗੇਟ
NEXT STORY