ਗੁਰਦਾਸਪੁਰ/ਸ੍ਰੀਹਰਗੋਬਿੰਦਪੁਰ/ਘੁਮਾਣ, (ਵਿਨੋਦ/ਰਮੇਸ਼)- ਅੱਜ ਵਿਜੀਲੈਂਸ ਵਿਭਾਗ ਨੇ ਸਬ-ਤਹਿਸੀਲ ਸ੍ਰੀ ਹਰਗੋਬਿੰਦਪੁਰ ਵਿਖੇ ਪਟਵਾਰੀ ਪ੍ਰਭਦਿਆਲ ਸਿੰਘ ਨੂੰ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਪੂਰਨ ਸਿੰਘ ਮੋਮਨਵਾਲ ਨੇ ਬੈਂਕ ਦੀ ਲਿਮਟ ਕਰਵਾਉਣ ਲਈ ਪਟਵਾਰੀ ਨਾਲ ਗੱਲਬਾਤ ਕੀਤੀ , ਇਸ ਲਈ ਪਟਵਾਰੀ ਨੇ ਪੰਜ ਹਜ਼ਾਰ ਰੁਪਏ ਦੀ ਮੰਗ ਕੀਤੀ। ਇਸ ਕਾਰਨ ਪੂਰਨ ਸਿੰਘ ਨੇ ਡੀ. ਐੱਸ. ਪੀ. ਨਵਜੋਤ ਸਿੰਘ ਵਿਜੀਲੈਂਸ ਵਿਭਾਗ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਅੱਜ ਪੂਰਨ ਸਿੰਘ ਨੇ ਪ੍ਰਭਦਿਆਲ ਸਿੰਘ ਪਟਵਾਰੀ ਨੂੰ ਪੰਜ ਹਜ਼ਾਰ ਰੁਪਏ ਬੈਂਕ ਦੀ ਲਿਮਟ ਪਾਸ ਕਰਵਾਉਣ ਲਈ ਦਿੱਤੇ, ਜਿਸ ’ਤੇ ਪਟਵਾਰੀ ਨੂੰ ਮੌਕੇ ’ਤੇ ਵਿਜੀਲੈਂਸ ਟੀਮ ਨੇ ਰੰਗੇ ਹੱਥੀਂ ਕਾਬੂ ਕਰ ਲਿਆ।
ਪੁਲਸ ਹੱਥ ਲੱਗੀ ਸਫਲਤਾ ਨਸ਼ੇ ਵਾਲੀਆਂ ਗੋਲੀਆਂ ਸਣੇ 8 ਕਾਬੂ
NEXT STORY