ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੇ ਸਤਲੁਜ ਦਰਿਆ ’ਚ ਪਾਣੀ ਦਾ ਬਹਾਵ ਤੇਜ਼ ਹੋਣ ਕਾਰਨ ਪਿੰਡ ਟੇਂਡੀ ਵਾਲਾ ਅਤੇ ਪਿੰਡ ਹਬੀਬ ਕੇ ਦੇ ਬੰਨ੍ਹਾਂ ਦੇ ਟੁੱਟਣ ਦਾ ਖ਼ਤਰਾ ਵਧ ਗਿਆ ਹੈ। ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਜੇਕਰ ਅੱਜ ਰਾਤ ਪਿੱਛੋਂ ਪਾਣੀ ਹੋਰ ਛੱਡਿਆ ਜਾਂਦਾ ਹੈ ਤਾਂ ਹਬੀਬ ਕੇ ਬੰਨ੍ਹ ਨੂੰ ਵੀ ਨੁਕਸਾਨ ਹੋ ਸਕਦਾ ਹੈ ਜਿਸ ਨਾਲ ਆਸ-ਪਾਸ ਲੱਗਦੇ ਕਰੀਬ 20-22 ਪਿੰਡ ਪਾਣੀ ਦੀ ਚਪੇਟ ’ਚ ਆ ਸਕਦੇ ਹਨ। ਦੱਸਣਯੋਗ ਹੈ ਕਿ ਹਬੀਬ ਕੇ ਬੰਨ੍ਹ ਫਿਰੋਜ਼ਪੁਰ ਸ਼ਹਿਰ ਨੂੰ ਹੜ੍ਹ ਤੋਂ ਬਚਾਉਣ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਹੋਇਆ Red Alert ਜਾਰੀ! 29 ਅਗਸਤ ਤੱਕ ਲੋਕ ਰਹਿਣ ਸਾਵਧਾਨ

ਲੋਕਾਂ ਨੇ ਦੱਸਿਆ ਕਿ ਪਿੰਡ ਹਬੀਬ ਕੇ ਅਤੇ ਟੇਂਡੀ ਵਾਲਾ ਇਸ ਸਮੇਂ ਖਤਰੇ ’ਤੇ ਹਨ ਅਤੇ ਇਨ੍ਹਾਂ ਬੰਨ੍ਹਾਂ ਨੂੰ ਬਚਾਉਣ ਅਤੇ ਮਜ਼ਬੂਤ ਕਰਨ ਲਈ ਜੋ ਕੰਮ ਚੱਲ ਰਿਹਾ ਸੀ, ਉਹ ਲਗਾਤਾਰ 2 ਦਿਨ ਤੋਂ ਹੋ ਰਹੀ ਤੇਜ਼ ਬਾਰਿਸ਼ ਕਾਰਨ ਪ੍ਰਭਾਵਿਤ ਹੋਇਆ ਹੈ। ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਇਸ ਏਰੀਆ ਦੇ ਗੁਰੂਘਰਾਂ ’ਚ ਅਨਾਊਂਸਮੈਂਟ ਕਰ ਕੇ ਲੋਕਾਂ ਨੂੰ ਉੱਚੀਆਂ ਅਤੇ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਿਹਾ ਜਾ ਰਿਹਾ ਹੈ ਜਦੋਂਕਿ ਦੂਜੇ ਪਾਸੇ ਇਨ੍ਹਾਂ ਪਿੰਡਾਂ ਦੇ ਲੋਕ ਆਪਣੇ ਹੀ ਘਰਾਂ ਵਿਚ ਡਟੇ ਹੋਏ ਹਨ।
ਇਹ ਵੀ ਪੜ੍ਹੋ : ਰੂਹ ਕੰਬਾਊ ਹਾਦਸਾ : ਕਈ ਵ੍ਹੀਕਲਾਂ 'ਤੇ ਚੜ੍ਹ ਗਈ ਬਲੈਰੋ ਗੱਡੀ, ਮੌਕੇ 'ਤੇ ਪਈਆਂ ਭਾਜੜਾਂ
ਜਾਣਕਾਰੀ ਅਨੁਸਾਰ ਹਰੀਕੇ ਹੈੱਡ ਤੋਂ ਹਰ ਘੰਟੇ ਬਾਅਦ 4 ਤੋਂ ਲੈ ਕੇ 5000 ਕਿਊਸਿਕ ਪਾਣੀ ਹੂਸੈਨੀਵਾਲਾ ਵੱਲ ਛੱਡਿਆ ਜਾ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਅੱਜ ਦੀ ਰਾਤ ਉਨ੍ਹਾਂ ਲਈ ਚਿੰਤਾ ਭਰੀ ਰਾਤ ਹੈ। ਦੂਸਰੇ ਪਾਸੇ ਫਿਰੋਜ਼ਪੁਰ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਲੋਕਾਂ ਨੂੰ ਸੁਰੱਖਿਅਤ ਕੱਢਣ ਅਤੇ ਪਾਣੀ ਨੂੰ ਰੋਕਣ ਲਈ ਵੱਡੇ ਪੱਧਰ ’ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਪੂਰਥਲਾ 'ਚ ਵੀ ਹੋ ਗਿਆ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲ
NEXT STORY